ਪੰਜਾਬ ਸਟੇਟ ਫੂਡ ਕਮਿਸ਼ਨ ਦੇ ਮੈਂਬਰ ਚੇਤਨ ਪ੍ਰਕਾਸ਼ ਧਾਲੀਵਾਲ ਵੱਲੋਂ ਸਕੂਲਾਂ, ਆਂਗਣਵਾੜੀ ਸੈਂਟਰਾਂ ਦਾ ਅਚਨਚੇਤ ਦੌਰਾ

athens escort best paydayloan ChatAvenue visitors ਸਿੱਖਿਆ ਟੇਕਨੋਲਜੀ ਤਾਜਾ ਖਬਰਾਂ ਤਾਜ਼ਾ ਖਬਰਾਂ ਮੂਵੀ ਰੀਵਿਊ ਵਿਸ਼ਵ

ਮੋਗਾ, 29 ਜਨਵਰੀ,(charnjit singh)-ਪੰਜਾਬ ਸਟੇਟ ਫੂਡ ਕਮਿਸ਼ਨ ਦੇ ਮੈਂਬਰ ਸ਼੍ਰੀ ਚੇਤਨ ਪ੍ਰਕਾਸ਼ ਧਾਲੀਵਾਲ ਵੱਲੋਂ 29 ਜਨਵਰੀ, 2025 ਨੂੰ ਜ਼ਿਲ੍ਹਾ ਮੋਗਾ ਦਾ ਅਚਨਚੇਤ ਦੌਰਾ ਕੀਤਾ ਅਤੇ ਨੈਸ਼ਨਲ ਫੂਡ ਸਕਿਉਰਿਟੀ ਐਕਟ-2013 ਅਧੀਨ ਚੱਲ ਰਹੀਆਂ ਵੱਖ-ਵੱਖ ਸਕੀਮਾਂ ਦਾ ਨਿਰੀਖਣ ਕੀਤਾ ਗਿਆ। ਇਸ ਦੌਰੇ ਦੌਰਾਨ ਸਰਕਾਰੀ ਪ੍ਰਾਇਮਰੀ ਅਤੇ ਮਿਡਲ ਸਕੂਲ ਫਤਿਹਗ੍ਹੜ ਕੋਰੋਟਾਣਾ, ਸਰਕਾਰੀ ਪ੍ਰਾਇਮਰੀ ਅਤੇ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ, ਧਰਮਕੋਟ, ਸਰਕਾਰੀ ਪ੍ਰਾਇਮਰੀ ਸਕੂਲ,ਅਗਵਾੜ ਕਾਲੂ ਕੇ ਅਤੇ ਇਸ ਦੇ ਨਾਲ ਹੀ ਆਂਗਣਵਾੜੀ ਸੈਂਟਰ ,ਫਤਿਹਗ੍ਹੜ ਕੋਰੋਟਾਣਾ, ਧਰਮਕੋਟ, ਅਗਵਾੜ ਕਾਲੂ ਕੇ ਦਾ ਦੌਰਾ ਕੀਤਾ ਗਿਆ।
ਉਕਤ ਸਰਕਾਰੀ ਸਕੂਲਾਂ ਵਿੱਚ ਚੱਲ ਰਹੀ ਮਿਡ-ਡੇ-ਮੀਲ ਸਕੀਮ ਦੀ ਚੈਕਿੰਗ ਕੀਤੀ ਗਈ, ਇਸ ਦੌਰਾਨ ਮਿਡ-ਡੇ-ਮੀਲ ਅਤੇ ਅਨਾਜ ਭੰਡਾਰ ਘਰ ਦਾ ਨਿਰੀਖਣ ਕੀਤਾ ਗਿਆ। ਨਿਰੀਖਣ ਦੌਰਾਨ ਇਹਨਾਂ ਸਕੂਲਾਂ ਵਿੱਚ ਮਿਡ-ਡੇ-ਮੀਲ ਦਾ ਪ੍ਰਬੰਧ ਠੀਕ ਪਾਇਆ ਗਿਆ ਪ੍ਰੰਤੂ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ, ਧਰਮਕੋਟ ਵਿਖੇ ਕੜਾਹ ਨਹੀ ਬਣਾਇਆ ਗਿਆ ਸੀ ਅਤੇ ਅਗਵਾੜ ਕਾਲੂ ਕੇ ਦੇ ਸਕੂਲ ਵਿਖੇ ਕੜਾਹ ਡਾਲਡਾ ਘੀ ਨਾਲ ਬਣਾਇਆ ਗਿਆ ਸੀ ਜੋ ਕਿ ਸਰਕਾਰੀ ਹਦਾਇਤਾ ਦੀ ਉਲੰਘਣਾ ਹੈ ਇਸ ਕਰਕੇ ਜ਼ਿਲ੍ਹਾ ਸਿੱਖਿਆ ਅਫ਼ਸਰ ਨੂੰ ਸਬੰਧਤ ਸਕੂਲ ਮੁੱਖੀਆ ਨੂੰ ਕਾਰਨ ਦੱਸੋ ਨੋਟਿਸ ਜਾਰੀ ਕਰਦੇ ਹੋਏ ਬਣਦੀ ਕਾਰਵਾਈ ਕਰਨ ਦੀ ਹਦਾਇਤ ਕੀਤੀ ਗਈ ਅਤੇ ਭਵਿੱਖ ਵਿੱਚ ਇਸ ਤਰ੍ਹਾਂ ਦੀ ਗਲਤੀ ਨਾ ਕੀਤੇ ਜਾਣ ਸਬੰਧੀ ਵੀ ਦਿਸ਼ਾ-ਨਿਰਦੇਸ਼ ਦਿੱਤੇ ਗਏ।
ਇਸ ਤੋਂ ਉਪਰੰਤ ਆਂਗਣਵਾੜੀ ਸੈਂਟਰਾਂ ਦੀ ਚੈਕਿੰਗ ਕੀਤੀ ਗਈ। ਸੈਟਰਾਂ ਵਿਖੇ ਲਾਭਪਾਤਰੀਆ ਸਬੰਧੀ ਅਤੇ ਉਹਨਾਂ ਨੂੰ ਦਿੱਤੇ ਜਾਣ ਵਾਲਾ ਲਾਭ ਦੀ ਜਾਣਕਾਰੀ ਪ੍ਰਾਪਤ ਕੀਤੀ ਗਈ। ਚੈਕਿੰਗ ਦੌਰਾਨ ਫਤਿਹਗ੍ਹੜ ਕੋਰੋਟਾਣਾ ਦੇ ਸੈਂਟਰ ਦਾ ਪ੍ਰਬੰਧ ਠੀਕ ਪਾਇਆ ਗਿਆ ਪ੍ਰੰਤੂ ਆਂਗਣਵਾੜੀ ਸੈਂਟਰ ਧਰਮਕੋਟ ਵਿਖੇ ਚੱਲ ਰਹੇ ਚਾਰ ਸੈਂਟਰਾਂ ਵਿੱਚੋਂ 1 ਸੈਂਟਰ ਦੀ ਵਰਕਰ ਛੁੱਟੀ ਤੇ ਸੀ ਅਤੇ ਬਾਕੀ ਦੇ ਸੈਂਟਰਾਂ ਦੇ ਵਰਕਰ ਆਪਣੀ ਡਿਊਟੀ ਤੋਂ ਗੈਰ ਹਾਜ਼ਰ ਸੀ ਅਤੇ ਲਾਭਪਾਤਰੀਆਂ ਨੂੰ ਦਿੱਤਾ ਜਾਣ ਵਾਲਾ ਸਮਾਨ ਵੀ ਆਪਣੇ ਘਰ ਵਿਖੇ ਹੀ ਸਟੋਰ ਕੀਤਾ ਹੋਇਆ ਸੀ। ਆਂਗਣਵਾੜੀ ਸੈਂਟਰ ਅਗਵਾੜ ਕਾਲੂ ਕੇ ਦੇ ਨਿਰੀਖਣ ਦੌਰਾਨ ਵੀ ਇਹ ਪਾਇਆ ਗਿਆ ਕਿ ਸਟਾਫ ਵਲੋਂ ਲਾਭਪਾਤਰੀਆ ਨੂੰ ਦਿੱਤੇ ਜਾਣ ਵਾਲੇ ਸਮਾਨ ਨੂੰ ਆਪਣੇ ਘਰ ਹੀ ਸਟੋਰ ਕੀਤਾ ਗਿਆ ਸੀ, ਜਿਸਦੇ ਸਬੰਧ ਵਿੱਚ ਜ਼ਿਲ੍ਹਾ ਪ੍ਰੋਗਰਾਮ ਅਫਸਰ ਨੂੰ ਕਾਰਨ ਦੱਸੋ ਨੋਟਿਸ ਜਾਰੀ ਕਰਦੇ ਹੋਏ ਬਣਦੀ ਕਾਰਵਾਈ ਕਰਨ ਦੀ ਹਦਾਇਤ ਕੀਤੀ ਗਈ।
ਦੌਰੇ ਦੌਰਾਨ ਲਾਭਪਾਤਰੀਆ ਨੂੰ ਮੈਂਬਰ ਵਲੋਂ ਕਮਿਸ਼ਨ ਦੇ ਹੈਲਪਲਾਈਨ ਨੰਬਰ 9876764545 ਅਤੇ ਈਮੇਲ punjabfoodcommission@gmail.com ਦੀ ਜਾਣਕਾਰੀ ਵੀ ਦਿੱਤੀ ਗਈ ਅਤੇ ਨਾਲ ਹੀ ਦੱਸਿਆ ਕੀ ਉਹ ਨੈਸ਼ਨਲ ਫੂਡ ਸਕਿਓਰਟੀ ਐਕਟ 2013 ਅਧੀਨ ਚੱਲ ਰਹੀਆ ਸਕੀਮਾਂ ਸਬੰਧੀ ਸ਼ਿਕਾਇਤ ਜ਼ਿਲ੍ਹੇ ਦੇ  ਵਧੀਕ ਡਿਪਟੀ ਕਮਿਸ਼ਰ(ਵਿਕਾਸ) ਕੋਲ ਵੀ ਦਰਜ ਕਰਵਾ ਸਕਦੇ ਹਨ।

WhatsApp Image 2022-05-05 at 9.09.16 AM
WhatsApp Image 2022-05-20 at 2.57.41 PM
WhatsApp Image 2025-01-09 at 16.59.28
WhatsApp Image 2024-08-10 at 7.15.30 PM (4)
WhatsApp Image 2023-03-28 at 1.44.51 PM (1)
Nagpal 3
WhatsApp Image 2025-01-11 at 14.26.10
WhatsApp Image 2022-05-23 at 10.44.37 AM

Fast News Punjab