ਅਪਰਾਧਸਿੱਖਿਆਖੇਡਤਾਜਾ ਖਬਰਾਂਤਾਜ਼ਾ ਖਬਰਾਂਦੇਸ਼ਮਨੋਰੰਜਨਰਾਜਰਾਜਨੀਤੀਵਪਾਰ
ਪੰਜਾਬ ਸਰਕਾਰ ਕਿਸਾਨਾਂ ਨੂੰ ਤੁਪਕਾ/ਫੁਹਾਰਾ ਸਿੰਚਾਈ ਸਥਾਪਿਤ ਕਰਨ ਲਈ 90 ਫ਼ੀਸਦੀ ਸਬਸਿਡੀ ਕਰਵਾ ਰਹੀ ਮੁਹੱਈਆ
ਸਬਸਿਡੀ ''ਪਹਿਲਾਂ ਆਓ-ਪਹਿਲਾਂ ਪਾਓ'' ਦੇ ਆਧਾਰ ਤੇ ਮਿਲੇਗੀ-ਮੁੱਖ ਖੇਤੀਬਾੜੀ ਅਫ਼ਸਰ

ਮੋਗਾ, 11 ਅਕਤੂਬਰ(Charanjit Singh):-
ਪੰਜਾਬ ਸਰਕਾਰ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਭੂਮੀ ਅਤੇ ਜਲ ਸੰਭਾਲ ਵਿਭਾਗ ਵੱਲੋਂ ਪਾਣੀ ਬਚਾਉਣ ਲਈ ਵੱਖ ਵੱਖ ਫ਼ਸਲਾਂ ਜਿਵੇਂ ਕਿ ਮੱਕੀ, ਕਪਾਹ,ਮਿਰਚਾਂ,ਗੰਨਾ ਅਤੇ ਆਲੂ ਦੀ ਕਾਸ਼ਤ ਲਈ ਤੁਪਕਾ ਅਤੇ ਫੁਹਾਰਾ ਸਿੰਚਾਈ ਤਕਨੀਕ ਨੂੰ ਉਤਸ਼ਾਹਿਤ ਕਰਨ ਲਈ ਯੋਗ ਉਪਰਾਲੇ ਕੀਤੇ ਜਾ ਰਹੇ ਹਨ।
ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਕਰਦਿਆਂ ਮੁੱਖ ਖੇਤੀਬਾੜੀ ਅਫ਼ਸਰ ਮੋਗਾ ਡਾ. ਬਲਵਿੰਦਰ ਸਿੰਘ ਨੇ ਦੱਸਿਆ ਕਿ ਮਾਈਕਰੋ ਇਰੀਗੇਸ਼ਨ (ਤੁਪਕਾ ਅਤੇ ਫੁਹਾਰਾ ਸਿਸਟਮ) ਨਾਲ ਕਿਸਾਨਾਂ ਦੇ ਖੇਤਾਂ ਵਿੱਚ ਸਿੰਚਾਈ ਪਾਣੀ ਦੀ 40 ਫੀਸਦੀ ਤੋਂ 60 ਫੀਸਦੀ ਬੱਚਤ ਅਤੇ ਫ਼ਸਲੀ ਉਤਪਾਦਨ ਵਿੱਚ ਵਾਧੇ ਨੂੰ ਉਤਸ਼ਾਹਿਤ ਕਰਨ ਲਈ ਪੰਜਾਬ ਸਰਕਾਰ ਇਸ ਸਿਸਟਮ ਨੂੰ ਅਪਨਾਉਣ ਵਾਲੇ ਕਿਸਾਨਾਂ ਨੁੰ 80 ਫੀਸਦੀ ਸਬਸਿਡੀ ਪ੍ਰਦਾਨ ਕਰਵਾ ਰਹੀ ਹੈ।ਉਨ੍ਹਾਂ ਦੱਸਿਆ ਕਿ ਅਨੁਸੂਚਿਤ ਜਾਤੀ, ਔਰਤਾਂ ਅਤੇ ਛੋਟੇ/ਸੀਮਾਂਤ ਕਿਸਾਨਾਂ ਨੂੰ 90 ਫ਼ੀਸਦੀ ਸਬਸਿਡੀ ਅਤੇ ਜਲ ਇਕੱਤਰ ਅਤੇ ਸੰਭਾਲ ਲਈ ਢਾਂਚਿਆਂ ਤੇ ਵੱਖਰੇ ਤੌਰ ਤੇ ਸਬਸਿਡੀ ਮੁਹੱਈਆ ਕਰਵਾਈ ਜਾ ਰਹੀ ਹੈ।
ਉਨ੍ਹਾਂ ਦੱਸਿਆ ਕਿ ਕਿ ਤੁਪਕਾ/ਫੁਹਾਰਾ ਸਿੰਚਾਈ ਸਿਸਟਮ ਅਪਨਾਉਣ ਦੇ ਚਾਹਵਾਨ ਕਿਸਾਨ ਸਬਸਿਡੀ ਲਈ ਅਪਲਾਈ ਕਰ ਸਕਦੇ ਹਨ।ਇਹ ਸਬਸਿਡੀ ਪਹਿਲਾਂ ਆਓ, ਪਹਿਲਾਂ ਪਾਓ ਦੇ ਆਧਾਰ ਤੇ ਮੁਹੱਈਆ ਕਰਵਾਈ ਜਾਵੇਗੀ।ਉਨ੍ਹਾਂ ਦੱਸਿਆ ਕਿ ਜ਼ਿਲ੍ਹਾ ਮੋਗਾ ਦੇ ਕਿਸਾਨ ਇਸ ਸਬੰਧੀ ਕਿਸੇ ਵੀ ਪ੍ਰਕਾਰ ਦੀ ਸਹਾਇਤਾ ਲਈ 01639-251183 ਨੰਬਰ ਉੱਪਰ ਸੰਪਰਕ ਕਰ ਸਕਦੇ ਹਨ।
ਡਾ. ਬਲਵਿੰਦਰ ਸਿੰਘ ਨੇ ਦੱਸਿਆ ਕਿ ਇਹ ਤਕਨੀਕ ਪੁਰਾਣੀ ਸਿੰਚਾਈ ਪ੍ਰਣਾਲੀ ਨਾਲੋ ਬਹੁਤ ਹੀ ਘੱਟ ਪਾਣੀ ਦੀ ਖਪਤ ਕਰਦੀ ਹੈ।ਤੁਪਕਾ ਸਿੰਚਾਈ ਪ੍ਰਣਾਲੀ ਦੀ ਵਰਤੋਂ ਨਾਲ ਕਿਸਾਨ ਸਿਰਫ 30 ਮਿੰਟ ਵਿੱਚ ਇਕ ਏਕੜ ਜ਼ਮੀਨ ਤੇ ਸਿੰਚਾਈ ਕਰ ਸਕਦੇ ਹਨ, ਜਿਸ ਨਾਲ ਨਾ ਸਿਰਫ਼ ਪਾਣੀ ਦੀ ਬੱਚਤ ਹੀ ਹੁੰਦੀ ਹੈ ਬਲਕਿઠਫ਼ਸਲઠਦਾ ਝਾੜ ਵੀ ਵਧਦਾ ਹੈ। ਉਨ੍ਹਾਂ ਨੇ ਕਿਹਾ ਕਿ ਤੁਪਕਾ ਸਿੰਚਾਈ ਤਕਨੀਕ ਫ਼ਸਲ ਨੂੰ ਸਿਰਫ ਲੋੜ ਅਨੁਸਾਰ ਹੀ ਪਾਣੀ ਮੁਹੱਈਆ ਕਰਵਾਉਂਦੀ ਹੈ ਜਿਸ ਨਾਲ ਖੇਤ ਜੰਗਲੀ ਬੂਟੀਆਂ ਅਤੇ ਨਦੀਨਾਂ ਤੋ ਬਚਿਆਂ ਰਹਿੰਦਾ ਹੈ। ਉਨ੍ਹਾਂ ਹੋਰ ਜਾਣਕਾਰੀ ਦਿੰਦਿਆਂ ਦੱਸਿਆ ਕਿ ਤੁਪਕਾ ਸਿੰਚਾਈ ਪ੍ਰਣਾਲੀ ਨਾਲ ਕਿਸਾਨਾਂ ਨੂੰ ਖਾਦਾਂ ਨੂੰ ਪਾਉਣ ਲਈ ਖੇਤਾਂ ਵਿੱਚ ਨਹੀ ਜਾਣਾ ਪਵੇਗਾ ਬਲਕਿ ਖਾਦ ਸਿਸਟਮ ਵਿੱਚ ਪ੍ਰਦਾਨ ਕੀਤੇ ਗਏ ਇੱਕ ਡੱਬੇ ਵਿੱਚ ਪਾ ਦਿੱਤੀ ਜਾਂਦੀ ਹੈ ਂਜੋ ਕਿ ਸਿੰਚਾਈ ਦੌਰਾਨ ਆਪਣੇ ਆਪ ਹੀ ਪਾਣੀ ਨਾਲ ਮਿਲ ਕੇ ਫਸਲਾਂ ਤੱਕ ਪਹੁੰਚ ਜਾਂਦੀ ਹੈ।
ਮੁੱਖ ਖੇਤੀਬਾੜੀ ਅਫ਼ਸਰ ਨੇ ਕਿਸਾਨਾਂ ਨੂੰ ਅਪੀਲ ਕੀਤੀ ਕਿ ਉਹ ਤੁਪਕਾ ਸਿੰਚਾਈ ਨੂੰ ਅਪਣਾ ਕੇ ਪਾਣੀ ਦੀ ਬੱਚਤ ਕਰਨ ਵਿੱਚ ਆਪਣਾ ਯੋਗਦਾਨ ਪਾਉਣ।




