ਅੱਜ 25 ਸਤੰਬਰ 2026 ਨੂੰ ਵਰਲਡ ਫਾਰਮਾਸਿਸਟ ਦਿਵਸ ਜਿਲਾ ਹਸਪਤਾਲ ਮੋਗਾ ਵਿਖੇ ਮਨਾਇਆ ਗਿਆ

ਤਾਜਾ ਖਬਰਾਂ

( ਚਰਨਜੀਤ ਸਿੰਘ )

WhatsApp Image 2022-05-05 at 9.09.16 AM
WhatsApp Image 2022-05-20 at 2.57.41 PM
WhatsApp Image 2025-01-09 at 16.59.28
WhatsApp Image 2024-08-10 at 7.15.30 PM (4)
WhatsApp Image 2023-03-28 at 1.44.51 PM (1)
Nagpal 3
WhatsApp Image 2025-01-11 at 14.26.10
WhatsApp Image 2022-05-23 at 10.44.37 AM

—-/ਅੱਜ 25 ਸਤੰਬਰ 2026 ਨੂੰ ਫਾਰਮਾਸਿਸਟ ਦਿਵਸ ਸਬੰਧੀ ਜਿਲਾ ਪੱਧਰੀ ਸਮਾਗਮ ਜਿਲਾ ਹਸਪਤਾਲ ਮੋਗਾ ਵਿਖੇ ਕਰਵਾਇਆ ਗਿਆ । ਡਾਕਟਰ ਰਿਪੁਦਮਨ ਕੌਰ ਡਿਪਟੀ ਮੈਡੀਕਲ ਕਮਿਸ਼ਨਰ ਜਿਲਾ ਮੋਗਾ ਜੀ ਨੇ ਇਸ ਸਮਾਗਮ ਵਿੱਚ ਬਤੌਰ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ ।ਡਾਕਟਰ ਸਾਹਿਬ ਨੇ ਫਾਰਮੇਸੀ ਕਿਤੇ ਦੀ ਮਹੱਤਤਾ ਦੀ ਜਾਣਕਾਰੀ ਵਿਸਥਾਰ ਪੂਰਵਕ ਦਿੱਤੀ ।ਡਾਕਟਰ ਗੁਰਵਿਰਇੰਦਰ ਸਿੰਘ ਜੀ ਨੇ ਕਿਹਾ ਫਾਰਮਾਂ ਇੰਡਸਟਰੀ ਨੇ ਆਪਣੇ ਫੀਲਡ ਵਿੱਚ ਮਿਹਨਤ ਕਰਕੇ ਅੱਗੇ ਵਧਕੇ ਏਡਜ਼ ਕੈਂਸਰ ਵਰਗੀਆ ਬਿਮਾਰੀਆ ਦਾ ਇਲਾਜ ਲੱਭ ਕੇ ਸਿਹਤ ਸੇਵਾਵਾਂ ਦੇ ਖੇਤਰ ਵਿੱਚ ਨਵਾਂ ਮੀਲ ਪੱਥਰ ਕਾਇਮ ਕੀਤਾ ।ਜਗਸੇਰ ਸਿੰਘ ਮਨਾਵਾ ਫਾਰਮੇਸੀ ਅਫਸਰ ਪ੍ਰਧਾਨ ਪੰਜਾਬ ਰਾਜ ਫਾਰਮੇਸੀ ਅਫਸਰ ਐਸੋਸੀਏਸ਼ਨ ਜਿਲਾ ਮੋਗਾ ਨੇ ਫਾਰਮਾਸਿਸਟ ਦੇ ਗੌਰਵਮਈ ਇਤਿਹਾਸ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਹ ਕਿੱਤਾ ਮਨੁੱਖਤਾ ਦੇ ਜਨਮ ਦੇ ਨਾਲ ਮਿਸਰ ਚਾਈਨਾ ਭਾਰਤ ਦੀ ਸਭਿਅਤਾ ਈਸਵ ਪੂਰਵ ਦੌਰਾਨ ਹੋਂਦ ਵਿੱਚ ਆਇਆ ।ਸਭ ਤੋਂ ਪਹਿਲਾ ਬਗਦਾਦ ਦੇ ਰਾਜ ਵਿੱਚ ਫਾਰਮੇਸੀ ਹੋਂਦ ਵਿੱਚ ਆਈ ।ਪਹਿਲਾ ਡਾਕਟਰ ਵੀ ਉਹੀ ਹੋਇਆ ਕਰਦਾ ਸੀ ਫਾਰਮਾਸਿਸਟ ਵੀ ਉਹੀ ਭਾਵ ਦੋਨੋ ਕੰਮ ਇਕੋ ਆਦਮੀ ਕਰਦਾ ਸੀ ।ਯੂਰਪ ਵਿੱਚ 1240 ਦੇ ਲਗਭਗ ਓਥੋ ਦੇ ਸ਼ਾਸਕ ਫੈਡਰਿਕ ਦੂਜੇ ਨੇ ਫਾਰਮੇਸੀ ਕਿਤੇ ਵਿੱਚ ਨਿਖਾਰ ਲੈ ਕੇ ਆਉਣ ਲਈ ਡਾਕਟਰ ਅਤੇ ਫਾਰਮੇਸੀ ਕਿਤੇ ਵੱਖ ਵੱਖ ਕਿਤੇ । ਡਾਕਟਰ ਇਲਾਜ਼ ਕਰੇਗਾ ਫਾਰਮਾਸਿਸਟ ਫਾਰਮੇਸੀ ਦੇ ਖੇਤਰ ਵਿੱਚ ਖੋਜਾਂ ਕਰਕੇ ਚੰਗੇ ਮਿਆਰ ਵਾਲੀਆ ਦਵਾਈਆਂ ਦੀ ਖੋਜ ਕਰੇਗਾ ।ਭਾਰਤ ਵਿੱਚ ਸਭ ਤੋਂ ਪਹਿਲਾ ਫਾਰਮੇਸੀ ਦੀ ਡਿਗਰੀ ਬਨਾਰਸ ਹਿੰਦੂ ਯੂਨੀਵਰਸਿਟੀ ਵਾਰਨਸੀ ਵਿੱਚ ਸੁਰੂ ਕੀਤੀ ਗਈ ।ਅੱਜ ਕੱਲ ਫਾਰਮਾਸਿਊਟੀਕਲ ਇੰਡਸਟਰੀ ਦਾ ਮੈਡੀਕਲ ਕਿਤੇ ਵਿੱਚ ਵਿਸੇਸ ਯੋਗਦਾਨ ਹੈ ।ਇਸ ਦਿਵਸ ਨੂੰ ਚਾਰ ਚੰਦ ਲਾਉਣ ਲਈ ਦਵਿੰਦਰ ਸਿੰਘ ਬਰਾੜ ਜਨਰਲ ਸਕੱਤਰ,ਗੁਰਪਿੰਦਰ ਸਿੰਘ ਜਗਬੀਰ ਸਿੰਘ ਨਵਜੋਤ ਕੌਰ ਫਾਰਮੇਸੀ ਅਫਸਰ ਸੁਖਪਾਲ ਕੌਰ ਚੀਫ਼ ਫਾਰਮੇਸੀ ਅਫਸਰ ਅਤੇ ਜਿਲਾ ਹਸਪਤਾਲ ਦੇ ਵਿਚ ਕੰਮ ਕਰਦੇ ਸਮੂਹ ਫਾਰਮੇਸੀ ਅਫਸਰ ਨੇ ਹਾਜ਼ਰੀ ਲਗਵਾਈ ।ਗੁਰਮੀਤ ਸਿੰਘ ਧਾਲੀਵਾਲ ਜਿਲਾ ਫਾਰਮੇਸੀ ਅਫ਼ਸਰ ਮੋਗਾ ਨੇ ਇਸ ਮੌਕੇ ਆਈਆ ਸਖਸੀਅਤਾ ਦਾ ਧੰਨਵਾਦ ਕੀਤਾ ।

Fast News Punjab