ਜ਼ਿਲ੍ਹਾ ਰੋਜ਼ਗਾਰ ਬਿਊਰੋ ਮੋਗਾ ਵਿਖੇ 20 ਤੇ 21 ਅਗਸਤ ਨੂੰ ਲੱਗੇਗਾ ਰੋਜ਼ਗਾਰ ਕੈਂਪ
ਯੋਗ ਨੌਜਵਾਨ ਲੈਣ ਕੈਂਪਾਂ ਦਾ ਵੱਧ ਤੋਂ ਵੱਧ ਲਾਹਾ

ਮੋਗਾ, 18 ਅਗਸਤ, ( ਚਰਨਜੀਤ ਸਿੰਘ )
ਪੰਜਾਬ ਸਰਕਾਰ ਦੇ ਦਿਸ਼ਾਂ-ਨਿਰਦੇਸ਼ਾਂ ਅਨੁਸਾਰ ਜਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ, ਮੋਗਾ ਵੱਲੋਂ 20 ਅਗਸਤ 2025 ਦਿਨ ਬੁੱਧਵਾਰ ਨੂੰ ਜ਼ਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ, ਮੋਗਾ ਵਿਖੇ ਇੱਕ ਪਲੇਸਮੈਂਟ ਕੈਂਪ ਲਗਾਇਆ ਜਾ ਰਿਹਾ ਹੈ, ਜਿਸ ਵਿੱਚ ਨਰਾਇਨਾ ਈ-ਟੈਕਨੋ ਸਕੂਲ ਮੋਗਾ ਵੱਲੋਂ ਟੀਮ ਲੀਡਰ, ਪੀ.ਆਰ.ਓ, ਟੈਲੀਕਾਲਰ ਅਤੇ ਕਾਊਂਸਲਰ ਦੀਆਂ 25 ਵੱਖ-ਵੱਖ ਅਸਾਮੀਆਂ ਸਬੰਧੀ ਇੰਟਰਵਿਊ ਲਈ ਜਾਵੇਗੀ। ਜ਼ਿਲ੍ਹਾ ਰੋਜ਼ਗਾਰ ਤੇ ਕਾਰੋਬਾਰ ਬਿਊਰੋ ਅਫ਼ਸਰ ਮੋਗਾ ਸ਼੍ਰੀਮਤੀ ਡਿੰਪਲ ਥਾਪਰ ਨੇ ਦੱਸਿਆ ਕਿ ਪ੍ਰਾਰਥੀ ਜਿਨ੍ਹਾਂ ਦੀ ਉਮਰ 20 ਤੋਂ 30 ਸਾਲ ਅਤੇ ਯੋਗਤਾ ਗ੍ਰੈਜੂਏਸ਼ਨ ਹੋਵੇ, ਇਟਰਵਿਊ ਦੇ ਸਕਦਾ ਹੈ। ਉਹਨਾਂ ਦੱਸਿਆ ਕਿ ਇਸ ਤੋਂ ਇਲਾਵਾ 21 ਅਗਸਤ, 2025 ਦਿਨ ਵੀ ਰੋਜ਼ਗਾਰ ਕੈਂਪ ਆਯੋਜਿਤ ਕੀਤਾ ਜਾ ਰਿਹਾ ਹੈ। ਇਸ ਕੈਂਪ ਵਿੱਚ ਘੱਟੋ-ਘੱਟ ਦਸਵੀਂ ਪਾਸ , ਕੱਦ 5 ਫੁੱਟ 7 ਇੰਚ (ਸਿਰਫ ਲੜਕੇ) ਇੰਟਰਵਿਊ ਦੇ ਸਕਦੇ ਹਨ, ਇਨ੍ਹਾ ਦੋਹਾਂ ਕੈਂਪਾਂ ਲਈ ਪ੍ਰਾਰਥੀ ਆਪਣਾ ਰਿਜਿਊਮ, ਪਾਸਪੋਰਟ ਸਾਈਜ਼ ਫੋਟੋਆਂ, ਆਧਾਰ ਕਾਰਡ, ਪੈਨ ਕਾਰਡ ਆਦਿ ਲੋੜੀਂਦੇ ਦਸਤਾਵੇਜ਼ ਲੈ ਕੇ ਇੰਟਰਵਿਊ ਦੇਣ ਲਈ ਹਾਜ਼ਰ ਹੋ ਸਕਦੇ ਹਨ। ਇਹ ਦੋਨੇ ਕੈਂਪ ਜਿਲ੍ਹਾ ਰੋਜ਼ਗਾਰ ਦਫ਼ਤਰ, ਮੋਗਾ ਵਿਖੇ ਲਗਾਏ ਜਾਣਗੇ, ਜਿਨਾਂ ਦਾ ਸਮਾਂ ਸਵੇਰੇ 10 ਵਜੇ ਤੋਂ ਦੁਪਹਿਰ 2 ਵਜੇ ਤੱਕ ਦਾ ਹੋਵੇਗਾ। ਉਹਨਾਂ ਅੱਗੇ ਦੱਸਿਆ ਵਧੇਰੇ ਜਾਣਕਾਰੀ ਲਈ ਜਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ, ਚਿਨਾਬ-ਜੇਹਲਮ ਬਲਾਕ, ਤੀਜੀ ਮੰਜਿ਼ਲ, ਡੀ.ਸੀ ਕੰਪਲੈਕਸ, ਮੋਗਾ ਜਾਂ ਦਫ਼ਤਰ ਦੇ ਹੈਲਪਲਾਈਨ ਨੰਬਰ 62392-66860 ਤੇ ਸੰਪਰਕ ਕੀਤਾ ਜਾ ਸਕਦਾ ਹੈ।



