ਸਿੱਖਿਆਖੇਡਤਾਜਾ ਖਬਰਾਂਤਾਜ਼ਾ ਖਬਰਾਂਦੇਸ਼ਮਨੋਰੰਜਨਰਾਜਰਾਜਨੀਤੀਵਪਾਰ
ਫਰੀਦਕੋਟ ਵਿਖੇ ਸ. ਜਸਵਿੰਦਰ ਸਿੰਘ ਢਿੱਲੋਂ ਮੈਮੋਰੀਅਲ ਖੂਨਦਾਨ ਕੈਪ 10 ਫਰਵਰੀ ਨੂੰ

ਫ਼ਰੀਦਕੋਟ 9 ਫ਼ਰਵਰੀ ( ਚਰਨਜੀਤ ਸਿੰਘ ) ਸ. ਜਸਵਿੰਦਰ ਸਿੰਘ ਢਿੱਲੋਂ ਮੈਮੋਰੀਅਲ ਵੈਲਫ਼ੇਅਰ ਸੁਸਾਇਟੀ ਫ਼ਰੀਦਕੋਟ ਅਤੇ ਓਵਰਸੀਜ਼ ਐਜੂਕੇਸ਼ਨ ਫ਼ਰੀਦਕੋਟ ਵੱਲੋਂ ਸਥਾਨਕ ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਅਤੇ ਹਸਪਤਾਲ, ਫ਼ਰੀਦਕੋਟ ਦੇ ਬਲੱਡ ਬੈਂਕ ਵਿਖੇ ਮਿਤੀ 10 ਫਰਵਰੀ ਨੂੰ ਲਗਾਇਆ ਜਾ ਰਿਹਾ ਹੈ । ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਸੁਸਾਇਟੀ ਦੇ ਸੀਨੀਅਰ ਮੈਬਰ ਗੁਰਜੀਤ ਸਿੰਘ ਢਿੱਲੋਂ (ਸ਼ੇਖ ਫਰੀਦ ਵੋਕੇਸ਼ਨਲ ਸੈਟਰ ਫ਼ਰੀਦਕੋਟ) ਅਤੇ ਗਗਨਦੀਪ ਸਿੰਘ (ਓਵਰਸੀਜ ਐਜੂਕੇਸ਼ਨ ਫ਼ਰੀਦਕੋਟ) ਨੇ ਕਿਹਾ ਕਿ ਉਕਤ ਕੈਪ ਦਾ ਉਦੇਸ਼ ਲੋਕ ਭਲਾਈ ਹਿਤ ਖੂਨਦਾਨ ਕਰਨਾ ਹੈ । ਉਨ੍ਹਾਂ ਕਿਹਾ ਕਿ ਕੈਪ ਸਵੇਰੇ 9 ਵਜੇ ਤੋਂ 1 ਵਜੇ ਤੱਕ ਲਗਾਇਆ ਜਾ ਰਿਹਾ ਹੈ । ਇਸ ਮੌਕੇ ਉਨ੍ਹਾਂ ਖੂਨਦਾਨੀਆਂ ਨੂੰ ਵੱਧ ਤੋਂ ਵੱਧ ਸ਼ਮੂਹਲੀਅਤ ਕਰਨ ਦੀ ਅਪੀਲ ਵੀ ਕੀਤੀ ।






