( ਚਰਨਜੀਤ ਸਿੰਘ )
ਧਰਮਕੋਟ 13 ਅਕਤੂਬਰ ( ) ਕਿਸਾਨ ਮਜ਼ਦੂਰ ਮੋਰਚੇ ਦੇ ਆਗੂ ਬਲਵੰਤ ਸਿੰਘ ਬਹਿਰਾਮਕੇ ਸੂਬਾ ਪ੍ਰਧਾਨ ਬੀਕੇਯੂ ਬਹਿਰਾਮਕੇ, ਸੂਬਾ ਸਕੱਤਰ ਗੁਰਮੇਲ ਸਿੰਘ ਗਿੱਲ, ਜਿਲਾ ਪ੍ਰਧਾਨ ਜਗਰੂਪ ਸਿੰਘ ਰੰਡਿਆਲਾ ਇਹਨਾਂ ਆਗੂਆਂ ਨੇ ਪ੍ਰੇਸ ਨਾਲ ਗੱਲਬਾਤ ਕਰਦਿਆਂ ਕਿਹਾ ਕਿ
ਮਾਨਸਾ ਸ਼ਹਿਰ ਵਿੱਚ ਨਸ਼ਿਆਂ ਵਿਰੁੱਧ ਅਵਾਜ਼ ਬੁਲੰਦ ਕਰਨ ਵਾਲੇ ਸਿੱਖ ਨੌਜਵਾਨ ਸ. ਪਰਵਿੰਦਰ ਸਿੰਘ ਦੇ ਅੱਜ ਹੋਏ ਬੇਹੱਦ ਮੰਦਭਾਗੇ ਕਤਲ ਮਾਮਲੇ ਵਿੱਚ ਪੀੜਤ ਪਰਿਵਾਰ ਅਤੇ ਇਲਾਕਾ ਨਿਵਾਸੀਆਂ ਨੂੰ ਜਲਦ ਹੀ ਮਿਲਿਆ ਜਾਵੇਗਾ। ਇਹ ਬਹੁਤ ਹੀ ਮੰਦਭਾਗੀ ਘਟਨਾ ਹੈ, ਬੀਕੇਯੂ ਬਹਿਰਾਮਕੇ ਵਲੋਂ ਜਿਸ ਦੀ ਪੁਰਜ਼ੋਰ ਸ਼ਬਦਾਂ ਵਿਚ ਨਿਖੇਧੀ ਕਰਦੇ ਹਾਂ।
ਸਾਹਮਣੇ ਆਏ ਤੱਥ ਪੰਜਾਬ ਅੰਦਰ ਨਸ਼ੇ ਦੀ ਸਮੱਸਿਆ ਨੂੰ ਲੈ ਕੇ ਬਹੁਤ ਗੰਭੀਰ ਸਵਾਲ ਖੜ੍ਹੇ ਕਰਦੇ ਹਨ। ਸ. ਪਰਵਿੰਦਰ ਸਿੰਘ ਲੰਮੇ ਸਮੇਂ ਤੋਂ ਨਸ਼ੇ ਵਿਰੁੱਧ ਸੰਘਰਸ਼ ਕਰ ਰਿਹਾ ਸੀ, ਉਸ ਦਾ ਕਤਲ ਸਮੁੱਚੇ ਪੰਜਾਬ ਲਈ ਵੱਡਾ ਘਾਟਾ ਹੈ। ਦੋਸ਼ੀਆਂ ਵਿਰੁੱਧ ਤੁਰੰਤ ਸਖ਼ਤ ਕਾਰਵਾਈ ਹੋਣੀ ਚਾਹੀਦੀ ਹੈ।
ਅਕਾਲ ਪੁਰਖ ਅੱਗੇ ਅਰਦਾਸ ਹੈ ਕਿ ਉਹ ਵਿਛੜੀ ਰੂਹ ਨੂੰ ਆਪਣੇ ਚਰਨਾਂ ਵਿੱਚ ਨਿਵਾਸ ਤੇ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖ਼ਸ਼ਣ । ਪਰਮਿੰਦਰ ਸਿੰਘ ਝੋਟਾ ਇੱਕ ਗੁਰਸਿੱਖ ਉਹ ਨੋਜਵਾਨ ਸੀ ਜੋ ਪੰਜਾਬ ਦੀ ਜਵਾਨੀ ਨੂੰ ਨਸ਼ਿਆਂ ਤੋਂ ਬਚਾਉਣ ਲਈ ਆਪਣੀ ਅਵਾਜ ਹਮੇਸ਼ਾ ਬੁਲੰਦ ਕਰਦਾ ਰਿਹਾ ਦੂਜੇ ਪਾਸੇ ਪੰਜਾਬ ਅੰਦਰ ਹਰੇਕ ਜਿਲਿਆ, ਕਸਬਿਆਂ, ਸ਼ਹਿਰਾਂ, ਪਿੰਡਾਂ ਵਿਚ ਧੜਾ ਧੜ ਨਸ਼ਾ ਵਿਕ ਰਿਹਾ। ਜੋ ਪੁਲਿਸ ਪ੍ਰਸ਼ਾਸਨ ਤੇ ਪੰਜਾਬ ਸਰਕਾਰ ਵੱਲੋਂ ਨਸ਼ਾ ਬੰਦ ਕਰਵਾਉਣਾ ਸੀ। ਉਥੇ ਪਰਮਿੰਦਰ ਸਿੰਘ ਝੋਟਾ ਹਰੇਕ ਜਗਾਹ ਲਾਇਵ ਹੋਕੇ ਨਸ਼ਾ ਵੇਚਣ ਵਾਲੇ ਤਸਕਰਾਂ ਨੂੰ ਦਿਖਾਉਂਦਾ ਰਿਹਾ ਤੇ ਹਮੇਸ਼ਾ ਸੱਚ ਬੋਲਦਾ ਰਿਹਾ ਜਿਸ ਦਾ ਖਮਿਆਜ਼ਾ ਅੱਜ ਪਰਮਿੰਦਰ ਸਿੰਘ ਝੋਟੇ ਨੂੰ ਭੁਗਤਣਾ ਪਿਆ। ਬੀਕੇਯੂ ਬਹਿਰਾਮਕੇ ਜਥੇਬੰਦੀ ਵਲੋਂ ਪੰਜਾਬ ਸਰਕਾਰ, ਪੰਜਾਬ ਦੇ ਡੀਜੀਪੀ ਤੋਂ ਪੁਰਜ਼ੋਰ ਸ਼ਬਦਾਂ ਵਿਚ ਮੰਗ ਕਰਦੀ ਹੇ ਕਿ ਪਰਮਿੰਦਰ ਸਿੰਘ ਝੋਟੇ ਦੇ ਕਾਤਲ ਨਸ਼ਾ ਸੋਦਾਗਰਾਂ ਖਿਲਾਫ ਤੁਰੰਤ ਕਾਰਵਾਈ ਕਰਕੇ ਸਖਤ ਤੋਂ ਸਖਤ ਸਜ਼ਾ ਦਿੱਤੀ ਜਾਵੇ ਤੇ ਉਸ ਮੇਡੀਕਲ ਮਾਲਕ ਨਾਲ ਜੁੜੇ ਨਸ਼ਾ ਸੋਦਾਗਰਾਂ ਨੂੰ ਨੱਥ ਪਾਈ ਜਾਵੇ।


