ਅਗਰਵਾਲ ਸਭਾ ਜ਼ਿਲ੍ਹਾ ਮੋਗਾ ਦੀ ਕਾਰਜਕਾਰਨੀ ਦਾ ਵਿਸਥਾਰ ਕੀਤਾ ਗਿਆ
ਜੈ ਸ਼੍ਰੀ ਸ਼ਾਮ ਸੇਵਾ ਮੰਡਲ ਦੇ ਪ੍ਰਧਾਨ ਯਸ਼ਪਾਲ ਨੌਹਰੀਆ, ਪੁਰਸ਼ੋਤਮ ਗਰਗ, ਸਚਿਨ ਗਰਗ, ਸਾਹਿਲ ਸਿੰਗਲਾ ਸ਼ਾਮਿਲ

ਮੋਗਾ 16 ਸਤੰਬਰ ( ਚਰਨਜੀਤ ਸਿੰਘ ) ਅਗਰਵਾਲ ਸਭਾ ਜ਼ਿਲ੍ਹਾ ਮੋਗਾ ਦੀ ਇੱਕ ਮਹੱਤਵਪੂਰਣ ਮੀਟਿੰਗ ਡਾ ਸੀਮਾਂਤ ਗਰਗ ਮਨਜੀਤ ਕਾਂਸਲ ਰਾਮਪਾਲ ਗੁਪਤਾ , ਮੰਗਤ ਰਾਮ ਗੋਇਲ , ਲੀਨਾ ਗੋਇਲ , ਸ਼ਿਲਪਾ ਬਾਂਸਲ , ਕੁਲਭੂਸ਼ਣ ਗੋਇਲ , ਰਿਸ਼ੂ ਅਗਰਵਾਲ , ਗੌਰਵ ਗਰਗ , ਭਾਰਤ ਗੁਪਤਾ ਦੀ ਅਗਵਾਈ ਹੇਠ ਆਯੋਜਿਤ ਕੀਤੀ ਗਈ ਜਿਸ ਵਿੱਚ ਜੈ ਸ਼੍ਰੀ ਸ਼ਿਆਮ ਸੇਵਾ ਮੰਡਲ ਮੋਗਾ ਦੇ ਪ੍ਰਧਾਨ ਯਸ਼ਪਾਲ ਨੌਹਰੀਆ ਪੁਰਸ਼ੋਤਮ ਗਰਗ, ਸਚਿਨ ਗਰਗ ਸਾਹਿਲ ਸਿੰਗਲਾ ਨੂੰ ਅਗਰਵਾਲ ਸਭਾ ਵਿੱਚ ਸ਼ਾਮਿਲ ਕੀਤਾ ਗਿਆ । ਸਮੂਹ ਅਹੁਦੇਦਾਰਾਂ ਵੱਲੋਂ ਨਵੇਂ ਸ਼ਾਮਲ ਮੈਂਬਰਾਂ ਨੂੰ ਸਿਰੋਪਾ ਭੇੰਟ ਕੀਤਾ ਗਿਆ ਅਤੇ ਅਗਰਵਾਲ ਸਭਾ ਦੇ ਭਵਿੱਖ ਦੀਆਂ ਗਤੀਵਿਧੀਆਂ ਅਤੇ ਪ੍ਰੋਗਰਾਮਾਂ ਵਿੱਚ ਸ਼ਾਮਿਲ ਹੋਣ ਲਈ ਪ੍ਰੇਰਿਤ ਕੀਤਾ । ਇਸ ਮੌਕੇ ਰਿਸ਼ੀ ਰਾਜ ਗਰਗ , ਪ੍ਰਵੀਨ ਗੋਇਲ, ਸੰਜੀਵ ਗੁਪਤਾ ਨੇ ਦੱਸਿਆ ਕਿ ਅਗਰਵਾਲ ਸਭਾ ਸਮਾਜਿਕ ਬੁਰਾਈਆਂ ਵਿਰੁੱਧ ਜਨ ਚੇਤਨਾ ਰਾਹੀਂ ਠੱਲ ਪਾਉਣ ਲਈ ਵਚਨਬੱਧ ਹੈ। ਇਸ ਮੌਕੇ ਹੋਰਨਾਂ ਤੋਂ ਅਲਾਵਾ ਅਮਿਤ ਗਰਗ, ਯਸ਼ਪਾਲ ਮਿੱਤਲ , ਪ੍ਰਦੀਪ ਗੋਇਲ ਪੁਨੀਤ ਜਿੰਦਲ, ਯਸ਼ਪਾਲ ਮਿੱਤਲ ਸ਼ਾਮਿਲ ਸਨ ।




