ਬਾਬਾ ਕੁੰਦਨ ਸਿੰਘ ਲਾਅ ਕਾਲਜ ਨੂੰ ਮਿਲਿਆ ਮੋਸਟ ਟਰਸਟਡ ਲਾਅ ਕਾਲਜ ਇਨ ਪੰਜਾਬ ਅਵਾਰਡ

ਮੋਗਾ:-1-1-2024(Charanjit Singh):-ਮੋਗੇ ਜਿਲੇ ਦੇ ਇੱਕੋ ਇੱਕ ਬਾਬਾ ਕੁੰਦਨ ਸਿੰਘ ਮੈਮੋਰੀਅਲ ਲਾਅ ਕਾਲਜ ਧਰਮਕੋਟ ਜਿਲਾ ਮੋਗਾ ਨੂੰ ਵੀ ਕਨੈਕਟ ਇੰਡੀਆ ਵਰਲਡ ਡੂਰਾ ਰਿਸਰਚ ਮੀਡੀਆ ਵੱਲੋ ਇਕ ਪ੍ਰਭਾਵਸ਼ਾਲੀ ਪ੍ਰੋਗਰਾਮ ਤਹਿਤ ਮੋਸਟ ਟਰੱਸਟਡ ਲਾਅ ਕਾਲਜ ਇਨ ਪੰਜਾਬ ਦੇ ਅਵਾਰਡ ਨਾਲ ਸਨਮਾਨਿਤ ਕੀਤਾ ਗਿਆ।ਵੀ ਕੋਨੈਕਟ ਇੰਡੀਆ ਵਲੋਂ ਇਹ ਅਵਾਰਡ ਦੇਸ ਵਿਚ ਸਿੱਖਿਆ ,ਮੈਡੀਕਲ ਸ਼ੋਸਲ ਵਰਕ ਅਤੇ ਵੋਮੈਨ ਇੰਮਪਾਵਰਮਿੰਟ ਦੇ ਤਹਿਤ ਚੰਗਾ ਕੰਮ ਕਰਨ ਵਾਲੀਆਂ ਸੰਸਥਾਵਾਂ ਨੂੰ ਦਿੱਤੇ ਗਏ ਹਨ।ਇਹ ਅਵਾਰਡ ਕਾਲਜ ਦੇ ਪਰੈਜੀਡੈਟ ਦਵਿੰਦਰ ਪਾਲ ਸਿੰਘ ਅਤੇ ਚੇਅਰਮੈਨ ਰਵਿੰਦਰ ਗੋਇਲ ਨੂੰ ਮਿਸ ਮੁਗਧਾ ਗੋਡਸੇ ਇੰਡੀਅਨ ਫਿਲਮ ਐਕਟਰਸ ਅਤੇ ਮੋਡਲ ਵਲੋਂ ਪ੍ਰਧਾਨ ਕੀਤਾ ਗਿਆ। ਦਵਿੰਦਰ ਪਾਲ ਸਿੰਘ ਅਤੇ ਰਵਿੰਦਰ ਗੋਇਲ ਨੇ ਪ੍ਰੈਸ ਨੂੰ ਦੱਸਿਆ ਕਿ ਅਸੀਂ ਪਹਿਲਾਂ ਹੀ ਲਾਅ ਕਾਲਜ ਬੜੇ ਵਧੀਆਂ ਢੰਗ ਨਾਲ ਚਲਾ ਰਹੇ ਹਾਂ ਹੁਣ ਇਹ ਅਵਾਰਡ ਮਿਲਣ ਨਾਲ ਹੋਰ ਵੀ ਉਤਸ਼ਾਹ ਨਾਲ ਕੰਮ ਕੀਤਾ ਜਾਵੇਗਾ।ਅਵਾਰਡ ਮਿਲਣ ਤੇ ਪ੍ਰਿੰਸੀਪਲ ਸ੍ਰੀ ਦਲੀਪ ਕੁਮਾਰ ਪੱਤੀ ਡਾ.ਮਧੂ ਸਰਮਾ,ਵਿਨੋਦ ਬਾਂਸਲ ਸਾਬਕਾ ਚੇਅਰਮੈਨ ਇੰਮਪਰੂਵਮੈਂਟ ਟਰਸਟ,ਡਾ ਅਮਨਦੀਪ ਕੌਰ ਅਰੋੜਾ ਐਮ ਐਲ ਏ ਮੋਗਾ ਸਤਵਿੰਦਰ ਕੌਰ ਪ੍ਰਿੰਸੀਪਲ ਕੈਬਰਿਜ ਇੰਟਰਨੈਸ਼ਨਲ ਸਕੂਲ ਮੋਗਾ,ਕੁਲਦੀਪ ਸਿੰਘ ਸਹਿਗਲ ਪਰੈਜੀਡੈਟ ,ਡਾ ਇਕਬਾਲ ਸਿੰਘ ਵਾਈਸ ਪਰੈਜੀਡੈਟ ,ਡਾ ਗੁਰਚਰਨ ਸਿੰਘ ,ਪਰਮਜੀਤ ਕੌਰ ਜਨਰਲ ਸੈਕਟਰੀ ,ਸੰਜੀਵ ਸੈਣੀ ਚੇਅਰਮੈਨ ਬੀ ਬੀ ਐਸ ,ਸੁਭਾਸ਼ ਪਲਤਾ ਚੇਅਰਮੈਨ ਹੋਲੀ ਹਾਰਟ ਸਕੂਲ ,ਗੌਰਵ ਗੁਪਤਾ ਡਾਇਰੈਕਟਰ ਦੇਸ ਭਗਤ ਕਾਲਜ,ਲਖਬੀਰ ਸਿੰਘ ਗਿੱਲ ਚੇਅਰਮੈਨ ਨਾਰਧ ਵੈਸਟ ਗਰੁੱਪ ਪ੍ਰਵੀਨ ਗਰਗ ਚੇਅਰਮੈਨ ਅਤੇ ਸੁਨੀਲ ਗਰਗ ਪ੍ਰਧਾਨ ਬਾਰ ਕੌਂਸਲ ਮੋਗਾ ਨੇ ਇਸ ਅਵਾਰਡ ਲਈ ਕਾਲਜ ਦੇ ਸਟਾਫ ਅਤੇ ਮਨੇਜਮਿੰਟ ਨੂੰ ਵਧਾਈ ਦਿੱਤੀ।




