ਅਪਰਾਧਸਿੱਖਿਆਖੇਡਤਾਜਾ ਖਬਰਾਂਤਾਜ਼ਾ ਖਬਰਾਂਦੇਸ਼ਮਨੋਰੰਜਨਰਾਜਰਾਜਨੀਤੀਵਪਾਰ
ਆਜ਼ਾਦੀ ਕਾ ਅਮਰੁਤ ਮਹੋਤਸਵ ਤਹਿਤ 1 ਅਕਤੂਬਰ ਤੋਂ 31 ਅਕਤੂਬਰ ਤੱਕ ਚਲਾਇਆ ਜਾਵੇਗਾ ਵਿਸ਼ੇਸ਼ ਸਫ਼ਾਈ ਅਭਿਆਨ
ਵਧੀਕ ਡਿਪਟੀ ਕਮਿਸ਼ਨਰ (ਜ਼) ਨੇ ਕੀਤੀ ਸਬੰਧਤ ਵਿਭਾਗਾਂ ਨਾਲ ਮੀਟਿੰਗ ਦੀ ਪ੍ਰਧਾਨਗੀ, ਦੇਸ਼ ਦੇ 744 ਜ਼ਿਲ੍ਹਿਆਂ ਵਿੱਚੋਂ 75 ਲੱਖ ਪਲਾਸਟਿਕ ਕੂੜੇ ਦਾ ਕੀਤਾ ਜਾਵੇਗਾ ਯੋਗ ਨਿਪਟਾਰਾ

ਮੋਗਾ, 30 ਸਤੰਬਰ:(Charanjit Singh)
ਦੇਸ਼, ਭਾਰਤ ਦੀ ਆਜ਼ਾਦੀ ਦੇ 75 ਵੇਂ ਵਰ੍ਹੇ ਦੀ ਯਾਦਗਾਰ ਦੇ ਹਿੱਸੇ ਵਜੋਂ ਅਜ਼ਾਦੀ ਕਾ ਅੰਮ੍ਰਿਤ ਮਹੋਤਸਵ ਮਨਾ ਰਿਹਾ ਹੈ। ਮਾਨਯੋਗ ਪ੍ਰਧਾਨ ਮੰਤਰੀ ਨੇ 12 ਮਾਰਚ 2021 ਨੂੰ ਅਜ਼ਾਦੀ ਕਾ ਅਮ੍ਰਿਤ ਮਹੋਤਸਵ ਦੇ ਪਰਦਾ ਉਠਾਉਣ ਦਾ ਉਦਘਾਟਨ ਕਰਦੇ ਹੋਏ ਕਿਹਾ ਕਿ ਇਨ੍ਹਾਂ ਜਸ਼ਨਾਂ ਨੂੰ ਪੰਜ ਉਪ-ਸਿਰਲੇਖਾਂ ਵਿੱਚ ਵੰਡਿਆ ਜਾ ਸਕਦਾ ਹੈ – ਸੁਤੰਤਰਤਾ ਸੰਗਰਾਮ, 75 ‘ਤੇ ਵਿਚਾਰ, 75 ‘ਤੇ ਪ੍ਰਾਪਤੀਆਂ, 75 ‘ਤੇ ਕਾਰਵਾਈਆਂ, ਅਤੇ 75 ‘ਤੇ ਹੱਲ ਇਸ ਵਿੱਚ ਸ਼ਾਮਿਲ ਹਨ।
ਭਾਰਤ ਸਰਕਰ ਦੇ ਨਹਿਰੂ ਯੁਵਾ ਕੇਂਦਰ ਸੰਗਠਨ, ਯੁਵਾ ਮਾਮਲੇ ਵਿਭਾਗ, ਦੇ ਅਧਿਕਾਰੀਆਂ ਨੇ ਜਨ ਭਾਗੀਦਰੀ ਅਤੇ ਜਨ ਅੰਦੋਲਨ ਦੀ ਸਰਬੋਤਮ ਭਾਵਨਾ ਦੇ ਨਾਲ 75 ‘ਤੇ ਕਾਰਵਾਈਆਂ, ਅਤੇ 75 ‘ਤੇ ਹੱਲ ਸੰਕਲਪਾਂ ਦੇ ਥੰਮ੍ਹ ਦੇ ਤਹਿਤ ਅਜ਼ਾਦੀ ਕਾ ਅਮ੍ਰਿਤ ਮਹੋਤਸਵ ਮਨਾਉਣ ਦਾ ਸੰਕਲਪ ਲਿਆ ਹੈ।
ਯੁਵਾ ਮਾਮਲੇ ਅਤੇ ਖੇਡ ਮੰਤਰਾਲੇ ਵਿਭਾਗ ਵੱਲੋਂ ਅਜ਼ਾਦੀ ਦਾ ਅੰਮ੍ਰਿਤ ਮਹੋਤਸਵ ਮਨਾਉਣ ਲਈ,”ਸਵੱਛ ਭਾਰਤ” ਪ੍ਰੋਗਰਾਮ ਚਲਾਇਆ ਰਿਹਾ ਹੈ। ਇਸ ਪ੍ਰੋਗਰਾਮ ਦਾ ਉਦੇਸ਼ ਲੋਕਾਂ ਵਿੱਚ ਸਫ਼ਾਈ ਪ੍ਰਤੀ ਜਾਗਰੂਕਤਾ ਪੈਦਾ ਕਰਨਾ, ਇਸ ਕਾਰਜ ਵਿੱਚ ਲੋਕਾਂ ਨੂੰ ਲਾਮਬੰਦ ਕਰਨਾ ਅਤੇ ਸਵੱਛ ਭਾਰਤ ਪਹਿਲ ਵਿੱਚ ਉਨ੍ਹਾਂ ਦੀ ਸ਼ਮੂਲੀਅਤ ਨੂੰ ਯਕੀਨੀ ਬਣਾਉਣਾ ਹੈ।
ਜ਼ਿਲ੍ਹਾ ਮੋਗਾ ਵਿੱਚ ਵੀ ਇਸ ਸਫ਼ਾਈ ਅਭਿਆਨ ਨੂੰ ਚਲਾਉਣ ਲਈ ਅੱਜ ਵਧੀਕ ਡਿਪਟੀ ਕਮਿਸ਼ਨਰ (ਜ) ਸ੍ਰੀ ਹਰਚਰਨ ਸਿੰਘ ਨੇ ਭਾਰਤ ਸਰਕਾਰ ਦੇ ਨਹਿਰੂ ਯੁਵਾ ਕੇਂਦਰ ਮੋਗਾ ਦੀ ਸਵੱਛ ਭਾਰਤ ਪ੍ਰੋਗਰਾਮ ਦੀ ਸਲਾਹਕਾਰ ਕਮੇਟੀ ਦੀ ਮੀਟਿੰਗ ਦੀ ਪ੍ਰਧਾਨਗੀ ਕੀਤੀ। ਇਸ ਮੀਟਿੰਗ ਵਿੱਚ ਪੁਲਿਸ ਵਿਭਾਗ, ਸਥਾਨਕ ਸਰਕਾਰਾਂ ਵਿਭਾਗ, ਸਿੱਖਿਆ ਵਿਭਾਗ ਮੋਗਾ ਸਮੇਤ ਹੋਰ ਸਬੰਧਤ ਵਿਭਾਗਾਂ ਦੇ ਨੁਮਾਇੰਦਿਆਂ ਨੇ ਭਾਗ ਲਿਆ।
ਮੀਟਿੰਗ ਵਿੱਚ ਨਹਿਰੂ ਯੁਵਾ ਕੇਂਦਰ ਦੇ ਜ਼ਿਲ੍ਹਾ ਯੂਥ ਅਫ਼ਸਰ ਸ੍ਰੀ ਗੁਰਵਿੰਦਰ ਸਿੰਘ ਨੇ ਸਮੂਹ ਹਾਜ਼ਰੀਨ ਨੂੰ ਸਵੱਛ ਭਾਰਤ ਪ੍ਰੋਗਰਾਮ ਬਾਰੇ ਵਿਸਥਾਰ ਸਹਿਤ ਜਾਣਕਾਰੀ ਦਿੱਤੀ ਅਤੇ ਵਧੀਕ ਡਿਪਟੀ ਕਮਿਸ਼ਨਰ ਨੇ ਸਬੰਧਤ ਵਿਭਾਗਾਂ ਨੂੰ ਹਦਾਇਤ ਕੀਤੀ ਕਿ ਉਹ ਭਾਰਤ ਸਰਕਾਰ ਦੀ ਇਸ ਮੁਹਿੰਮ ਵਿੱਚ ਵਧ ਚੜ੍ਹ ਕੇ ਹਿੱਸਾ ਲੈਣ ਅਤੇ ਜ਼ਿਲ੍ਹਾ ਵਿੱਚੋਂ ਪਲਾਸਟਿਕ ਦੇ ਕੂੜੇ ਦਾ ਨਿਪਟਾਰਾ ਕਰਵਾਵੁਣ ਵਿੱਚ ਆਪਣਾ ਸਾਥ ਦੇਣ।
ਸ੍ਰੀ ਗੁਰਵਿੰਦਰ ਸਿੰਘ ਨੇ ਦੱਸਿਆ ਕਿ ਵਿਭਾਗ ਵੱਲੋਂ 01 ਅਕਤੂਬਰ ਤੋਂ 31 ਅਕਤੂਬਰ 2021 ਤੱਕ ਦੇਸ਼ ਭਰ ਵਿੱਚ ਮੁੱਖ ਤੌਰ ‘ਤੇ ਸਿੰਗਲ ਯੂਜ਼ ਪਲਾਸਟਿਕ ਕੂੜੇ ਨੂੰ ਸਾਫ਼ ਕਰਨ ਲਈ ਗਤੀਵਿਧੀਆਂ ਦਾ ਆਯੋਜਨ ਕੀਤਾ ਜਾ ਰਿਹਾ ਹੈ। ਦੇਸ਼ ਦੇ ਸਾਰੇ 744 ਜ਼ਿਲ੍ਹਿਆਂ ਵਿੱਚ ਨਹਿਰੂ ਯੁਵਾ ਕੇਂਦਰਾਂ ਨਾਲ ਜੁੜੇ ਯੂਥ ਕਲੱਬਾਂ ਅਤੇ ਐਨ.ਐਸ.ਐਸ. ਰਾਹੀਂ ਸਾਰੇ 6 ਲੱਖ ਪਿੰਡਾਂ ਵਿੱਚ ਪ੍ਰੋਗਰਾਮ ਆਯੋਜਿਤ ਕੀਤੇ ਜਾ ਰਹੇ ਹਨ। ਇਸ ਪ੍ਰੋਗਰਾਮ ਵਿੱਚ ਦੇਸ਼ ਦੇ ਸਾਰੇ ਹਿੱਸਿਆਂ ਨੂੰ ਸ਼ਾਮਲ ਕਰਨ ਲਈ, ਪੀਆਰਆਈਐਸ, ਗੈਰ-ਸਰਕਾਰੀ ਸੰਗਠਨਾਂ, ਸਰਕਾਰੀ ਸੰਸਥਾਵਾਂ ਦੇ ਨਾਗਰਿਕਾਂ ਦਾ ਸਹਿਯੋਗ ਲਿਆ ਜਾਵੇਗਾ। ਇਸਦੀਆਂ ਸਾਰੀਆਂ ਗਤੀਵਿਧੀਆਂ ਆਲੇ ਦੁਆਲੇ ਨੂੰ ਸਾਫ਼ ਅਤੇ ਕੂੜਾ ਰਹਿਤ ਰੱਖਣ ਲਈ ਜਾਗਰੂਕਤਾ ਅਤੇ ਮਾਣ ਦੀ ਭਾਵਨਾ ਪੈਦਾ ਕਰਨਗੀਆਂ।
ਸੰਬੰਧਤ ਰਾਜ ਸਰਕਾਰਾਂ ਅਤੇ ਜ਼ਿਲ੍ਹਾ ਪ੍ਰਸ਼ਾਸਨ ਵਿਭਾਗ ਜਿਵੇਂ ਕਿ ਸ਼ਹਿਰੀ ਵਿਕਾਸ, ਪੇਂਡੂ ਵਿਕਾਸ, ਪੰਚਾਇਤੀ ਰਾਜ, ਜੰਗਲਾਤ ਵਿਭਾਗ, ਨਗਰਪਾਲਿਕਾਵਾਂ, ਗ੍ਰਾਮ ਪੰਚਾਇਤਾਂ, ਯੂਥ ਕਲੱਬਾਂ, ਮਹਿਲਾ ਸਮੂਹ ਇਸ ਪ੍ਰੋਗਰਮ ਵਿੱਚ ਸ਼ਮੂਲੀਅਤ ਕਰਨਗੇ।
ਕਿਸ਼ੋਰ, ਨੌਜਵਾਨ ਅਤੇ ਉਨ੍ਹਾਂ ਦੇ ਗਰੁੱਪ, ਪਿੰਡ ਦੇ ਭਾਈਚਾਰੇ, ਪਰਿਵਾਰ, ਬੁਲਾਰੇ, ਸਥਾਨਕ ਨੌਜਵਾਨ, ਮਹਿਲਾ ਸਮੂਹ, ਗ੍ਰਾਮ ਪੰਚਾਇਤਾਂ, ਸੰਸਥਾਵਾਂ ਆਦਿ ਇਸ ਪ੍ਰੋਗਰਾਮ ਨੂੰ ਸਫ਼ਲ ਕਰਨ ਵਿੱਚ ਅਹਿਮ ਯੋਗਦਾਨ ਪਾਉਣਗੇ।
ਇਸ ਪ੍ਰੋਗਰਾਮ ਜਰੀਏ ਘਰ ਘਰ ਜਾ ਕੇ ਕੂੜਾ ਇਕੱਠਾ ਕੀਤਾ ਜਾਵੇਗਾ, ਖਾਸ ਕਰਕੇ ਪਲਾਸਟਿਕ ਅਤੇ ਪਾਣੀ ਦੇ ਰਿਵਾਇਤੀ ਸਰੋਤਾਂ ਦੀ ਸਾਫ਼ ਸਫ਼ਾਈ ਕੀਤੀ ਜਾਵੇਗੀ। ਇਸ ਤੋਂ ਇਲਾਵਾ ਪਿੰਡ ਦਾ ਸੁੰਦਰੀਕਰਨ- ਇਤਿਹਾਸਕ ਸਮਾਰਕਾਂ ਅਤੇ ਵਿਰਾਸਤੀ ਸਥਾਨਾਂ, ਸੈਂਟਰਾਂ, ਯੂਥ ਕਲੱਬ/ਮਹਿਲਾ ਮੰਡਲ ਇਮਾਰਤਾਂ, ਸਕੂਲ ਇਮਾਰਤਾਂ, ਪੰਚਾਇਤ ਇਮਾਰਤਾਂ ਆਦਿ ਦੀ ਸਾਂਭ-ਸੰਭਾਲ ਅਤੇ ਸੁੰਦਰੀਕਰਨ ਵੱਲ ਵੀ ਧਿਆਨ ਦਿੱਤਾ ਜਾਵੇਗਾ। ਪੂਰੇ ਦੇਸ਼ ਦੇ 744 ਜ਼ਿਲ੍ਹਿਆਂ ਵਿੱਚ 6 ਲੱਖ ਪਿੰਡਾਂ ਦੇ ਕੁੱਲ 75 ਲੱਖ ਕਿਲੋ ਪਲਾਸਟਿਕ ਦੇ ਕੂੜੇ ਨੂੰ ਇਕੱਠਾ ਕਰਕੇ ਇਸਦਾ ਸਹੀ ਨਿਪਟਾਰਾ ਕੀਤਾ ਜਾਵੇਗਾ।ਉਨ੍ਹਾਂ ਕਿਹਾ ਕਿ ਇਸ ਨਾਲ ਪ੍ਰਤੀ ਜ਼ਿਲ੍ਹਾ 10,080 ਕਿਲੋ ਕੂੜਾ ਇਕੱਠਾ ਕੀਤਾ ਜਾਵੇਗਾ।
ਕੂੜਾ ਇਕੱਠਾ ਕਰਨ ਵਾਲੇ ਪ੍ਰਮੁੱਖ ਸਥਾਨਾਂ ਵਿੱਚ ਸੈਲਾਨੀ ਸਥਾਨ, ਵਿਦਿਅਕ ਸੰਸਥਾਵਾਂ, ਬੱਸ ਸਟੈਂਡ/ਰੇਲਵੇ ਸਟੇਸ਼ਨ, ਰਾਸ਼ਟਰੀ ਰਾਜ ਮਾਰਗ, ਇਤਿਹਾਸਕ ਇਮਾਰਤਾਂ, ਵਿਰਾਸਤੀ ਇਮਾਰਤਾਂ, ਧਾਰਮਿਕ ਸਥਾਨ, ਹਸਪਤਾਲ ਅਤੇ ਜਲ ਸਰੋਤ ਨੂੰ ਸ਼ਾਮਿਲ ਕੀਤਾ ਜਾਵੇਗਾ।




