ਸਰਕਾਰੀ ਹਾਈ ਸਕੂਲ ਕੋਠੀ ਮੱਲੀਆਂ ਵਾਲਾ ਦਾ ਸਲਾਨਾ ਨਤੀਜਾ ਘੋਸ਼ਿਤ

ਮੋਗਾ-28/3/2024 (ਚਰਨਜੀਤ ਸਿੰਘ):-ਅੱਜ ਮਿਤੀ 28/3/2024 ਨੂੰ ਸਰਕਾਰੀ ਹਾਈ ਸਕੂਲ ਕੋਠੀ ਮੱਲੀਆਂ ਵਾਲਾ ਵਿਖੇ ਮਾਪੇ ਅਧਿਆਪਕ ਮਿਲਣੀ ਦਾ ਆਯੋਜਨ ਕੀਤਾ ਗਿਆ ਜਿਸ ਵਿੱਚ ਛੇਵੀਂ, ਸੱਤਵੀਂ ਅਤੇ ਨੌਵੀਂ ਜਮਾਤ ਦਾ ਸਲਾਨਾ ਨਤੀਜਾ ਘੋਸ਼ਿਤ ਕੀਤਾ ਗਿਆ । ਇਸ ਮੌਕੇ ਇੱਕ ਸੰਖੇਪ ਸਮਾਰੋਹ ਦਾ ਆਯੋਜਨ ਕਰਕੇ ਸਮੂਹ ਸਟਾਫ ਵੱਲੋਂ ਪਹਿਲੀਆਂ ਤਿੰਨ ਪੁਜੀਸ਼ਨਾਂ ਉੱਪਰ ਆਉਣ ਵਾਲੇ ਵਿਦਿਆਰਥੀਆਂ ਨੂੰ ਸਨਮਾਨਿਤ ਕੀਤਾ ਗਿਆ । ਇਸ ਮੌਕੇ ਸਕੂਲ ਦੇ ਹੈੱਡ ਮਾਸਟਰ ਰਮਨਦੀਪ ਸ਼ਾਰਦਾ ਜੀ ਵੱਲੋਂ ਮਾਪਿਆਂ ਨੂੰ ਮੁਬਾਰਕਬਾਦ ਦਿੰਦੇ ਹੋਏ ਵਿਦਿਆਰਥੀਆਂ ਦੇ ਚੰਗੇ ਭਵਿੱਖ ਲਈ ਰਲ ਮਿਲ ਕੇ ਹੋਰ ਹੰਭਲਾ ਮਾਰਨ ਲਈ ਵਿਚਾਰ ਸਾਂਝੇ ਕੀਤੇ ਗਏ। ਸਟੇਜ ਦਾ ਸੰਚਾਲਨ ਸ੍ਰੀ ਸੰਜੀਵ ਕੁਮਾਰ ਜੀ ਵੱਲੋਂ ਕੀਤਾ ਗਿਆ ਜਿਨਾਂ ਨੇ ਇਸ ਦੌਰਾਨ ਆਗਾਮੀ ਲੋਕ ਸਭਾ ਚੋਣਾਂ ਲਈ ਜਾਗਰੂਕ ਕਰਦੇ ਹੋਏ ਮਾਪਿਆਂ ਨੂੰ ਵੋਟ ਜਰੂਰ ਪਾਉਣ ਲਈ ਪ੍ਰੇਰਿਤ ਵੀ ਕੀਤਾ । ਇਸ ਮੌਕੇ ਸਕੂਲ ਵੱਲੋਂ ਮਾਪਿਆਂ ਲਈ ਚਾਹ ਪਾਣੀ ਦਾ ਪ੍ਰਬੰਧ ਕੀਤਾ ਗਿਆ ਅਤੇ ਸਕੂਲ ਵਿੱਚ ਮਿਲਣ ਵਾਲੀਆਂ ਸਹੂਲਤਾਂ ਬਾਰੇ ਜਾਣੂ ਕਰਵਾਇਆ ਅਤੇ ਨਾਲ ਹੀ ਮਿਡ ਡੇ ਮੀਲ ਦਾ ਸਵਾਦ ਵੀ ਚਖਾਇਆ ਗਿਆ। ਵਿਦਿਆਰਥੀਆਂ ਦੇ ਮਾਪਿਆਂ ਵੱਲੋਂ ਸਕੂਲ ਸਟਾਫ ਦੁਆਰਾ ਕੀਤੇ ਜਾ ਰਹੇ ਉਪਰਾਲਿਆਂ ਦੀ ਸ਼ਲਾਘਾ ਕੀਤੀ ਗਈ ਅਤੇ ਧੰਨਵਾਦ ਵੀ ਪ੍ਰਗਟ ਕੀਤਾ ਗਿਆ।




