ਬਲਾਕ ਧਰਮਕੋਟ ਦੇ ਅਣਥੱਕ ਸੇਵਾਦਾਰ ਕੁਲਵੀਰ ਸਿੰਘ 15 ਮੈਂਬਰ ਨੂੰ ਸਦਮਾ ਨੂੰਹ ਰਾਣੀ ਦਾ ਦੇਹਾਂਤ।

ਧਰਮਕੋਟ 28 ਦਸੰਬਰ ( ਚਰਨਜੀਤ ਸਿੰਘ) ਧਰਮਕੋਟ ਬਲਾਕ ਦੇ ਅਣਥੱਕ ਸੇਵਾਦਾਰ ਕੁਲਵੀਰ ਸਿੰਘ 15 ਮੈਂਬਰ ਵਾਸੀ ਪਿੰਡ ਕਮਾਲਕੇ ਮੰਡ ( ਮੋਗਾ ) ਨੂੰ ਉਸ ਸਮੇਂ ਗਹਿਰਾ ਸਦਮਾ ਲੱਗਾ ਜਦੋਂ ਉਨ੍ਹਾਂ ਦੀ ਨੂੰਹ ਰਾਣੀ ਰਾਜਵਿੰਦਰ ਕੌਰ ਪਤਨੀ ਦਿਲਬਾਗ ਸਿੰਘ ਜੋ ਕਿ ਬੱਚੇ ਨੂੰ ਜਨਮ ਦੇਣ ਸਮੇਂ ਅਚਾਨਕ ਸਦੀਵੀ ਵਿਛੋੜਾ ਦੇ ਗਈ । ਗੌਰਤਲਬ ਹੈ ਕਿ ਰਾਜਵਿੰਦਰ ਕੌਰ ਦੇ ਪਹਿਲਾਂ ਇੱਕ ਬੇਟੀ ਸੀ ਸਾਰਾ ਪਰਿਵਾਰ ਮਾਲਕ ਦੇ ਹੁਕਮ ਅਨੁਸਾਰ ਸੇਵਾ ਸਿਮਰਨ ਅਤੇ ਪਰਮਾਰਥ ਤੋਂ ਜ਼ਰਾ ਵੀ ਪਿੱਛੇ ਨਹੀਂ ਹਟਦਾ ਸੀ । ਪੂਰੇ ਲਾਡਾਂ ਚਾਵਾਂ ਨਾਲ ਇਹ ਦਿਨ ਆਇਆ ਸੀ ਕਿ ਘਰ ਵਿੱਚ ਨਵੇਂ ਜੀਵ ਨੇ ਆਉਣਾ ਹੈ ਪਰੰਤੂ ਪਰਮਾਤਮਾ ਨੂੰ ਕੁਝ ਹੋਰ ਹੀ ਮਨਜ਼ੂਰ ਸੀ । ਬੱਚੇ ਨੂੰ ਜਨਮ ਦੇਣ ਸਮੇਂ ਰਾਜਵਿੰਦਰ ਕੌਰ ਸਾਨੂੰ ਹਮੇਸ਼ਾ ਲਈ ਅਲਵਿਦਾ ਆਖ ਗਈ । ਸੋ ਇਸ ਦੁੱਖ ਦੀ ਘੜੀ ਵਿੱਚ ਬਲਾਕ ਧਰਮਕੋਟ ਦੇ ਸਮੂਹ ਕਮੇਟੀ ਮੈਂਬਰਾਂ , ਰਿਸ਼ਤੇਦਾਰਾਂ ਅਤੇ ਪਿੰਡ ਵਾਸੀਆਂ ਨੇ ਰਾਜਵਿੰਦਰ ਕੌਰ ਦੀ ਇਸ ਅਣਹੋਣੀ ਮੌਤ ਤੇ ਦੁੱਖ ਸਾਂਝਾ ਕੀਤਾ ਅਤੇ ਪਿੱਛੇ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖਸ਼ਣ ਦੀ ਪ੍ਰਮਾਤਮਾ ਅੱਗੇ ਅਰਦਾਸ ਕੀਤੀ।




