ਪੁਲਿਸ ਨੇ ਗੁੰਮ ਹੋਏ 86 ਮੋਬਾਇਲ ਫੋਨ ਕੀਤੇ ਬ੍ਰਾਮਦ, ਅਸਲ ਵਾਰਸਾਂ ਨੂੰ ਕੀਤੇ ਵਾਪਸ

ਮੋਗਾ, 8 ਅਗਸਤ ਸੀਨੀਅਰ ਕਪਤਾਨ ਪੁਲਿਸ ਮੋਗਾ ਸ਼੍ਰੀ ਗੁਲਨੀਤ ਸਿੰਘ ਖੁਰਾਣਾ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਜ਼ਿਲ੍ਹਾ ਪੁਲਿਸ ਨੂੰ ਸਾਲ-2022 ਦੌਰਾਨ ਗੁੰਮ ਹੋਏ ਮੋਬਾਇਲ ਫੋਨਾਂ ਦੀਆਂ ਕੁੱਲ 412 ਲਿਖਤੀ ਦਰਖਾਸਤਾਂ ਆਈਆਂ ਸਨ। ਇਨ੍ਹਾਂ ਲਿਖਤੀ ਦਰਖਾਸਤਾਂ ਉੱਪਰ ਮੋਗਾ ਪੁਲਿਸ ਦੇ ਟੈਕਨੀਕਲ ਸੈੱਲ ਵੱਲੋਂ ਕਾਰਵਾਈ ਕਰਦਿਆਂ ਇਨ੍ਹਾਂ ਮੋਬਾਇਲ ਫੋਨਾਂ ਦੀ ਸਾਰੀ ਜਾਣਕਾਰੀ ਹਾਸਿਲ ਕੀਤੀ ਗਈ। ਗੁੰਮ ਹੋਏ 86 ਮੋਬਾਇਲ ਫੋਨਾਂ ਦੀ ਜਾਣਕਾਰੀ ਮਿਲਣ ‘ਤੇ ਇਨ੍ਹਾਂ ਫੋਨਾਂ ਨੂੰ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਅਤੇ ਪੰਜਾਬ ਤੋਂ ਬਾਹਰ ਤੋ ਵਾਪਿਸ ਲਿਆਂਦੇ ਗਏ। ਮੋਗਾ ਪੁਲਿਸ ਦੁਆਰਾ ਇਨ੍ਹਾਂ ਗੁੰਮ ਹੋਏ ਮੋਬਾਇਲਾਂ ਦੇ ਅਸਲ ਵਾਰਸਾਂ ਨੂੰ ਬੁਲਾ ਕੇ ਇਹ ਮੋਬਾਇਲ ਫੋਨ ਅੱਜ ਵਾਪਸ ਕੀਤੇ ਗਏ।
ਸੀਨੀਅਰ ਕਪਤਾਨ ਪੁਲਿਸ ਮੋਗਾ ਨੇ ਆਮ ਜਨਤਾ ਨੂੰ ਅਪੀਲ ਕੀਤੀ ਕਿ ਕਿਸੇ ਪਾਸੋਂ ਮੋਬਾਇਲ ਫੋਨ ਖਰੀਦ ਕਰਨ ਤੋਂ ਪਹਿਲਾਂ ਉਸਦੀ ਪੂਰੀ ਜਾਣਕਾਰੀ ਹਾਸਲ ਕਰ ਲੈਣੀ ਚਾਹੀਦੀ ਹੈ ਅਤੇ ਕਿਸੇ ਸ਼ੱਕੀ ਜਾਂ ਅਣਜਾਣ ਵਿਅਕਤੀ ਪਾਸੋਂ ਕਿਸੇ ਦਸਤਾਵੇਜ਼ ਤੋਂ ਬਿਨ੍ਹਾਂ ਮੋਬਾਇਲ ਫੋਨ ਦੀ ਖਰੀਦ ਨਹੀਂ ਕਰਨੀ ਚਾਹੀਦੀ। ਜੋ ਮੋਬਾਇਲ ਫੋਨ ਤੁਹਾਡੇ ਦੁਆਰਾ ਵਰਤੇ ਜਾ ਰਹੇ ਹਨ ਉਸ ਵਿਚ ਮੌਜੂਦ ਜਰੂਰੀ ਡਾਟੇ ਦੀ ਸੁਰੱਖਿਆ ਲਈ ਸਿਕਉਰਿਟੀ ਲਾਕ ਜਰੂਰ ਲਗਾ ਕੇ ਰੱਖਿਆ ਜਾਵੇ।





