ਤਾਜਾ ਖਬਰਾਂ
ਸਿਵਲ ਸਰਜਨ ਵੱਲੋਂ 25 ਅਗਸਤ ਤੋਂ 8 ਸਤੰਬਰ ਤੱਕ 38ਵੇਂ “ਅੱਖਾਂ ਦਾਨ ਜਾਗਰੂਕਤਾ ਪੰਦਰਵਾੜੇ” ਦੀ ਸ਼ੁਰੂਆਤ
ਲੋਕਾਂ ਨੂੰ ਅੱਖਾ ਦਾਨ ਦੀ ਮਹੱਤਤਾ ਬਾਰੇ ਜਾਣਕਾਰੀ ਭਰਪੂਰ ਪੋਸਟਰ ਜਾਰੀ ਕੀਤਾ

ਮੋਗਾ 26 ਅਗਸਤ:-ਸਿਹਤ ਵਿਭਾਗ ਵੱਲੋਂ 25 ਅਗਸਤ ਤੋਂ 8 ਸਤੰਬਰ ਤੱਕ “ਅੱਖਾਂ ਦਾਨ ਜਾਗਰੂਕਤਾ ਪੰਦਰਵਾੜਾ” ਮਨਾਇਆ ਜਾ ਰਿਹਾ ਹੈ। ਸਿਵਲ ਸਰਜਨ ਡਾ. ਰਾਜੇਸ਼ ਅੱਤਰੀ ਵੱਲੋਂ ਸ਼ੁੱਕਰਵਾਰ ਨੂੰ ਸਿਵਲ ਹਸਪਤਾਲ ਵਿਖੇ ਅੱਖਾਂ ਦਾਨ ਪੰਦਰਵਾੜੇ ਦੀ ਸ਼ੁਰੂਆਤ ਜਿਲ੍ਹੇ ਅੰਦਰ ਕੀਤੀ ਗਈ। ਸਹਾਇਕ ਸਿਵਲ ਸਰਜਨ ਮੋਗਾ ਡਾ. ਡੀ ਪੀ ਸਿੰਘ ਅਤੇ ਰੁਪਾਲੀ ਸੇਠੀ ਅੱਖਾਂ ਦੇ ਰੋਗਾਂ ਦੇ ਮਾਹਿਰ ਦੀ ਦੇਖਰੇਖ ਹੇਠ ਪੰਦਰਵਾੜੇ ਦੀ ਸ਼ੁਰੂਆਤ ਦੌਰਾਨ ਜਾਗਰੂਕਤਾ ਪੋਸਟਰ ਜਾਰੀਂ ਕਰਵਾਈਆ ਗਿਆ।
ਸਿਵਲ ਸਰਜਨ ਵੱਲੋਂ ਲੋਕਾਂ ਨੂੰ ਅੱਖਾਂ ਦਾਨ ਦੀ ਮਹੱਤਾ ਬਾਰੇ ਜਾਣਕਾਰੀ ਦਿੰਦੇ ਹੋਏ ਅੱਖਾਂ ਦਾਨ ਕਰਨ ਲਈ ਪ੍ਰੇਰਿਤ ਕੀਤਾ ਗਿਆ। ਉਨ੍ਹਾਂ ਵੱਲੋਂ ਦੱਸਿਆ ਗਿਆ ਕਿ ਅੱਖਾਂ ਦਾਨ ਮਹਾ ਦਾਨ ਹੈ।
ਸਿਵਲ ਸਰਜਨ ਵੱਲੋਂ ਦੱਸਿਆ ਗਿਆ ਕਿ ਇਸ ਪੰਦਰਵਾੜੇ ਦਾ ਮੁੱਖ ਉਦੇਸ਼ ਲੋਕਾਂ ਨੂੰ ਜਾਗਰੂਕ ਕਰਦੇ ਹੋਏ ਅੱਖਾਂ ਦਾਨ ਕਰਨ ਪ੍ਰਤੀ ਪ੍ਰੋਤਸਾਹਿਤ ਕਰਨਾ ਹੈ। ਮੌਤ ਤੋਂ ਬਾਅਦ ਅੱਖਾਂ ਦਾਨ ਕਰਕੇ ਕਿਸੇ ਨੇਤਰਹੀਨ ਵਿਅਕਤੀ ਦੀ ਜਿੰਦਗੀ ਨੂੰ ਰੋਸ਼ਨ ਕੀਤਾ ਜਾ ਸਕਦਾ ਹੈ। ਉਨ੍ਹਾਂ ਦੱਸਿਆ ਕਿ ਕੋਈ ਵੀ ਵਿਅਕਤੀ ਅੱਖਾਂ ਦਾ ਦਾਨ ਕਰ ਸਕਦਾ ਹੈ। ਘੱਟ ਦ੍ਰਿਸ਼ਟੀ ਜਾਂ ਦੂਰ ਦ੍ਰਿਸ਼ਟੀ ਲਈ ਲੈਂਸ ਜਾਂ ਚਸ਼ਮੇ ਦਾ ਪ੍ਰਯੋਗ ਕਰਨ ਵਾਲਾ ਵਿਅਕਤੀ ਜਾਂ ਜਿਨ੍ਹਾਂ ਲੋਕਾਂ ਦੀ ਅੱਖਾਂ ਦੀ ਸਰਜਰੀ ਹੋਈ ਹੋਵੇ, ਉਹ ਸਾਰੇ ਅੱਖਾਂ ਦਾਨ ਕਰ ਸਕਦੇ ਹਨ।
ਡਾ. ਰੁਪਾਲੀ ਸੇਠੀ ਵੱਲੋਂ ਜਾਣਕਾਰੀ ਦਿੰਦੇ ਹੋਏ ਦੱਸਿਆ ਗਿਆ ਕਿ ਕਈ ਕਾਰਨਾਂ ਕਰਕੇ ਜਿਸ ਵਿਅਕਤੀ ਨੂੰ ਕਾਰਨਿਅਲ ਬਲਾਈਂਡਨੈਸ ਹੁੰਦੀ ਹੈ ਉਸਦੀ ਅੱਖ ਦੀ ਪੁਤਲੀ ਬਦਲ ਕੇ ਅੰਨੇਪਣ ਨੂੰ ਦੂਰ ਕੀਤਾ ਜਾ ਸਕਦਾ ਹੈ। ਉਨ੍ਹਾਂ ਕਿਹਾ ਕਿ ਕਿਸੀ ਵਿਅਕਤੀ ਦੀ ਮੌਤ ਤੋਂ ਬਾਅਦ ਅੱਖ ਦਾਨ ਕਰਨ ਰਾਹੀਂ ਨੇਤਰਹੀਨ ਵਿਅਕਤੀ ਨੂੰ ਸਰਜੀਕਲ ਵਿਧੀ, ਜਿਸ ਵਿੱਚ ਖਰਾਬ ਕਾਰਨੀਆ ਨੂੰ ਸਿਹਤਮੰਦ ਕਾਰਨੀਆ ਵਿੱਚ ਤਬਦੀਲ ਕਰਕੇ ਦੇਖਣ ਯੋਗ ਬਣਾਇਆ ਜਾ ਸਕਦਾ ਹੈ। ਇਸ ਮੌਕੇ ਡਾ ਸੁਖਪ੍ਰੀਤ ਬਰਾੜ ਸੀਨੀਅਰ ਮੈਡੀਕਲ ਅਫਸਰ ਮੋਗਾ, ਅਤੇ ਸਮੂਹ ਸੀਨੀਅਰ ਮੈਡੀਕਲ ਅਫਸਰ ਅਤੇ ਮੀਡੀਆ ਕੋਆਰਡੀਨੇਟਰ ਅੰਮ੍ਰਿਤ ਪਾਲ ਸ਼ਰਮਾ ਵੀ ਹਾਜ਼ਰ ਸਨ।




