ਭਲਾਈਆਣਾ ਦੇ ਕਾਕੇ ਨੇ ਕੀਤਾ ਸਤਾਰਾਂ ਹਜਾਰ ਵਾਪਸ ਕਰਕੇ ਭਲਾਈ ਦਾ ਕੰਮ
ਪੂਰੇ ਇਲਾਕੇ ਵਿਚ ਹੋ ਰਹੀ ਹੈ ਚਰਚਾ

ਭਲਾਈਆਣਾ 8 ਅਗਸਤ ( ਗੁਰਪ੍ਰੀਤ ਸੋਨੀ ) ਇਮਾਨਦਾਰੀ ਹਜੇ ਵੀ ਜਿੰਦਾ ਹੈ ਇਸ ਦੀ ਮਿਸਾਲ ਪਿੰਡ ਭਲਾਈਆਣਾ ਦੇ ਬਿਜਲੀ ਮਕੈਨਿਕ ਕਾਕਾ ਉਰਫ ਮੋਜੂ ਵੱਲੋਂ ਪੇਸ਼ ਕੀਤੀ ਗਈ, ਕੱਲ ਸ਼ਾਮ ਨੂੰ ਜਸਪਾਲ ਸਿੰਘ ਪੁੱਤਰ ਗੁਰਜੰਟ ਸਿੰਘ ਅਪਣੀ ਦੁਕਾਨ ਪਿੰਡ ਮੱਲਣ ਤੋਂ ਵਾਪਿਸ ਭਲਾਈਆਣਾ ਆ ਰਿਹਾ ਸੀ ਤਾਂ ਭੁੱਟੋ ਸੇਠ ਦੀ ਦੁਕਾਨ ਤੋਂ ਕੁਝ ਜਰੂਰੀ ਸਮਾਨ ਲੈਣ ਤੋਂ ਬਾਅਦ ਅਪਣਾ ਬਟੂਆ ਅਪਣੀ ਜੇਬ ਵਿੱਚ ਪਾ ਕੇ ਘਰ ਨੂੰ ਜਾ ਰਿਹਾ ਸੀ ਤਾਂ ਰਸਤੇ ਵਿੱਚ ਕਿਸਾਨ ਮੈਡੀਕਲ ਨੇੜੇ ਬਟੂਆ ਜੇਬ ਵਿਚੋਂ ਡਿੱਗ ਪਿਆ l
ਅਪਣੇ ਕੰਮ ਤੋਂ ਵਾਪਿਸ ਆ ਰਹੇ ਕਾਕਾ ਉਰਫ ਮੋਜੂ ਪੁੱਤਰ ਗੁਰਜੰਟ ਰਾਮ ਨੂੰ ਇਹ ਬਟੂਆ ਰਸਤੇ ਵਿੱਚ ਮਿਲ ਗਿਆ ਜਿਸ ਵਿਚ ਸਤਾਰਾਂ ਹਜਾਰ ਰੁਪੇ ਅਤੇ ਜਰੂਰੀ ਕਾਗਜਾਤ ਸਨ , ਬਟੂਏ ਅੰਦਰ ਮੌਜੂਦ ਡਾਕੂਮੈਂਟ ਵੇਖ ਕੇ ਪਰਿਵਾਰ ਨਾਲ ਸੰਪਰਕ ਕਰ ਕੇ ਬਟੂਆ ਵਾਪਿਸ ਕਰ ਦਿੱਤਾ, ਆਪਣੇ ਪੈਸੇ ਅਤੇ ਜਰੂਰੀ ਕਾਗਜਾਤ ਦੇਖ ਕੇ ਜਸਪਾਲ ਸਿੰਘ ਭਾਵਕ ਹੋ ਗਿਆ ਉਸਨੇ ਕਿਹਾ ਇਕ ਕਾਕਾ ਸਿੰਘ ਚਾਹੇ ਇਕ ਮਕੇਨਿਕ ਹੈ ਫਿਰ ਵੀ ਪੈਸੇ ਦੇਖ ਕੇ ਉਸ ਦਾ ਦਿਲ ਨਹੀ ਡੌਲਿਆ ਪ੍ਰਮਾਤਮਾ ਕਾਕਾ ਸਿੰਘ ਨੂੰ ਲੰਬੀਆਂ ਉਮਰਾਂ ਅਤੇ ਹੋਰ ਤਰੱਕੀਆਂ ਬਖਸ਼ੇ l ਭਲਾਈਆਣਾ ਤੋਂ ਗੁਰਪ੍ਰੀਤ ਸੋਨੀਂ ਦੀ ਰਿਪੋਰਟ l
![]()




