ਮੋਗਾ ਪੁਲਿਸ ਵੱਲੋ ਗੁੰਮ ਹੋਇਆ ਪਰਸ ਉਸਦੇ ਸਹੀ ਹੱਕਦਾਰ ਨੂੰ ਵਾਪਿਸ ਕੀਤਾ
ਈ-ਰਿਕਸ਼ਾ ਦੇ ਡਰਾਇਵਰ ਨੂੰ ਇਮਾਨਦਾਰੀ ਲਈ ਵਿਸ਼ੇਸ਼ ਤੌਰ ਤੇ ਸਨਮਾਨਿਤ ਕੀਤਾ ਜਾਵੇਗਾ।

ਮੋਗਾ 11 ਸਤੰਬਰ ( ਰਾਜੂ ਪਾਸੀ , ਚਰਨਜੀਤ ਸਿੰਘ ) ਜਿਲ੍ਹਾ ਮੋਗਾ ਦੇ ਨਾਗਰਿਕਾਂ ਦੀ ਜਾਨ ਅਤੇ ਮਾਲ ਦੀ ਰਾਖੀ ਲਈ ਸ੍ਰੀ ਧਰੂਮਨ ਐਚ ਨਿੰਬਾਲੇ IPS/ਐਸ.ਐਸ.ਪੀ ਮੋਗਾ ਜੀ ਦੀ ਅਗਵਾਈ ਵਿਚ ਮੋਗਾ ਪੁਲਿਸ 24 ਘੰਟੇ ਆਪਣੀ ਡਿਊਟੀ ਪੂਰੀ ਲਗਨ ਅਤੇ ਇਮਾਨਦਾਰੀ ਨਾਲ ਨਿਭਾਅ ਰਹੀ ਹੈ।
ਮਿਤੀ 11-09-2021 ਨੂੰ ਅਮਨਦੀਪ ਕੋਰ ਪਤਨੀ ਰਿੱਕੀ ਢਿੱਲੋਂ ਵਾਸੀ ਰਾਏਕੋਟ, ਜੋ ਬੱਸ ਰਾਂਹੀ ਜੋ ਮੋਗਾ ਵਿਖੇ ਆਪਣੀ ਦਵਾਈ ਲੈਣ ਲਈ ਆਏ ਸਨ ਅਤੇ ਦਵਾਈ ਲੈਣ ਤੋਂ ਬਾਅਦ ਹਸਪਤਾਲ ਤੋਂ ਜਦ ਉਹ ਵਾਪਿਸ ਈ-ਰਿਕਸ਼ਾ ਰਾਂਹੀ ਬੱਸ ਸਟੈਂਡ ਲਈ ਰਵਾਨਾ ਹੋਏ ਤਾਂ ਉਹ ਆਪਣਾ ਪਰਸ ਜਿਸ ਵਿਚ ਉਹਨਾਂ ਦੇ ਜਰੂਰੀ ਪਹਿਚਾਣ ਪੱਤਰ ਅਤੇ ਪੈਸੇ ਸਨ ਨੂੰ ਈ-ਰਿਕਸ਼ਾ ਵਿਚ ਹੀ ਭੁੱਲ ਗਏ ਜਿਸ ਤੋਂ ਬਾਅਦ ਈ-ਰਿਕਸ਼ਾ ਯੂਨੀਅਨ ਦੇ ਪ੍ਰਧਾਨ ਦੁਆਰਾ ਇਹ ਪਰਸ ਇੰਚਾਰਜ ਟ੍ਰੈਫਿਕ ਮੋਗਾ ਐਸ.ਆਈ ਹਰਜੀਤ ਸਿੰਘ ਨਾਲ ਸਪੰਰਕ ਕਰਕੇ ਉਹਨਾਂ ਨੂੰ ਸੌਂਪਿਆ ਗਿਆ।
ਇੰਚਾਰਜ ਟ੍ਰੈਫਿਕ ਮੋਗਾ ਐਸ.ਆਈ ਹਰਜੀਤ ਸਿੰਘ ਦੁਆਰਾ ਤੁਰੰਤ ਕਾਰਵਾਈ ਕਰਦੇ ਹੋਏ ਈ-ਰਿਕਸ਼ਾ ਦੇ ਡਰਾਇਵਰ ਤੋਂ ਸਾਰੀ ਜਾਣਕਾਰੀ ਹਾਸਿਲ ਕੀਤੀ ਅਤੇ ਹਸਪਤਾਲ ਪੁਹੰਚ ਕੇ ਉਹਨਾਂ ਦੇ ਰਿਕਾਰਡ ਰੱਖਣ ਵਾਲੇ ਰਜਿਸਟਰ ਵਿਚੋਂ ਪਰਸ ਦੇ ਅਸਲੀ ਹੱਕਦਾਰ ਅਮਨਦੀਪ ਕੌਰ ਦਾ ਫੋਨ ਨੰਬਰ ਹਾਸਿਲ ਕਰਕੇ ਉਹਨਾਂ ਨੂੰ ਇਸ ਸਬੰਧੀ ਦੱਸਿਆ ਅਤੇ ਪਰਸ ਉਹਨਾ ਨੂੰ ਵਾਪਿਸ ਕੀਤਾ।
ਅਮਨਦੀਪ ਕੋਰ ਦੁਆਰਾ ਆਪਣਾ ਪਰਸ ਵਾਪਿਸ ਹਾਸਿਲ ਕਰਨ ਤੇ ਦੱਸਿਆ ਗਿਆ ਕਿ ਉਸ ਵਿਚ ਉਸਦੇ ਬਹੁਤ ਜਰੂਰੀ ਕਾਗਜਾਤ ਅਤੇ ਪੈਸੇ ਵਗੈਰਾ ਵੀ ਸਨ ਅਤੇ ਨਾਲ ਹੀ ਮੋਗਾ ਪੁਲਿਸ ਦਾ ਬਹੁਤ ਧੰਨਵਾਦ ਕੀਤਾ ਗਿਆ।
ਐਸ.ਐਸ.ਪੀ ਮੋਗਾ ਜੀ ਵੱਲੋਂ ਐਸ.ਆਈ ਹਰਜੀਤ ਸਿੰਘ, ਇੰਚਾਰਜ ਟ੍ਰੈਫਿਕ ਮੋਗਾ ਅਤੇ ਈ-ਰਿਕਸ਼ਾ ਦੇ ਡਰਾਇਵਰ ਨੂੰ ਇਮਾਨਦਾਰੀ ਲਈ ਵਿਸ਼ੇਸ਼ ਤੌਰ ਤੇ ਸਨਮਾਨਿਤ ਕੀਤਾ ਜਾਵੇਗਾ।




