ਅਪਰਾਧਸਿੱਖਿਆਖੇਡਤਾਜਾ ਖਬਰਾਂਤਾਜ਼ਾ ਖਬਰਾਂਦੇਸ਼ਮਨੋਰੰਜਨਰਾਜਰਾਜਨੀਤੀਵਪਾਰ
ਕੋਵਿਡ ਨਾਲ ਸਬੰਧਤ 16 ਅਗਸਤ ਨੂੰ ਜਾਰੀ ਹੋਈਆਂ ਹਦਾਇਤਾਂ ਹੁਣ 15 ਸਤੰਬਰ ਤੱਕ ਰਹਿਣਗੀਆਂ ਲਾਗੂ-ਜ਼ਿਲ੍ਹਾ ਮੈਜਿਸਟ੍ਰੇਟ
ਹੁਕਮਾਂ ਦੀ ਪਾਲਣਾ ਨਾ ਕਰਨ ਵਾਲੇ ਵਿਅਕਤੀਆਂ/ਅਦਾਰਿਆਂ ਵਿਰੁੱਧ ਕੀਤੀ ਜਾਵੇਗੀ ਸਖਤ ਕਾਰਵਾਈ-ਸੰਦੀਪ ਹੰਸ

ਮੋਗਾ, 3 ਸਤੰਬਰ ( Charanjit Singh ) ਜ਼ਿਲ੍ਹਾ ਮੈਜਿਸਟ੍ਰੇਟ-ਕਮ-ਡਿਪਟੀ ਕਮਿਸ਼ਨਰ ਮੋਗਾ ਸ੍ਰੀ ਸੰਦੀਪ ਹੰਸ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਪੰਜਾਬ ਸਰਕਾਰ ਦੇ ਦਿਸ਼ਾ-ਨਿਰਦੇਸ਼ਾਂ ਤਹਿਤ ਜ਼ਿਲ੍ਹਾ ਮੋਗਾ ਅੰਦਰ ਕੋਵਿਡ ਨਾਲ ਸਬੰਧਤ ਇਸ ਦਫ਼ਤਰ ਦੇ ਪੱਤਰ ਨੰਬਰ 1210/ਐਮ.ਏ./ਐਮ.ਸੀ.-2 ਮਿਤੀ 16/8/2021 ਰਾਹੀਂ ਜਾਰੀ ਹਦਾਇਤਾਂ ਵਿੱਚ ਮਿਤੀ 15 ਸਤੰਬਰ, 2021 ਤੱਕ ਦਾ ਵਾਧਾ ਕੀਤਾ ਜਾਂਦਾ ਹੈ।
ਸ੍ਰੀ ਸੰਦੀਪ ਹੰਸ ਨੇ ਦੱਸਿਆ ਇਸ ਦਫ਼ਤਰ ਵੱਲੋਂ ਮਿਤੀ 16 ਅਗਸਤ, 2021 ਨੂੰ ਜਾਰੀ ਹੋਈਆਂ ਕੋਵਿਡ ਸਬੰਧੀ ਹਦਾਇਤਾਂ ਹੁਣ 15 ਸਤੰਬਰ, 2021 ਤੱਕ ਇੰਨ ਬਿੰਨ ਲਾਗੂ ਰਹਿਣਗੀਆਂ।
ਉਨ੍ਹਾਂ ਅੱਗੇ ਦੱਸਿਆ ਕਿ ਇਨ੍ਹਾਂ ਹੁਕਮਾਂ ਦੀ ਪਾਲਣਾ ਨਾ ਕਰਨ ਵਾਲੇ ਵਿਅਕਤੀਆਂ/ਅਦਾਰਿਆਂ ਵਿਰੁੱਧ ਇੰਡੀਅਨ ਪੈਨਲ ਕੋਡ ਦੀ ਧਾਰਾ 188 ਅਤੇ ਡਿਜਾਸਟਰ ਮੈਨੇਜਮੈਂਟ ਐਕਟ 2005 ਦੀ ਧਾਰਾ 51-60 ਤਹਿਤ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ।




