ਤਾਜਾ ਖਬਰਾਂਤਾਜ਼ਾ ਖਬਰਾਂ
ਮੋਟਰਸਾਇਕਲ ਸਵਾਰ ਨੋਜਵਾਨ ਦਾ ਸੰਤੁਲਨ ਵਿਗੜਨ ਕਾਰਨ ਮਾ, ਪੁੱਤ ਗੰਭੀਰ ਜ਼ਖਮੀ

ਜੈਤੋ 21 ਨਵੰਬਰ( ਤੀਰਥ ਕੁਮਾਰ ) ਮਾਨਵਤਾ ਦੀ ਸੇਵਾ ਨੂੰ ਸਮਰਪਿਤ ਐਬੂਲੈਂਸ ਪਾਈਲਿਟ ਮੀਤ ਸਿੰਘ ਮੀਤਾ ਨੂੰ ਫੋਨ ਰਾਹੀਂ ਸੂਚਨਾ ਮਿਲੀ ਇੱਕ ਮੋਟਰਸਾਇਕਲ ਸਵਾਰ ਨੋਜਵਾਨ ਲੜਕਾ ਤੇ ਉਸ ਦੀ ਮਾਂ ਦੋਨੋ ਕੋਟਕਪੂਰਾ ਵੱਲ ਜਾ ਰਹੇ ਸੀ ਅਚਾਨਕ ਢੇਪੀ ਵਾਲੀ ਨਹਿਰ ਟੱਪਦੀਆਂ ਹੀ ਨੋਜਵਾਨ ਲੜਕੇ ਦੇ ਮੋਟਰਸਾਇਕਲ ਦਾ ਸੰਤੁਲਨ ਵਿਗੜ ਗਿਆ ਤੇ ਮੋਟਰਸਾਇਕਲ ਬੇਕਾਬੂ ਹੋ ਗਿਆ ਤੇ ਮੋਟਰਸਾਇਕਲ ਅੱਗੇ ਜਾ ਰਹੇ ਵਹੀਕਲ ਵਿੱਚ ਵੱਜਾ ਤੇ ਸੜਕ ਉੱਤੇ ਜਬਰਦਸਤ ਜੋਰ ਨਾਲ ਡਿੱਗ ਪਏ ਤੇ ਗੰਭੀਰ ਜ਼ਖਮੀ ਹੋ ਗਏ ਸੂਚਨਾ ਮਿਲਦਿਆਂ ਮੀਤ ਸਿੰਘ ਮੀਤਾ ਆਪਣੀ ਪਰਨਲ ਗੱਡੀ ਲੈ ਕੇ ਗਏ ਅਤੇ ਮੁੱਢਲੀ ਸਹਾਇਤਾ ਦੇਣ ਉਪਰੰਤ ਫਰੀਦਕੋਟ ਮੈਡੀਕਲ ਕਾਲਜ ਰੈਫਰ ਕਰ ਦਿੱਤਾ ਜਿੰਨਾ ਦੀ ਪਹਿਚਾਣ ਅਮਨਦੀਪ ਕੋਰ(40ਸਾਲ) ਪਤਨੀ ਕੇਵਲ ਰਾਮ ਨੇੜੇ ਦਾਣਾ ਮੰਡੀ ਜੈਤੋ, ਭੁਪਿੰਦਰ ਸਿੰਘ(18ਸਾਲ) ਸਪੁੱਤਰ ਕੇਵਲ ਰਾਮ ਵਜੋ ਹੋਈ ਜੋ ਇਕ ਗੰਭੀਰ ਜਖਮੀ ਹੋ ਗਏ ਸਨ




