ਸ਼ਿਵਾਲਿਕ ਪਬਲਿਕ ਸਕੂਲ ਵਿਖੇ ਅਧਿਆਪਕਾਂ ਲਈ ਟ੍ਰੇਨਿੰਗ ਪ੍ਰੋਗਰਾਮ ਆਯੋਜਿਤ ਕੀਤਾ

ਜੈਤੋ, 2 ਜੁਲਾਈ (ਹਰਵਿੰਦਰਪਾਲ ਸ਼ਰਮਾ) ਵਿਦਿਆਰਥੀਆਂ ਨੂੰ ਇੱਕ ਕੁਸ਼ਲ ਨਾਗਰਿਕ ਬਣਾਉਣ ਅਤੇ ਵਧੀਆ ਭਵਿੱਖ ਲਈ ਤਿਆਰ ਕਰਨ ਵਿਚ ਇੱਕ ਅਧਿਆਪਕ ਦੀ ਅਹਿਮ ਭੂਮਿਕਾ ਹੁੰਦੀ ਹੈ। ਅਧਿਆਪਕਾਂ ਨੂੰ ਅਧਿਆਪਨ ਖੇਤਰ ਵਿੱਚ ਹੋਰ ਕੁਸ਼ਲ ਅਤੇ ਵਿੱਦਿਆ ਦੀਆਂ ਨਵੀਆਂ ਤਕਨੀਕਾਂ ਦੀ ਜਾਣਕਾਰੀ ਦੇਣ ਲਈ ਸ਼ਿਵਾਲਿਕ ਪਬਲਿਕ ਸਕੂਲ ਵਿੱਚ ਟ੍ਰੇਨਿੰਗ ਪ੍ਰੋਗਰਾਮ ਆਯੋਜਿਤ ਕੀਤਾ ਗਿਆ। ਅਧਿਆਪਕਾਂ ਨੂੰ ਇਹ ਟ੍ਰੇਨਿੰਗ ਅਕਸਫੋਰਡ ਐਡਵਾਂਟੇਜ ਐਜੂਕੇਸ਼ਨਲ ਸਰਵਿਸਜ ਦੇ ਟ੍ਰੇਨਿੰਗ ਮਾਹਿਰ ਸ਼੍ਰੀਮਤੀ ਨਿਸ਼ੀ ਸ਼ੇਰਾਵਤ ਦੁਆਰਾ ਦਿੱਤੀ ਗਈ। ਇਸ ਟ੍ਰੇਨਿੰਗ ਪ੍ਰੋਗਰਾਮ ਦੇ ਦੌਰਾਨ ਅਧਿਆਪਕਾਂ ਨੂੰ ਅਧਿਆਪਨ ਦੀਆਂ ਵੱਖ ਵੱਖ ਵਿਧੀਆਂ ਬਾਰੇ ਦੱਸਿਆ ਗਿਆ।ਉਨ੍ਹਾਂ ਨੇ ਅਧਿਆਪਕਾਂ ਨੂੰ ਕੁਝ ਗਤੀਵਿਧੀਆਂ ਅਤੇ ਕੁਝ ਤਰੀਕੇ ਵੀ ਸਿਖਾਏ ਜਿਨ੍ਹਾਂ ਦੁਆਰਾ ਉਹ ਜਮਾਤ ਵਿੱਚ ਵਿਦਿਆਰਥੀਆਂ ਦੇ ਨਾਲ ਇਸ ਤਰ੍ਹਾਂ ਜੁੜ ਸਕਣ ਕਿ ਸਿੱਖਣਾ ਉਨ੍ਹਾਂ ਲਈ ਜ਼ਿਆਦਾ ਸੌਖਾ ਅਤੇ ਮਨੋਰੰਜਕ ਬਣ ਸਕੇ।ਉਨ੍ਹਾਂ ਨੇ ਦੱਸਿਆ ਕਿ ਵਿੱਦਿਆ ਖੇਤਰ ਵਿੱਚ ਚੰਗੇ ਨਤੀਜੇ ਪ੍ਰਾਪਤ ਕਰਨ ਲਈ ਅਧਿਆਪਕਾਂ ਨੂੰ ਵਧੀਆ ਜਮਾਤ ਪ੍ਰਬੰਧ ਵਿਚ ਨਿਪੁੰਨ ਹੋਣਾ ਅਤੇ ਯੋਜਨਾਬੱਧ ਤਰੀਕੇ ਨਾਲ ਆਪਣਾ ਕੰਮ ਕਰਨਾ ਚਾਹੀਦਾ ਹੈ। ਇਸ ਤੋਂ ਇਲਾਵਾ ਇਸ ਪ੍ਰੋਗਰਾਮ ਵਿਚ ਸੰਚਾਰ ਕੌਸ਼ਲ ਅਧਿਆਪਨ ਵਿਧੀ , ਸੂਖ਼ਮ ਅਧਿਐਨ ਅਧਿਆਪਨ ਨਿਊ ਐਜੂਕੇਸ਼ਨ ਪਾਲਿਸੀ ਦੇ ਬਾਰੇ ਵਿਸਥਾਰਪੂਰਵਕ ਦੱਸਿਆ ਗਿਆ । ਸੂਖ਼ਮ ਅਧਿਐਨ ਅਧਿਆਪਨ ਦੁਆਰਾ ਅਧਿਆਪਕਾਂ ਰਾਹੀ ਇੱਕ ਵਿਸ਼ੇਸ਼ ਕੌਸ਼ਲ ਦਾ ਅਭਿਆਸ ਕੀਤਾ ਗਿਆ।ਸੰਪੂਰਨ ਟ੍ਰੇਨਿੰਗ ਪ੍ਰੋਗਰਾਮ ਵਿਚ ਵੱਖ ਵੱਖ ਗਤੀਵਿਧੀਆਂ ਦੁਆਰਾ ਸਮਝਾਇਆ ਅਤੇ ਅਭਿਆਸ ਕਰਵਾਇਆ ਗਿਆ।ਪ੍ਰਿੰਸੀਪਲ ਸ੍ਰੀ ਪੰਕਜ ਸ਼ਰਮਾ ਜੀ ਨੇ ਟ੍ਰੇਨਿੰਗ ਮਾਹਿਰ ਸ਼੍ਰੀਮਤੀ ਨਿਸ਼ੀ ਸ਼ੇਰਾਵਤ ਦਾ ਧੰਨਵਾਦ ਕਰਦੇ ਹੋਏ ਕਿਹਾ ਕਿ ਅਧਿਆਪਕ ਸਿੱਖਣ ਪ੍ਰਕਿਰਿਆ ਦੇ ਵਿੱਚ ਅਜਿਹੇ ਪ੍ਰੋਗਰਾਮ ਸਮੇਂ- ਸਮੇਂ ਤੇ ਭਵਿੱਖ ਵਿੱਚ ਵੀ ਆਯੋਜਿਤ ਕੀਤੇ ਜਾਣੇ ਚਾਹੀਦੇ ਹਨ ਤਾਂ ਜੋ ਅਧਿਆਪਕ ਨੂੰ ਨਵੀਂਆਂ ਤਕਨੀਕਾਂ ਬਾਰੇ ਜਾਣਕਾਰੀ ਦੇ ਕੇ ਉਨ੍ਹਾਂ ਨੂੰ ਬਦਲਦੀ ਅਧਿਆਪਨ ਪ੍ਰਣਾਲੀ ਦੇ ਕਾਬਿਲ ਬਣਾਇਆ ਜਾਵੇ।ਸਕੂਲ ਪ੍ਰਬੰਧਕ ਕਮੇਟੀ ਦੇ ਚੇਅਰਮੈਨ ਸ਼੍ਰੀ ਅਸ਼ਵਨੀ ਕੁਮਾਰ ਗਰਗ,ਪ੍ਰਧਾਨ ਸ਼੍ਰੀ ਚਰਨ ਦਾਸ ਮਿੱਤਲ ਅਤੇ ਸਮੂਹ ਮੈਂਬਰਾਂ ਸ਼੍ਰੀ ਆਰ. ਐਸ. ਬਾਂਸਲ , ਸ੍ਰੀ ਮੋਹਿਤ ਮਿੱਤਲ ,ਸ਼੍ਰੀ ਗੌਰਵ ਗਰਗ, ਸ਼੍ਰੀਮਤੀ ਦੀਪੀ ਗਰਗ ,ਸਰਦਾਰ ਜਗਮੇਲ ਸਿੰਘ ਨੇ ਕਿਹਾ ਕਿ ਸਕੂਲ ਦੇ ਵਾਧੇ ਲਈ ਅਧਿਆਪਕਾਂ ਵਿੱਚ ਸਮੇਂ ਸਮੇਂ ਤੇ ਇਸ ਤਰ੍ਹਾਂ ਦੇ ਸੈਮੀਨਾਰ ਹੋਣੇ ਚਾਹੀਦੇ ਹਨ।




