ਪੀ ਐਮ ਸ਼੍ਰੀ ਸਕੂਲ ਜਵਾਹਰ ਨਵੋਦਿਆ ਵਿਦਿਆਲਿਆ ਲੁਹਾਰਾ ਮੋਗਾ ਨੇ ਸਾਲਾਨਾ ਨਤੀਜ਼ਾ ਐਲਾਨਿਆ।

ਮੋਗਾ 1-ਅਪ੍ਰੈਲ-2024 (ਚਰਨਜੀਤ ਸਿੰਘ ):-ਅੱਜ ਪੀ ਐਮ ਸ਼੍ਰੀ ਸਕੂਲ ਜਵਾਹਰ ਨਵੋਦਿਆ ਵਿਦਿਆਲਿਆ ਲੁਹਾਰਾ ,ਮੋਗਾ ਵਿਖੇ ਸਾਲਾਨਾ ਨਤੀਜ਼ਾ ਐਲਾਨਿਆ ਗਿਆ। ਇਸ ਮੌਕੇ ਸਕੂਲ ਮੁੱਖੀ ਸ੍ਰੀ ਰਾਕੇਸ਼ ਕੁਮਾਰ ਮੀਨਾ ਨੇ ਬੱਚਿਆਂ ਦਾ ਹੌਂਸਲਾ ਵਧਾਉਣ ਲਈ ਅਤੇ ਜ਼ਿੰਦਗੀ ਵਿੱਚ ਅੱਗੇ ਵਧਣ ਲਈ ਦੋ ਸ਼ਬਦ ਕਹੇ। ਉਹਨਾਂ ਨੇ ਵਿਗਿਆਨ ਜਯੋਤੀ ਬਾਰੇ ਮਾਤਾ ਪਿਤਾ ਨੂੰ ਦੱਸਦੇ ਹੋਏ ਕਲਾ ਸਬੰਧੀ ਵੀ ਜਾਣਕਾਰੀ ਦਿੱਤੀ।ਸਕੂਲ ਦੀ ਹਰ ਇਕ ਗਤੀਵਿਧੀ ਜਿਸ ਰਾਹੀਂ ਬੱਚੇ ਦਾ ਸੰਪੂਰਨ ਵਿਕਾਸ ਹੋ ਸਕੇ,ਉਸ ਬਾਰੇ ਵਿਸਥਾਰ ਸਹਿਤ ਜਾਣਕਾਰੀ ਦਿੱਤੀ। ਸਕੂਲ ਦੇ ਟੀ.ਜੀ.ਟੀ ਅਧਿਆਪਕਾ ਪੂਨਮ ਮੈਡਮ ਨੇ ਮਾਤਾ ਪਿਤਾ ਦਾ ਸਵਾਗਤ ਕੀਤਾ ਅਤੇ ਪੀ.ਟੀ. ਸੀ ਮੀਟਿੰਗ ਦੇ ਇੰਚਾਰਜ ਗੁਰਜੀਤ ਸਿੰਘ ਨੇ ਮਾਪਿਆਂ ਦਾ ਧੰਨਵਾਦ ਕਰਦੇ ਹੋਏ ਇਸ ਮੀਟਿੰਗ ਦੇ ਬਾਰੇ ਵਿਸਥਾਰ ਸਹਿਤ ਦੱਸਿਆ ਤੇ ਇਸ ਮੀਟਿੰਗ ਦਾ ਆਯੋਜਨ ਕਦੋਂ ਕਦੋਂ ਹੁੰਦਾ ਹੈ ਇਸ ਬਾਰੇ ਭਰਪੂਰ ਜਾਣਕਾਰੀ ਦਿੱਤੀ। ਉਹਨਾਂ ਨੇ ਸਕੂਲ ਵਿੱਚ ਹੋਣ ਵਾਲੀਆਂ ਅਲੱਗ ਅਲੱਗ ਗਤੀਵਿਧੀਆਂ ਅਤੇ ਨਿਊ ਐਜੂਕੇਸ਼ਨ ਪਾਲਿਸੀ ਬਾਰੇ ਵੀ ਮਾਪਿਆਂ ਨੂੰ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਸਕੂਲ ਵੱਲੋਂ ਬੱਚਿਆਂ ਦੇ ਸੰਪੂਰਨ ਵਿਕਾਸ ਲਈ ਨਵੀਆਂ ਸੁਵਿਧਾਵਾਂ ਦਿੱਤੀਆਂ ਜਾ ਰਹੀਆਂ ਹਨ ਜਿਵੇਂ ਕਿ ਨਵੇਂ ਡੈਸਕ ਲੱਗ ਰਹੇ ਹਨ, ਦੋ ਨਵੀਆਂ ਲੈਬ ਬਣ ਰਹੀਆਂ ਹਨ ਅਤੇ ਮਾਪਿਆਂ ਲਈ ਵੈਟਿੰਗ ਰੂਮ ਤਿਆਰ ਹੋ ਰਿਹਾ ਹੈ ਉਨ੍ਹਾਂ ਮਾਪਿਆਂ ਨੂੰ ਬੇਨਤੀ ਕੀਤੀ ਕਿ ਹਰ ਮਹੀਨੇ ਦੇ ਦੂਜੇ ਸ਼ਨੀਵਾਰ ਜ਼ਿਆਦਾ ਤੋਂ ਜ਼ਿਆਦਾ ਮਾਤਾ ਪਿਤਾ ਪੀ.ਟੀ.ਸੀ ਮੀਟਿੰਗ ਵਿਚ ਆਉਣ ਅਤੇ ਆਪਣੇ ਬੱਚਿਆਂ ਬਾਰੇ ਜਾਣਕਾਰੀ ਹਾਸਿਲ ਕਰਨ। ਉਹਨਾਂ ਨੇ ਮਾਪਿਆਂ ਨੂੰ ਬੇਨਤੀ ਕੀਤੀ ਕਿ ਉਹ ਆਪਣੇ ਬੱਚਿਆਂ ਨੂੰ ਜ਼ਿਆਦਾ ਤੋਂ ਜ਼ਿਆਦਾ ਹਰੇਕ ਗਤੀਵਿਧੀ ਵਿੱਚ ਭਾਗ ਲੈਣ ਲਈ ਉਤਸ਼ਾਹਿਤ ਕਰਨ। ਇਸ ਦੇ ਨਾਲ ਹੀ ਬੱਚਿਆਂ ਨੂੰ ਵੀ ਹਦਾਇਤ ਕੀਤੀ ਗਈ ਕਿ ਉਹ ਆਪਣੀ ਸਾਫ਼ ਸਫ਼ਾਈ ਵੱਲ ਪੂਰਾ ਧਿਆਨ ਦੇਣ ਤਾਂ ਜ਼ੋ ਬਿਮਾਰੀਆਂ ਤੋਂ ਬਚਾਅ ਹੋ ਸਕੇ। ਮਾਪਿਆਂ ਨੂੰ ਬੇਨਤੀ ਕੀਤੀ ਗਈ ਕਿ ਉਹ ਆਪਣੇ ਬੱਚਿਆਂ ਨੂੰ ਸਮਝਾਉਣ ਕਿ ਸਕੂਲ ਦੀ ਪ੍ਰੋਪਰਟੀ ਨੂੰ ਆਪਣੀ ਪ੍ਰੋਪਰਟੀ ਸਮਝ ਕੇ ਇਸ ਦੀ ਸਾਂਭ ਸੰਭਾਲ ਵਿੱਚ ਸਹਿਯੋਗ ਦੇਣ। ਪੀ.ਟੀ.ਜੀ.ਅਧਿਆਪਕ ਰਾਜ ਕੁਮਾਰ ਚੌਹਾਨ ਨੇ ਮਾਪਿਆਂ ਨੂੰ ਕਿਹਾ ਕਿ ਉਹ ਜਦੋਂ ਵੀ ਸਕੂਲ ਆਉਂਦੇ ਹਨ ਤਾਂ ਆਪਣੇ ਬੱਚਿਆਂ ਦੀ ਕਾਪੀਆਂ ਜ਼ਰੂਰ ਚੈਕ ਕਰਨ । ਅੰਤ ਵਿੱਚ ਪੀ.ਜੀ.ਟੀ. ਆਧਿਆਪਕ ਮਨੀਸ਼ ਕੁਮਾਰ ਨੇ ਸਲਾਨਾ ਨਤੀਜ਼ੇ ਬਾਰੇ ਐਲਾਨ ਕੀਤਾ ਤੇ ਰੈਂਕ ਪ੍ਰਾਪਤ ਕਰਨ ਵਾਲਿਆਂ ਵਿਦਿਅਰਥੀਆਂ ਨੂੰ ਸਕੂਲ ਦੇ ਮੁੱਖੀ ਦੁਆਰਾ ਸਨਮਾਨਿਤ ਕੀਤਾ ਗਿਆ। ਇਸ ਤੋਂ ਬਾਅਦ ਸ਼੍ਰੀਮਤੀ ਹਰਦੀਪ ਕੌਰ ਨੇ ਸਥਾਨ ਹਾਸਲ ਕਰਨ ਵਾਲੇ ਵਿਦਿਆਥੀਆਂ ਨੂੰ ਵਧਾਈਆਂ ਦਿੱਤੀਆਂ ਅਤੇ ਬਾਕੀ ਵਿਦਿਆਰਥੀਆਂ ਨੂੰ ਹੌਂਸਲਾ ਦਿੱਤਾ। ਇਸ ਤੋਂ ਬਾਅਦ ਕੁਝ ਮਾਪਿਆਂ ਨੇ ਆਪਣੇ ਵਿਚਾਰ ਸਾਂਝੇ ਕੀਤੇ। ਉਹਨਾਂ ਨੇ ਮਾਪਿਆਂ ਨੂੰ ਆਪਣੇ ਬੱਚਿਆਂ ਲਈ ਸਮਾਂ ਕੱਢ ਕੇ ਜ਼ਰੂਰ ਆਉਣ ਲਈ ਕਿਹਾ। ਉਹਨਾਂ ਨੇ ਸਕੂਲ ਦੇ ਸਾਰੇ ਸਟਾਫ਼ ਦਾ ਧੰਨਵਾਦ ਕੀਤਾ। ਇਸ ਤੋਂ ਬਾਅਦ ਸ਼੍ਰੀਮਤੀ ਚੰਚਲ ਸਰਿਤਾ ਨੇ ਸਾਰੇ ਮਾਪਿਆਂ ਦਾ, ਅਧਿਆਪਕਾਂ ਦਾ ਅਤੇ ਸਾਰੇ ਵਿਦਿਆਰਥੀਆਂ ਦਾ ਧੰਨਵਾਦ ਕੀਤਾ।





