WhatsApp Image 2024-08-10 at 5.43.20 PM
WhatsApp Image 2022-05-20 at 3.04.26 PM
WhatsApp Image 2024-08-10 at 5.24.00 PM
WhatsApp Image 2022-05-05 at 9.37.25 AM
WhatsApp Image 2022-12-03 at 3.18.40 PM
WhatsApp Image 2024-08-10 at 5.43.20 PM
Sure Visa Adds 2)
WhatsApp Image 2022-05-05 at 9.36.34 AM
WhatsApp Image 2022-05-16 at 1.37.06 PM
WhatsApp Image 2024-08-10 at 7.17.29 PM
S K Shooting 2
WhatsApp Image 2025-01-11 at 15.37.17 (1)
WhatsApp Image 2025-01-09 at 16.58.52
S K Shooting 2
ਸਿੱਖਿਆਤਾਜ਼ਾ ਖਬਰਾਂਤਾਜਾ ਖਬਰਾਂਮਨੋਰੰਜਨਰਾਜਰਾਜਨੀਤੀਵਪਾਰ

ਬੀ.ਕੇ ਯੂ ਪੰਜਾਬ ਯੂਥ ਵਿੰਗ ਜਿਲ੍ਹਾ ਮੋਗਾ ਦੇ ਪ੍ਰਧਾਨ ਸੁੱਖ ਗਿੱਲ ਨੇ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਜੀ ਨਾਲ ਖਾਸ ਮੁਲਾਕਾਤ ਕੀਤੀ

ਪੰਜਾਬ ਦੇ ਧਾਰਮਿਕ,ਕਿਸਾਨੀ ਅਤੇ ਨਸ਼ਿਆਂ ਨੂੰ ਠੱਲ ਪਾਉਣ ਦੇ ਮੁੱਦਿਆਂ ਤੇ ਗੰਭੀਰਤਾ ਨਾਲ ਕੀਤੀ ਗਈ ਚਰਚਾ

WhatsApp Image 2022-05-20 at 2.57.41 PM
WhatsApp Image 2023-03-28 at 1.44.51 PM (1)
WhatsApp Image 2024-08-10 at 7.15.30 PM (4)
WhatsApp Image 2022-05-23 at 10.44.37 AM
WhatsApp Image 2022-03-17 at 5.53.21 PM (1)
WhatsApp Image 2022-05-05 at 9.09.16 AM
Sure Visa Adds (5)
Nagpal 3
WhatsApp Image 2025-01-09 at 16.59.28
WhatsApp Image 2025-01-11 at 14.26.10

ਮੋਗਾ 22 ਮਾਰਚ( ਚਰਨਜੀਤ ਸਿੰਘ ) ਅੱਜ ਭਾਰਤੀ ਕਿਸਾਨ ਯੂਨੀਅਨ ਪੰਜਾਬ ਯੂਥ ਵਿੰਗ ਜਿਲ੍ਹਾ ਮੋਗਾ ਦੇ ਪ੍ਰਧਾਨ ਸੁੱਖ ਗਿੱਲ ਤੋਤਾ ਸਿੰਘ ਵਾਲਾ ਨੇ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਜੀ ਨਾਲ ਇੱਕ ਖਾਸ ਮੁਲਾਕਾਤ ਕੀਤੀ,ਜਿਸ ਵਿੱਚ ਪੰਜਾਬ ਦੇ ਅਹਿਮ ਮੁੱਦਿਆਂ ਜਿਵੇਂ ਕੇ ਪੰਜਾਬ ਵਿੱਚ ਆਏ ਦਿਨ ਧਾਰਮਿਕ ਅਸਥਾਨਾਂ ਤੇ ਵੱਧ ਰਹੀਆਂ ਬੇਅਦਬੀਆਂ,ਕਿਸਾਨੀ ਦੇ ਵੱਧ ਰਹੇ ਮਸਲੇ ਤੇ ਕੇਂਦਰ ਵੱਲੋਂ ਬਿੱਲ ਵਾਪਸ ਲੈਣ ਦੇ ਕੀਤੇ ਐਲਾਨ ਨੂੰ ਅਮਲੀ ਜਾਮਾਂ ਨਾ ਪਹਿਨਾਉਣਾ,ਅਤੇ ਆਏ ਦਿਨ ਚਿੱਟੇ ਨਾਲ ਨੌਜਵਾਨਾਂ ਦੀਆਂ ਮੌਤਾਂ ਦੀ ਵੱਧ ਰਹੀ ਗਿਣਤੀ ਤੇ ਚਿੰਤਾ ਪ੍ਰਗਟਾਈ ਗਈ,ਇਸ ਮੌਕੇ ਸੁੱਖ ਗਿੱਲ ਦੇ ਨਾਲ ਬੀ.ਕੇ.ਯੂ ਪੰਜਾਬ ਦੇ ਜ਼ਿਲ੍ਹਾ ਮੀਤ ਪ੍ਰਧਾਨ ਸੁਰਿੰਦਰਪਾਲ ਸਿੰਘ ਪੱਪੂ ਢਿੱਲੋਂ ਦੌਲੇ ਵਾਲਾ ਵੀ ਹਾਜਰ ਸਨ,ਸੁੱਖ ਗਿੱਲ ਨੇ ਜਾਣਕਾਰੀ ਦਿੰਦਿਆਂ ਕਿਹਾ ਕਿ ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਨੇ ਇਨ੍ਹਾਂ ਗੱਲਾਂ ਤੇ ਗੰਭੀਰਤਾ ਨਾਲ ਵਿਚਾਰ ਕਰਨ ਬਾਰੇ ਭਰੋਸਾ ਦਿਵਾਇਆ,ਅਤੇ ਭਾਰਤੀ ਕਿਸਾਨ ਯੂਨੀਅਨ ਪੰਜਾਬ ਦੀ ਦਿੱਲੀ ਵਿਖੇ ਲੰਮਾਂ ਸਮਾਂ ਚੱਲੇ ਸੰਘਰਸ਼ ਵਿੱਚ ਭੂਮਿਕਾ ਤੇ ਵਧਾਈ ਵੀ ਦਿੱਤੀ ਕੇ ਬੀ.ਕੇ.ਯੂ ਪੰਜਾਬ ਨਿਰਪੱਖ ਅਤੇ ਬੇਬਾਕੀ ਨਾਲ ਕਿਸਾਨਾਂ ਦੇ ਹਿੱਤਾਂ ਦੀ ਲੜਾਈ ਲੜਦੀ ਹੈ,ਸੁਰਿੰਦਰਪਾਲ ਸਿੰਘ ਪੱਪੂ ਢਿੱਲੋਂ ਨੇ ਦੱਸਿਆ ਕੇ ਗਿਆਨੀ ਹਰਪ੍ਰੀਤ ਸਿੰਘ ਜੀ ਨੇ ਨਵ-ਨਿਯੁਕਤ ਯੂਥ ਵਿੰਗ ਜਿਲ੍ਹਾ ਮੋਗਾ ਦੇ ਬਣੇ ਪ੍ਰਧਾਨ ਸੁੱਖ ਗਿੱਲ ਤੋਤਾ ਸਿੰਘ ਵਾਲਾ ਨੂੰ ਵਧਾਈ ਵੀ ਦਿੱਤੀ ਅਤੇ ਕਿਸਾਨੀ ਹੱਕਾਂ ਲਈ ਬੇਬਾਕੀ ਨਾਲ ਲੜਨ ਲਈ ਹੌਸਲਾ ਅਫਜਾਈ ਵੀ ਕੀਤੀ,ਉਹਨਾਂ ਕਿਹਾ ਕੇ ਗਿਆਨੀ ਹਰਪ੍ਰੀਤ ਸਿੰਘ ਜੀ ਨਾਲ ਮੁਲਾਕਾਤ ਕਰਨ ਉਪਰੰਤ ਤਖਤ ਸ਼੍ਰੀ ਦਮਦਮਾਂ ਸਾਹਿਬ ਵਿਖੇ ਸੁੱਖ ਗਿੱਲ ਯੂਥ ਪ੍ਰਧਾਨ ਵੱਲੋਂ ਭਾਰਤੀ ਕਿਸਾਨ ਯੂਨੀਅਨ ਪੰਜਾਬ ਦੀ ਚੜ੍ਹਦੀ ਕਲਾ ਲਈ ਅਰਦਾਸ ਵੀ ਕੀਤੀ ਗਈ ਅਤੇ ਇਸ ਮੌਕੇ ਕਿਸਾਨੀ ਮਸਲਿਆਂ ਨੂੰ ਨੇਪਰੇ ਚਾੜਨ ਲਈ ਪੰਜਾਬ ਤੇ ਕੇਂਦਰ ਸਰਕਾਰ ਵੱਲੋਂ ਕਿਸਾਨਾਂ ਨਾਲ ਮਤਰੇਈ ਮਾਂ ਵਾਲਾ ਸਲੂਕ ਕਰਨ ਤੇ ਸਰਕਾਰਾਂ ਦਾ ਡਟ ਕੇ ਵਿਰੋਧ ਕਰਨ ਅਤੇ ਕਿਸਾਨਾਂ ਨਾਲ ਮੋਢੇ ਨਾਲ ਮੋਢਾ ਜੋੜ ਕੇ ਖੜਨ ਦਾ ਪਰਨ ਵੀ ਲਿਆ,ਅਤੇ ਸੁੱਖ ਗਿੱਲ ਨੇ ਪੰਜਾਬ ਦੇ ਕਿਸਾਨਾਂ ਅਤੇ ਨੌਜਵਾਨਾਂ ਨੂੰ ਅਪੀਲ ਵੀ ਕੀਤੀ ਕੇ ਉਹ ਵੱਧ ਤੋਂ ਵੱਧ ਬੀ.ਕੇ.ਯੂ ਪੰਜਾਬ ਨਾਲ ਜੁੜਨ ਤਾਂ ਕੇ ਕਿਸਾਨਾਂ ਦੀ ਇੱਕ ਜੁਟਤਾ ਦਾ ਸਬੂਤ ਪੰਜਾਬ ਕੀ ਪੂਰੇ ਭਾਰਤ ਵਿੱਚ ਜਾਵੇ,ਇਸ ਮੌਕੇ ਉਹਨਾਂ ਨਾਲ ਕੁਲਵਿੰਦਰ ਸਿੰਘ ਗਿੱਲ,ਤਲਵਿੰਦਰ ਸਿੰਘ ਗਿੱਲ,ਇੰਦਰ ਗਿੱਲ

 

Fast News Punjab

Related Articles

Back to top button