ਵਿਧਾਇਕ ਲੋਹਗਡ਼੍ਹ ਅਤੇ ਐੱਸਡੀਐੱਮ ਮੈਡਮ ਚਾਰੁਮਿਤਾ ਨੇ ਧਰਮਕੋਟ ਦੇ ਲੋਕਾਂ ਨਾਲ ਵਿਚਾਰ ਸੰਧਿਆ ਕੀਤੀ

ਧਰਮਕੋਟ 1 ਅਕਤੂਬਰ(ਆਸ਼ੂ ਮੋਲੜੀ)- ਹਲਕਾ ਧਰਮਕੋਟ ਦੇ ਵਿਧਾਇਕ ਸੁਖਜੀਤ ਸਿੰਘ ਲੋਹਗਡ਼੍ਹ ਅਤੇ ਉਪ ਮੰਡਲ ਮੈਜਿਸਟਰੇਟ ਧਰਮਕੋਟ ਦੇ ਮੈਡਮ ਚਾਰੁਮਿਤਾ ਨੇ ਲਾਲਾ ਅਰਜਨ ਦਾਸ ਮਾਰਗ ਧਰਮਕੋਟ ਦੇ ਨਵੇਂ ਬਣਨ ਜਾ ਰਹੇ ਪਾਰਕ ਵਿਚ ਧਰਮਕੋਟ ਸ਼ਹਿਰ ਨੂੰ ਸੁੰਦਰ ਬਣਾਉਣ ਲਈ ਧਰਮਕੋਟ ਸ਼ਹਿਰ ਵਾਸੀਆਂ ਨਾਲ ਵਿਚਾਰ ਸੰਧਿਆ ਕੀਤੀ । ਇਹ ਵਿਚਾਰ ਸੰਧਿਆ ਸ਼ਾਮ 5 ਵਜੇ ਤੋਂ ਰਾਤ 7 ਵਜੇ ਤੱਕ ਕੀਤੀ ਗਈ । ਵਿਚਾਰ ਸੰਧਿਆ ਤੇ ਲੋਕਾਂ ਦੇ ਖਾਣ ਲਈ ਵੱਖ ਵੱਖ ਤਰ੍ਹਾਂ ਦੇ ਪਕਵਾਨ ਲਗਾਏ ਗਏ । ਇਸ ਵਿਚਾਰ ਸੰਧਿਆ ਵਿਚ ਧਰਮਕੋਟ ਸ਼ਹਿਰ ਨੂੰ ਸੁੰਦਰ ਬਣਾਉਣ ਲਈ ਲੋਕਾਂ ਦੇ ਵਿਚਾਰ ਸੁਣੇ ਗਏ । ਵਿਚਾਰ ਸੰਧਿਆ ਵਿਚ ਕੁੜੀਆਂ ਨੇ ਪੰਜਾਬੀ ਸੱਭਿਆਚਾਰਕ ਪ੍ਰੋਗਰਾਮ ਪੇਸ਼ ਕੀਤੇ । ਵਿਚਾਰ ਸੰਧਿਆ ਮੌਕੇ ਮੈਡਮ ਚਾਰੂਮਿਤਾ ਨੇ ਕਿਹਾ ਕਿ ਵਿਧਾਇਕ ਸੁਖਜੀਤ ਸਿੰਘ ਲੋਹਗੜ੍ਹ ਨੇ ਧਰਮਕੋਟ ਸ਼ਹਿਰ ਵਾਸੀਆਂ ਵੱਲੋਂ ਕੀਤੀ ਮੰਗ ਨੂੰ ਪੂਰਾ ਕਰਦੇ ਹੋਏ, ਨਵਾਂ ਪਾਰਕ ਦੇ ਕੇ ਧਰਮਕੋਟ ਸ਼ਹਿਰ ਵਾਸੀਆਂ ਨੂੰ ਇਕ ਕੀਮਤੀ ਤੋਹਫਾ ਦਿੱਤਾ ਹੈ । ਮੈਡਮ ਚਾਰੁਮਿਤਾ ਨੇ ਕਿਹਾ ਕਿ ਇਸ ਨਵੇਂ ਪਾਰਕ ਦੇ ਬਣਨ ਨਾਲ ਧਰਮਕੋਟ ਸ਼ਹਿਰ ਵਾਸੀਆਂ ਨੂੰ ਇੱਕ ਵੱਡੀ ਸਹੂਲਤ ਮਿਲੇਗੀ ਤੇ ਮੈਡਮ ਚਾਰੁਮਿਤਾ ਨੇ ਧਰਮਕੋਟ ਸ਼ਹਿਰ ਵਾਸੀਆਂ ਨੂੰ ਨਵੇਂ ਪਾਰਕ ਦੀਆਂ ਵਧਾਈਆਂ ਦਿੱਤੀਆਂ । ਵਿਚਾਰ ਸੰਧਿਆ ਮੌਕੇ ਵਿਧਾਇਕ ਲੋਹਗੜ੍ਹ ਨੇ ਕਿਹਾ ਕਿ ਉਹਨਾਂ ਨੇ ਧਰਮਕੋਟ ਸ਼ਹਿਰ ਦੇ ਲੋਕਾਂ ਨਾਲ ਵੋਟਾਂ ਸਮੇਂ ਵਾਅਦਾ ਕੀਤਾ ਸੀ ਕਿ ਉਹ ਇਸ ਪਾਰਕ ਨੂੰ ਨਵੀਂ ਦਿੱਖ ਦੇ ਕੇ ਆਉਂਦੇ ਦਿਨਾਂ ਵਿਚ ਇਹ ਪਾਰਕ ਲੋਕ ਅਰਪਣ ਕਰਨਗੇ । ਵਿਧਾਇਕ ਲੋਹਗੜ੍ਹ ਨੇ ਕਿਹਾ ਕਿ ਉਨ੍ਹਾਂ ਦਾ ਮੁੱਖ ਮਕਸਦ ਧਰਮਕੋਟ ਹਲਕੇ ਦਾ ਸਰਬਪੱਖੀ ਵਿਕਾਸ ਕਰਨਾ ਤੇ ਵਿਕਾਸ ਦੇ ਰਾਹ ਵਿੱਚ ਰੋੜਾ ਅਟਕਾਉਣ ਵਾਲਿਆਂ ਦੀ ਉਨ੍ਹਾਂ ਨੂੰ ਕੋਈ ਪ੍ਰਵਾਹ ਨਹੀਂ ਆਉਂਦੇ ਦਿਨਾਂ ਵਿੱਚ ਉਨ੍ਹਾਂ ਵੱਲੋਂ ਧਰਮਕੋਟ ਹਲਕੇ ਦੇ ਵਿਕਾਸ ਲਈ ਕਰੋੜਾਂ ਰੁਪਏ ਦੀਆਂ ਗਰਾਂਟਾਂ ਭੇਟ ਕੀਤੀਆਂ ਜਾਣਗੀਆਂ । ਇਸ ਮੌਕੇ ਪ੍ਰਧਾਨ ਇੰਦਰਪ੍ਰੀਤ ਸਿੰਘ ਬੰਟੀ, ਚੇਅਰਮੈਨ ਸੁਧੀਰ ਗੋਇਲ, ਈਓ ਦਵਿੰਦਰ ਸਿੰਘ ਤੂਰ, ਪ੍ਰਧਾਨ ਧੀਰਜ ਗਰੋਵਰ, ਪੀਏ ਸੋਹਣਾ ਖੇਲਾ, ਪੀਏ ਅਵਤਾਰ ਸਿੰਘ, ਪ੍ਰਧਾਨ ਨਿਸ਼ਾਤ ਨੌਹਰੀਆ, ਕੌਂਸਲਰ ਗੁਰਪਿੰਦਰ ਚਾਹਲ, ਕੌਂਸਲਰ ਸਚਿਨ ਟੰਡਨ, ਸੰਦੀਪ ਸੰਧੂ, ਕੌਂਸਲਰ ਮਨਜੀਤ ਸਿੰਘ ਸਭਰਾ, ਮੇਹਰ ਸਿੰਘ ਰਾਏ, ਸੁਖਦੇਵ ਸਿੰਘ ਸ਼ੇਰਾ, ਚਮਕੌਰ ਸਿੰਘ, ਬਿੱਟੂ ਬੀਜਾਪੁਰ, ਮਨਦੀਪ ਸਿੰਘ ਧੰਮੀ, ਨਿਰਮਲ ਸਿੰਘ, ਸੁਖਵੀਰ ਸਿੰਘ ਸੁੱਖਾ, ਬਲਰਾਜ ਸਿੰਘ ਕਲਸੀ, ਸਾਜਨ ਛਾਬਡ਼ਾ, ਲੱਕੀ ਸ਼ਰਮਾ, ਰਾਜੀਵ ਬਜਾਜ, ਪ੍ਰਧਾਨ ਉਗਰਸੈਨ ਨੌਹਰੀਆ, ਪ੍ਰਧਾਨ ਮੰਗਤ ਰਾਮ ਗੋਇਲ, ਪੰਡਤ ਪ੍ਰੀਤਮ ਲਾਲ ਭਾਰਦਵਾਜ, ਛਿੰਦਾ ਟੰਡਨ, ਬਿੱਟੂ ਖੁੱਲਰ, ਪੱਪੂ ਅਰੋੜਾ ਅਤੇ ਨਗਰ ਕੌਂਸਲ ਦੀ ਸਮੁੱਚੀ ਟੀਮ ਤੇ ਸ਼ਹਿਰ ਵਾਸੀ ਹਾਜ਼ਰ ਸਨ




