”ਘਰ ਘਰ ਦਸਤਕ” ਪ੍ਰੋਗਰਾਮ ਦੀ ਜਾਗਰੂਕਤਾ ਲਈ ਹਰੀ ਝੰਡੀ ਦਿਤੀ।
ਲੋਕਾਂ ਵਿੱਚ ਜਾਗਰੂਕਤਾ ਹੋਣੀ ਜਰੂਰੀ: ਡਾ ਅਸ਼ੋਕ ਸਿੰਗਲਾ

ਮੋਗਾ, 8, ਜੂਨ (ਚਰਨਜੀਤ ਸਿੰਘ):ਸਿਵਲ ਸਰਜਨ ਮੋਗਾ ਡਾ ਹਤਿੰਦਰ ਕੋਰ ਕਲੇਰ ਦੇ ਹੁਕਮਾ ਮੁਤਾਬਿਕ ਸਿਹਤ ਵਿਭਾਗ ਮੋਗਾ ਨੇ ਐਨ ਜੀ ਓ (ਸਾਰਡ ) ਸੁਸਾਇਟੀ ਫਾਰ ਆਲ ਰਾਊਡ ਡਿਵੈਲਪਮੈਟ ਦੇ ਸਹਿਯੋਗ ਨਾਲ ਜਿਲੇ ਅੰਦਰ ਘਰ ਘਰ ਦਸਤਕ ਪ੍ਰੋਗਰਾਮ ਦੀ ਜਾਗਰੂਕਤਾ ਲਈ ਈ ਰਿਕਸ਼ਾ ਨੂੰ ਹਰੀ ਝੰਡੀ ਦਿਤੀ । ਇਸ ਮੌਕੇ ਡਾ ਅਸ਼ੋਕ ਸਿੰਗਲਾ ਜਿਲਾ ਟੀਕਾਕਰਨ ਅਫਸਰ ਕਮ ਜਿਲਾ ਨੋਡਲ ਅਫਸਰ ਕੋਵਿੰਡ19 ਨੇ ਅੱਜ ਸਿਵਲ ਸਰਜਨ ਮੋਗਾ ਦੇ ਦਫਤਰ ਤੋ ਜਾਗਰੂਕਤਾ ਬੈਨਰਾ ਅਤੇ ਪੋਸਟਰਾ ਨਾਲ ਲੈਸ ਈ – ਰਿਕਸਾ ਨੂੰ ਹਰੀ ਝੰਡੀ ਦੇ ਕੇ ਰਵਾਨਾ ਕੀਤਾ।ਡਾ ਸਿੰਗਲਾ ਨੇ ਦੱਸਿਆ ਕਿ ਇਸ ਰਾਹੀ ਸਮੂਹ ਲੋਕਾਂ ਨੁੰ ਕੋਵਿੰਡ 19 ਦੇ ਟੀਕਾਕਰਨ ਬਾਰੇ ਜਾਗਰੂਕ ਕੀਤਾ ਜਾਵੇਗਾ ਜੇਕਰ ਕੋੲ ਵੀ ਵਿਆਕਤੀ ਟੀਕਾਕਰਨ ਤੋ ਵਾਝਾ ਰਹਿ ਗਿਆ ਹੈ ਤਾਂ ਉਹ ਆਪਣਾ ਟੀਕਾਕਰਨ ਜਰੂਰ ਕਰਵਾਏ। ਇਸ ਪ੍ਰੋਗਰਾਮ ਤਹਿਤ ਸਿਹਤ ਵਿਭਾਗ ਦੀਆਂ ਟੀਮਾਂ ਘਰ ਘਰ ਦਸਤਕ ਦੇ ਕੇ ਟੀਕਾਕਰਨ ਬਾਰੇ ਗੱਲਬਾਤ ਕਰਨਗੀਆ। ਇਸ ਮੌਕੇ ਉਨ੍ਹਾ ਦੇ ਨਾਲ ਅਮ੍ਰਿਤ ਸ਼ਰਮਾ ਜਿਲਾ ਮੀਡੀਆ ਕੋਆਰਡੀਨੇਅਰ, ਰਜਿੰਦਰ ਕੁਮਾਰ ਬੀ ਈ ਈ, ਅਮਿਤ ਗੋਇਲ ਜਿਲਾ ਮੋਬਾਇਨਜੇਸ਼ਨ ਕੋਆਰਡੀਨੇਟਰ , ਰਮਨਦੀਪ ਸਿੰਘ ਬਲਾਕ ਕੋਆਰਡੀਨੇਟਰ , ਵਰਸ਼ਾ ਸ਼ਰਮਾ , ਸਿਮਰਜੋਤ, ਜਸਪ੍ਰੀਤ ਕੌਰ ਵਲੰਟੀਆਰ ਵੀ ਹਾਜਰ ਸਨ।




