ਕਰੋਨਾ ਤੋਂ ਬਚਾਅ ਲਈ ਟੀਕਾਕਰਨ ਵਿੱਚ ਮੋਢੇ ਨਾਲ ਮੋਢਾ ਜੋੜ ਕੇ ਸਹਿਯੋਗ ਕਰਨ ਆਸ਼ਾ, ਆਂਗਣਵਾੜੀ ਵਰਕਰ ਅਤੇ ਏ ਐਨ ਐਮਜ਼
ਵਧੀਕ ਡਿਪਟੀ ਕਮਿਸ਼ਨਰ ਵੱਲੋਂ ਕਈ ਪਿੰਡਾਂ ਵਿਚ ਟੀਕਾਕਰਨ ਦੀ ਮੁਹਿੰਮ ਦਾ ਜਾਇਜ਼ਾ

ਉਹਨਾਂ ਨੇ ਦੱਸਿਆ ਕਿ ਅਗਾਮੀ ਵਿਧਾਨ ਸਭਾ ਚੋਣਾਂ ਨੂੰ ਧਿਆਨ ਵਿੱਚ ਰੱਖਦਿਆਂ ਇਹ ਫੈਸਲਾ ਕੀਤਾ ਗਿਆ ਹੈ ਕਿ ਜ਼ਿਲ੍ਹਾ ਮੋਗਾ ਵਿੱਚ 18 ਸਾਲ ਉਮਰ ਪੂਰੀ ਕਰਨ ਵਾਲੇ ਹਰੇਕ ਵੋਟਰ (ਕੁੱਲ 750414 ਵੋਟਰ ਹਨ) ਦਾ ਟੀਕਾਕਰਨ ਕਰਵਾਇਆ ਜਾਵੇ। ਇਹ ਕੰਮ ਆਸ਼ਾ, ਆਂਗਣਵਾੜੀ ਵਰਕਰ ਅਤੇ ਏ ਐਨ ਐਮਜ਼ ਦੇ ਸਹਿਯੋਗ ਤੋਂ ਬਿਨਾਂ ਸੰਭਵ ਨਹੀਂ ਹੈ। ਉਹਨਾਂ ਕਿਹਾ ਕਿ ਚੋਣ ਅਮਲਾ, ਭਾਵੇਂ ਦੂਜੀ ਡੋਜ਼ ਨੂੰ 9 ਮਹੀਨੇ ਨਹੀਂ ਵੀ ਹੋਏ ਤਾਂ ਵੀ ਇਹਤਿਆਤੀ ( ਬੂਸਟਰ ) ਡੋਜ਼ ਲਗਵਾ ਸਕਦਾ ਹੈ। ਇਸ ਲਈ ਉਹਨਾਂ ਨੂੰ ਤੁਰੰਤ ਸਿਹਤ ਸੰਸਥਾਵਾਂ ਨਾਲ ਸੰਪਰਕ ਕਰਨਾ ਚਾਹੀਦਾ ਹੈ।
ਉਹਨਾਂ ਇਸ ਗੱਲ ਉੱਤੇ ਖੁਸ਼ੀ ਜ਼ਾਹਿਰ ਕੀਤੀ ਕਿ ਰੋਜ਼ਾਨਾ 35 ਹਜ਼ਾਰ ਟੀਕਾਕਰਨ ਦਾ ਟੀਚਾ ਪ੍ਰਾਪਤ ਕਰਨ ਲਈ ਆਂਗਣਵਾੜੀ ਵਰਕਰਾਂ ਅਤੇ ਆਸ਼ਾ ਵਰਕਰਾਂ ਸਿਹਤ ਵਿਭਾਗ ਨੂੰ ਪੂਰਨ ਸਹਿਯੋਗ ਦੇ ਰਹੀਆਂ ਹਨ। ਇਹ ਲੋਕਾਂ ਨੂੰ ਪ੍ਰੇਰਿਤ ਕਰਕੇ ਘਰੋਂ ਟੀਕਾਕਰਨ ਕੈਂਪ ਤੱਕ ਲਿਆਉਣ ਦਾ ਕੰਮ ਕਰ ਰਹੀਆਂ ਹਨ। ਉਹਨਾਂ ਕਿਹਾ ਕਿ ਜਿਹੜੇ ਲੋਕਾਂ ਦੀ ਦੂਜੀ ਡੋਜ਼ ਬਕਾਇਆ ਹੈ ਉਹਨਾਂ ਨੂੰ ਟੈਲੀਫੋਨ ਕਰਕੇ ਵੀ ਯਾਦ ਕਰਵਾਇਆ ਜਾਵੇ। ਲੋਕਾਂ ਦੀ ਸਹੂਲਤ ਲਈ ਸ਼ਾਮ ਨੂੰ ਵੀ ਕੈਂਪ ਲਗਾਏ ਜਾਣਗੇ। ਇਸ ਟੀਚੇ ਨੂੰ ਪ੍ਰਾਪਤ ਕਰਨ ਲਈ ਮੈਗਾ ਕੈਂਪ ਅਤੇ ਸਲੱਮ ਖੇਤਰਾਂ ਵਿੱਚ ਕੈਂਪ ਲਾਉਣ ਬਾਰੇ ਵੀ ਵਿਚਾਰ ਚਰਚਾ ਕੀਤੀ ਗਈ।
ਉਹਨਾਂ ਕਿਹਾ ਕਿ ਜ਼ਿਲ੍ਹਾ ਮੋਗਾ ਰਾਸ਼ਟਰੀ ਅਨੁਪਾਤ ਵਿਚ ਬਹੁਤ ਪਛੜ ਰਿਹਾ ਹੈ। ਇਸ ਲਈ ਸਾਨੂੰ ਸਭ ਤੋਂ ਵੱਧ ਤਵੱਜੋਂ ਟੀਕਾਕਰਨ ਨੂੰ ਦੇਣੀ ਚਾਹੀਦੀ ਹੈ। ਉਹਨਾਂ ਕਿਹਾ ਕਿ ਸਾਰੇ ਸਰਕਾਰੀ ਅਧਿਕਾਰੀਆਂ ਅਤੇ ਕਰਮਚਾਰੀਆਂ ਨੂੰ ਚਾਹੀਦਾ ਹੈ ਕਿ ਉਹ ਆਪਣਾ ਅਤੇ ਆਪਣੇ ਪਰਿਵਾਰ ਦਾ ਟੀਕਾਕਰਨ ਕਰਾਉਣਾ ਯਕੀਨੀ ਬਣਾਉਣ।
ਉਹਨਾਂ ਹਦਾਇਤ ਕੀਤੀ ਕਿ ਜ਼ਿਲ੍ਹਾ ਸਿਵਲ ਪ੍ਰਸ਼ਾਸਨ ਵੱਲੋਂ ਜੋ ਨੋਡਲ ਅਫ਼ਸਰ ਸਿਹਤ ਵਿਭਾਗ ਨਾਲ ਲਗਾਏ ਗਏ ਹਨ ਉਹ ਪੂਰੀ ਜ਼ਿੰਮੇਵਾਰੀ ਨਾਲ ਆਪਣੀ ਡਿਊਟੀ ਨਿਭਾਉਣ। ਇਸ ਮੌਕੇ ਉਹਨਾਂ ਆਸ਼ਾ, ਆਂਗਣਵਾੜੀ ਵਰਕਰ ਅਤੇ ਏ ਐਨ ਐਮਜ਼ ਅਤੇ ਹੋਰ ਸਿਹਤ ਵਿਭਾਗ ਦੇ ਸਟਾਫ ਨੂੰ ਹੱਲਾਸ਼ੇਰੀ ਵੀ ਦਿੱਤੀ। ਇਸ ਮੌਕੇ ਢੁੱਡੀਕੇ ਦੇ ਐੱਸ ਐਮ ਓ ਡਾਕਟਰ ਸੁਰਿੰਦਰ ਸਿੰਘ ਵੀ ਹਾਜ਼ਰ ਸਨ।





