ਸਿੱਖਿਆਖੇਡਤਾਜਾ ਖਬਰਾਂਤਾਜ਼ਾ ਖਬਰਾਂਦੇਸ਼ਮਨੋਰੰਜਨਰਾਜਰਾਜਨੀਤੀਵਪਾਰ
ਅਬਲੂ ਵਾਲੇ ਅਮਨਦੀਪ ਨੇ ਸਿੱਧੂ ਮੁਸੇਵਾਲਾ ਦੀ ਯਾਦ ਵਿਚ ਬੂਟਾ ਲਾਇਆ
ਸਿੱਧੂ ਮੁਸੇਵਾਲਾ ਦੇ ਜਨਮ ਦਿਨ ਤੇ ਠੰਡੀ ਛਾਂ ਦਾ ਪੌਦਾ ਲਾ ਕੇ ਪਾਲਣ ਦਾ ਪ੍ਰਣ ਕੀਤਾ

ਭਲਾਈਆਣਾ 11 ਜੂਨ ( ਗੁਰਪ੍ਰੀਤ ਸੋਨੀ ) ਅੱਜ ਸਿੱਧੂ ਮੁਸੇਵਾਲਾ ਦਾ ਜਨਮ ਦਿਨ ਪੂਰੀ ਦੁਨੀਆ ਵਿੱਚ ਪੌਦੇ ਲਾ ਕੇ ਸ਼ਰਧਾਂਜਲੀ ਦੇ ਰੂਪ ਵਿਚ ਮਨਾਇਆ ਜਾ ਰਿਹਾ ਹੈ ਉਥੇ ਹੀ ਬਠਿੰਡਾ ਜ਼ਿਲ੍ਹੇ ਦੇ ਪਿੰਡ ਅਬਲੂ ਵਿਖੇ ਨੌਜਵਾਨ ਬੱਚਿਆਂ ਵੱਲੋਂ ਪ੍ਰਦੂਸ਼ਣ ਨੂੰ ਠੱਲ੍ਹ ਪਾਉਣ ਦੀ ਖਾਤਿਰ ਅਤੇ ਸਿੱਧੂ ਮੁਸੇਵਾਲਾ ਦੀ ਮਾਂ ਦੀ ਅਪੀਲ ਨੂੰ ਪੂਰਾ ਕਰਦੇ ਹੋਏ ਠੰਡੀ ਛਾਂ ਦੇ ਪੌਦੇ ਲਾ ਕੇ ਸਿੱਧੂ ਮੁਸੇਵਾਲਾ ਨੂੰ ਸੱਚੀ ਸ਼ਰਧਾਂਜਲੀ ਦਿੱਤੀ ਜਾ ਰਹੀ ਹੈ। ਅੱਜ ਅਬਲੂ ਪਿੰਡ ਦੇ ਅਮਨਦੀਪ ਸਿੰਘ ਸਪੁੱਤਰ ਕੇਵਲ ਸਿੰਘ ਨੇ ਮੁਸੇਵਾਲੇ ਦੀ ਯਾਦ ਵਿਚ ਪੌਦਾ ਲਗਾ ਕੇ ਵਾਤਾਵਰਨ ਨੂੰ ਪ੍ਰਦੂਸਣ ਮੁਕਤ ਕਰਨ ਦਾ ਪ੍ਰਣ ਕੀਤਾ





