ਸਰਕਾਰੀ ਪ੍ਰਾਇਮਰੀ ਸਕੂਲ ਬੁੱਟਰ ਸਰੀਹ ਦਾ 5 ਰੋਜਾ ਸਮਰ ਕੈਂਪ ਧੂਮਧਾਮ ਨਾਲ ਸੰਪੰਨ
ਮਾਸਟਰ ਤਰਸੇਮ ਕੁਮਾਰ ਵੱਲੋਂ ਭਵਿੱਖ ਵਿੱਚ ਵੀ ਹੋਰ ਮਿਹਨਤ ਕਰਨ ਦੀ ਕਾਮਨਾ

ਭਲਾਈਆਣਾ 5 ਜੂਨ ( ਗੁਰਪ੍ਰੀਤ ਸੋਨੀ) ਬੱਚਿਆ ਨੂੰ ਗਰਮੀ ਦੀਆਂ ਛੁੱਟੀਆਂ ਦੌਰਾਨ ਸਰਵਪੱਖੀ ਵਿਕਾਸ ਦੇ ਉਦੇਸ ਨਾਲ ਸਰਕਾਰੀ ਪ੍ਰਾਇਮਰੀ ਸਕੂਲ ਬੁੱਟਰ ਸਰੀਹ ਵਿਖੇ 5 ਰੋਜਾ ਸਮਰ ਕੈਂਪ ਲਗਾਇਆ ਗਿਆ ਜੋ ਅੱਜ ਅਮਿੱਟ ਯਾਦਾਂ ਛੱਡਦਾ ਹੋਇਆ ਸਮਾਪਤ ਹੋਇਆ ਇਸ ਸੰਬੰਧੀ ਵਿਸਥਾਰ ਨਾਲ ਜਾਣਕਾਰੀ ਦਿੰਦਿਆਂ ਮਾਸਟਰ ਤਰਸੇਮ ਕੁਮਾਰ ਭਲਾਈਆਣਾ ਨੇ ਦੱਸਿਆ ਕਿ ਮਾਨਯੋਗ ਬਲਾਕ ਪ੍ਰਾਇਮਰੀ ਸਿੱਖਿਆ ਅਫਸਰ ਸ੍ਰੀ ਰਾਜਵਿੰਦਰ ਸਿੰਘ ਅਤੇ ਮੈਡਮ ਸੰਤੋਖ ਕੁਮਾਰੀ ਦੇ ਦਿਸ਼ਾ-ਨਿਰਦੇਸ਼ ਅਨੁਸਾਰ ਹੈਡ ਟੀਚਰ ਰਮਨਦੀਪ ਕੌਰ ਦੀ ਅਗਵਾਈ ਹੇਠ ਲਗਾਏ ਗਏ ਸਨ ਅਤੇ ਭਵਿੱਖ ਦੇ ਵਿੱਚ ਅਜਿਹੇ ਕੈਂਪ ਪ੍ਰੋਗਰਾਮ ਲਗਾਤਾਰ ਇਸੇ ਤਰਾ ਜਾਰੀ ਰਹਿਣਗੇ ਅੱਗੇ ਉਹਨਾਂ ਦੱਸਿਆ ਇਸ ਕੈਂਪ ਦੌਰਾਨ ਬੱਚਿਆਂ ਨੂੰ ਪੇਟਿੰਗ, ਸੁੰਦਰ ਲਿਖਾਈ, ਕਲੇਅ ਮਾਡਲਿੰਗ, ਚਾਰਟ ਮੇਕਿੰਗ, ਯੋਗਾ, ਡਾਂਸ ਆਦਿ ਗਤੀਵਿਧੀਆਂ ਕਾਰਵਾਈਆਂ ਗਈਆਂ ਅਤੇ ਬੱਚਿਆ ਨੂੰ ਜਿੰਦਗੀ ਵਿੱਚ ਨੈਤਿਕ ਕਦਰਾਂ ਕੀਮਤਾਂ ਅਪਣਾਉਣ ਲਈ ਉਤਸਾਹਿਤ ਕੀਤਾ ਗਿਆ। ਇਸ ਕੈਂਪ ਦੌਰਾਨ ਬੀ. ਐਮ. ਟੀ. ਸ੍ਰੀ ਸੁਰਿੰਦਰ ਸਿੰਘ ਅਤੇ ਦਵਿੰਦਰ ਸਿੰਘ ਨੇ ਵਿਸੇਸ ਤੌਰ ਤੇ ਪਹੁੰਚ ਕੇ ਬੱਚਿਆਂ ਦਾ ਹੌਸਲਾ ਵਧਾਇਆ। ਇਸੇ ਦੌਰਾਨ ਕੈਂਪ ਦੇ ਅੰਤ ਤੇ ਬੱਚਿਆਂ ਦਾ ਹੋਸਲਾ ਅਫਜਾਈ ਕਰਨ ਲਈ ਬੱਚਿਆਂ ਨੂੰ ਮੈਡਲ ਦੇ ਕੇ ਸਨਮਾਨਿਤ ਕੀਤਾ ਗਿਆ ਇਸ ਮੌਕੇ ਬੱਚਿਆਂ ਨੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਦੱਸਿਆ ਕਿ ਸਾਨੂੰ ਇਸ ਕੈਂਪ ਵਿੱਚ ਬਹੁਤ ਕੁਝ ਸਿੱਖਣ ਨੂੰ ਮਿਲਿਆ ਹੈ ਜੋ ਸਾਨੂੰ ਹਮੇਸਾ ਯਾਦ ਰਹੇਗਾ|। ਫਾਸਟ ਨਿਊਜ਼ ਪੰਜਾਬ ਦੇ ਸਹਿਯੋਗੀ ਪੱਤਰਕਾਰ ਗੁਰਪ੍ਰੀਤ ਸੋਨੀ ਦੀ ਰਿਪੋਰਟ।





