ਗ਼ਰੀਬ ਕਿਸਾਨ ਦੀ ਜ਼ਮੀਨ ਦਾ ਦਖ਼ਲ ਰੋਕਿਆ ਮੌਕੇ ਤੇ ਆਏ ਅਧਿਕਾਰੀਆਂ ਨਾਲ ਸਿੱਧੂਪੁਰ ਜਥੇਬੰਦੀ ਖੜ੍ਹੀ ਮੰਦਭਾਗਾ ਇਕਰਾਰ ਦਿੱਤਾ ।
ਪੀੜਤ ਕਿਸਾਨ ਧਿਰ ਵੱਲੋਂ ਅਦਾਲਤ ਚ ਕੇਸ ਚਲਦਾ ਹੋਣ ਦੀਆਂ ਕਾਪੀਆਂ ਨੂੰ ਦਿਖਾਇਆ ਗਿਆ ਵਾਪਿਸ ਮੁੜੇ ਅਧਿਕਾਰੀ।

26 ਦਸੰਬਰ ਦੋਦਾ(Charanjit Singh):-ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਪੰਜਾਬ ਸੂਬਾ ਕਮੇਟੀ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਜ਼ਿਲ੍ਹਾ ਕਮੇਟੀ ਦੀ ਅਗਵਾਈ ਹੇਠ ਗਰੀਬ ਕਿਸਾਨ ਹਰਪਾਲ ਸਿੰਘ ਚੀਮਾ ਧੂਲਕੋਟ ਦੀ 5 ਏਕੜ ਜ਼ਮੀਨ ਦਾ ਦਖ਼ਲ ਭਰਾਤਰੀ ਕਿਸਾਨ ਮਜ਼ਦੂਰ ਜਥੇਬੰਦੀਆਂ ਨੇ ਏਕੇ ਜ਼ੋਰ ਤੇ ਰੋਕਿਆਂ ਮੌਕੇ ਤੇ ਆਏਂ ਮਾਲ ਵਿਭਾਗ ਦੇ ਤਹਿਸੀਲਦਾਰ ਕਾਨੂੰਨ ਆਦਿ ਅਧਿਕਾਰੀਆਂ ਸਮੇਤ ਪੁਲਿਸ ਪ੍ਰਸ਼ਾਸਨ ਨੂੰ ਬੇਰੰਗ ਮੋੜਨਾ ਪਿਆ।
ਪੰਜਾਬ ਆਪ ਸਰਕਾਰ ਤੇ ਕੇਂਦਰ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਵੀ ਕੀਤੀ।
ਜ਼ਿਲ੍ਹਾ ਪ੍ਰਧਾਨ ਹਰਬੰਸ ਸਿੰਘ ਕੋਟਲੀ ਜਨਰਲ ਸਕੱਤਰ ਗੁਰਭਗਤ ਸਿੰਘ ਭਲਾਈਆਣਾ ਸਹਾਇਕ ਸਕੱਤਰ ਤੇ ਬਲਾਕ ਪ੍ਰਧਾਨ ਗੁਰਮੀਤ ਸਿੰਘ ਬਿੱਟੂ ਮੱਲਣ ਨੇ ਦੱਸਿਆ ਕਿ ਸੰਨ 2000 ਵਿੱਚ ਹਰਪਾਲ ਸਿੰਘ ਚੀਮਾ ਧੂਲਕੋਟ ਦੇ ਪਿਤਾ ਬਲਦੇਵ ਸਿੰਘ ਚੀਮਾ ਧੂਲਕੋਟ ਦੀ ਆੜਤੀਏ ਸੋਹਣ ਲਾਲ ਮੁਕਤਸਰ ਨਾਲ ਫਸਲਾਂ ਵੇਚਣ ਤੇ ਖਰੀਦਣ ਅਤੇ ਪੈਸੇ ਦਾ ਲੈਣ ਦੇਣ ਚੱਲਦਾ ਸੀ ਥੋੜ੍ਹੀ ਰਕਮ 2 ਲੱਖ ਰੁਪਏ ਤੇ ਵਿਆਜ ਦਰ ਵਿਆਜ ਲਗਾ ਕੇ ਕਰੀਬ 12 ਲੱਖ ਰੁਪਏ ਬਣਾ ਲਏ ਜਿਸ ਨੇ ਪਹਿਲਾਂ 5 ਏਕੜ ਜ਼ਮੀਨ ਬੈਅ ਕਰਵਾ ਲਈ ਅਗਲੇ ਸਾਲ ਫਿਰ 5 ਏਕੜ ਜ਼ਮੀਨ ਕਿਸਾਨ ਸਵ:ਬਲਦੇਵ ਸਿੰਘ ਤੋਂ ਬੈਅ ਕਰਵਾ ਲਈ ਜਿਹੜੀ ਰਜਿਸਟਰੀ ਤੋਂ ਰਜਿਸਟਰੀ ਆੜਤੀਏ ਦਾ ਜ਼ਰਖਰੀਦ ਜੋਟੀਦਾਰ ਕਿਸਾਨ ਚੰਦ ਸਿੰਘ ਕਾਉਣੀ ਜਿਸ ਨੂੰ ਪਹਿਲਾਂ 2 ਵਾਰੀ ਘਰ ਜਾ ਕੇ ਪਿੰਡ ਪੰਚਾਇਤ ਤੇ ਮੋਹਤਬਰਾਂ ਰਾਹੀਂ ਰੋਕਿਆ ਗਿਆ ਸੀ। ਇਸ ਦੇ ਬਾਵਜੂਦ ਜ਼ਮੀਨ ਖਰੀਦ ਕਰ ਲਈ ਜਿਸ ਤੋਂ ਬਾਅਦ ਸੰਨ 2007 ਵਿੱਚ ਪਿਤਾ ਬਲਦੇਵ ਸਿੰਘ ਨੇ ਪ੍ਰੇਸ਼ਾਨੀ ਦੀ ਹਾਲਤ ਵਿੱਚ ਸਲਫਾਸ ਖਾ ਕੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਨੇ ਲੰਮੇ ਸੰਘਰਸ਼ ਤੋਂ ਬਾਅਦ ਦੋਸ਼ੀ ਚੰਦ ਸਿੰਘ ਕਾਉਣੀ ਸਮੇਤ ਆੜ੍ਹਤੀਆਂ ਤੇ ਧਾਰਾ 34 ਆਈ ਸੀ 148, 149,306 ਤਹਿਤ ਪਰਚਾ ਦਰਜ ਕਰਵਾਇਆ ਗਿਆ ਜੋ ਪੈਸੇ ਤੇ ਸਿਆਸੀ ਸ਼ਹਿ ਤੇ ਅਦਾਲਤ ਚੋ ਬਰੀ ਹੋ ਗਏ ਸਨ ਪਰ ਪੰਜਾਬ ਹਰਿਆਣਾ ਹਾਈਕੋਰਟ ਨੇ ਜ਼ਮੀਨੀ ਕੇਸ ਕਿਸਾਨ ਚੰਦ ਸਿੰਘ ਕਾਉਣੀ ਦੇ ਹੱਕ ਵਿੱਚ ਕਰ ਦਿੱਤਾ। ਭਰਾਤਰੀ ਕਿਸਾਨ ਮਜ਼ਦੂਰ ਜਥੇਬੰਦੀਆਂ ਨੇ ਚੇਤਾਵਨੀ ਨੇ ਦਿੱਤੀ ਕਿ ਭਵਿੱਖ ਵਿੱਚ ਵੀ ਜਥੇਬੰਦੀਆਂ ਦੇ ਅਸੂਲਾਂ ਮੁਤਾਬਕ ਕਿਸਾਨਾਂ ਦੇ ਕਬਜ਼ੇ ਹੇਠਲੀਆਂ ਜ਼ਮੀਨਾਂ ਤੇ ਕਬਜ਼ਾ ਨਹੀਂ ਹੋਣ ਦਿੱਤਾ ਜਾਵੇਗਾ। ਭਾਵੇਂ ਕੋਈ ਵੀ ਕਰਬਾਨੀ ਕਰਨੀ ਪਵੇ ਜਿਸ ਦੀ ਜੁੰਮੇਵਾਰ ਪੰਜਾਬ ਸਰਕਾਰ ਤੇ ਸੰਬੰਧਤ ਕਿਸਾਨ ਦੀ ਹੋਵੇਗੀ।
ਸ਼ਾਮਲ ਚ ਬਲਾਕ ਮੁਕਤਸਰ ਦੇ ਪ੍ਰਧਾਨ ਰਾਜਾ ਸਿੰਘ ਮਹਾਂਬੱਧਰ ਸੁਖਰਾਜ ਸਿੰਘ ਰਹੂੜਿਆਂ ਵਾਲੀ ਗਿੱਦੜਬਾਹਾ ਦੇ ਸੀਨੀਅਰ ਮੀਤ ਪ੍ਰਧਾਨ ਅਜ਼ੈਬ ਸਿੰਘ ਮੱਲਣ ਮੀਤ ਪ੍ਰਧਾਨ ਜੋਗਿੰਦਰ ਸਿੰਘ ਬੁੱਟਰ ਸਰੀਂਹ ਕਮੇਟੀ ਮੈਂਬਰ ਹਰਪਾਲ ਸਿੰਘ ਚੀਮਾ ਧੂਲਕੋਟ ਸਾਧੂ ਸਿੰਘ ਅਜੈਬ ਸਿੰਘ ਛੱਤੇਆਣਾ ਜਸਵੀਰ ਸਿੰਘ ਪੱਪਲਾ ਰਣਜੀਤ ਸਿੰਘ ਬੁੱਟਰ ਸਿੰਘ ਦੋਦਾ ਗੁਰਮੇਲ ਸਿੰਘ ਜਗਮੋਹਨ ਸਿੰਘ ਸੁਖ਼ਨਾ ਨਾਹਰ ਸਿੰਘ ਸੁਖਜੀਤ ਸਿੰਘ ਲਾਭ ਸਿੰਘ ਦੌਲਾ ਮੰਦਰ ਸਿੰਘ ਮੱਘਰ ਸਿੰਘ ਬਲਜੀਤ ਕੋਟਲੀ, ਕਾਲ਼ਾ ਸਿੰਘ ਹਰਪ੍ਰੀਤ ਸਿੰਘ, ਗੁਰਮੀਤ ਸਿੰਘ ਜਲੌਰ ਸਿੰਘ ਗੁਰਪਿਆਰ ਸਿੰਘ ਧੂਲਕੋਟ, ਮਿੱਠੂ ਸਿੰਘ ਬੁੱਟਰ ਸਰੀਂਹ ਬਲਜੀਤ ਸਿੰਘ ਕੋਠੇ ਫਮਨ ਸਿੰਘ ਵਾਲਾ ਕੋਟਲੀ ਭਰਾਤਰੀ ਜਥੇਬੰਦੀਆਂ ਦੇ ਭਾਰਤੀ ਕਿਸਾਨ ਯੂਨੀਅਨ ਮਾਲਵਾ ਦੇ ਜ਼ਿਲ੍ਹਾ ਪ੍ਰਧਾਨ ਕੁਲਬੀਰ ਸਿੰਘ ਧੂਲਕੋਟ ਭਰਾਤੀ ਕਿਸਾਨ ਯੂਨੀਅਨ ਏਕਤਾ ਸਿੱਧੂਪੁਰ ਗੁਰਤੇਜ ਸਿੰਘ, ਪੰਜਾਬ ਖੇਤ ਮਜ਼ਦੂਰ ਯੂਨੀਅਨ ਦੇ ਆਗੂ ਰਾਜਾ ਸਿੰਘ ਖੂਨਣ ਖ਼ੁਰਦ ਬਾਜ਼ ਸਿੰਘ ਭੁੱਟੀਵਾਲਾ ਅਤੇ ਵੱਡੀ ਗਿਣਤੀ ਕਿਸਾਨ ਮਜ਼ਦੂਰ ਹਾਜ਼ਰ ਸਨ।
ਜਾਰੀ ਕਰਤਾ ਜਿੱਲਾ ਜਨਰਲ ਸਕੱਤਰ ਗੁਰਭਗਤ ਸਿੰਘ ਭਲਾਈਆਣਾ ਬਲਾਕ ਪ੍ਰਧਾਨ ਬਿੱਟੂ ਮੱਲਣ ਮੁ,98551-77052,98037-91356





