ਅਪਰਾਧਸਿੱਖਿਆਖੇਡਤਾਜ਼ਾ ਖਬਰਾਂਤਾਜਾ ਖਬਰਾਂਦੇਸ਼ਮਨੋਰੰਜਨਰਾਜਰਾਜਨੀਤੀਵਪਾਰ
ਸੀ. ਪਾਈਟ ਕੈਂਪ ਹਕੂਮਤ ਸਿੰਘ ਵਾਲਾ ਵਿਖੇ ਵੈਲਡਰ ਅਤੇ ਹੋਟਲ ਮੈਨੇਜਮੈਂਟ ਕੋਰਸ ਕਰਵਾਇਆ ਜਾਵੇਗਾ ਮੁਫ਼ਤ
ਹੋਟਲ ਮੈਨੇਜਮੈਂਟ ਵਾਲੇ ਯੁਵਕਾਂ ਨੂੰ ਖਾਣਾ ਅਤੇ ਰਿਹਾਇਸ਼ ਵੀ ਮਿਲੇਗੀ ਮੁਫ਼ਤ-ਇਕਬਾਲ ਸਿੰਘ

ਮੋਗਾ, 15 ਸਤੰਬਰ ( Charanjit Singh ) ਸੀ.ਪਾਈਟ ਕੈਂਪ ਹਕੂਮਤ ਸਿੰਘ ਵਾਲਾ (ਫਿਰੋਜ਼ਪੁਰ) ਦੇ ਇੰਚਾਰਜ ਸ੍ਰੀ ਇਕਬਾਲ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਕੈਂਪ ਵਿੱਚ ਸਕਿੱਲ ਡਿਵੈਲਪਮੈਂਟ ਕੋਰਸ ਮੁਫ਼ਤ ਕਰਵਾਏ ਜਾ ਰਹੇ ਹਨ। ਉਨ੍ਹਾਂ ਦੱਸਿਆ ਕਿ ਇਨ੍ਹਾਂ ਕੋਰਸਾਂ ਵਿੱਚ 3 ਮਹੀਨੇ ਦਾ ਹੋਟਲ ਮੈਨੇਜਮੈਂਟ ਕੋਰਸ ਅਤੇ 7 ਮਹੀਨੇ ਦਾ ਵੈਲਡਰ ਕੋਰਸ ਮੁਫ਼ਤ ਕਰਵਾਇਆ ਜਾ ਰਿਹਾ ਹੈ। ਹੋਟਲ ਮੈਨੇਜਮੈਂਟ ਕੋਰਸ ਫਿਰੋਜ਼ਸ਼ਾਹ ਵਿਖੇ ਅਤੇ 7 ਮਹੀਨੇ ਦਾ ਵੈਲਡਰ ਕੋਰਸ ਗੁਰੂ ਹਰਸਹਾਏ ਵਿਖੇ ਕਰਵਾਇਆ ਜਾ ਰਿਹਾ ਹੈ।
ਉਨ੍ਹਾਂ ਦੱਸਿਆ ਕਿ ਇਨ੍ਹਾਂ ਕੋਰਸਾਂ ਦੀ ਕੋਈ ਵੀ ਫ਼ੀਸ ਨਹੀਂ ਲਈ ਜਾਂਦੀ। ਹੋਟਲ ਮੈਨੇਜਮੈਂਟ ਕੋਰਸ ਵਾਲੇ ਯੁਵਕਾਂ ਲਈ ਖਾਣਾ ਅਤੇ ਰਿਹਾਇਸ਼ ਵੀ ਬਿਲਕੁਲ ਮੁਫ਼ਤ ਦਿੱਤੀ ਜਾਵੇਗੀ। ਵੈਲਡਰ ਕੋਰਸ ਕਰਨ ਵਾਲੇ ਯੁਵਕ ਰੋਜ਼ਾਨਾ ਘਰ ਤੋਂ ਆ/ਜਾ ਸਕਦੇ ਹਨ ਅਤੇ ਇਨ੍ਹਾਂ ਯੁਵਕਾਂ ਨੂੰ ਰੋਜ਼ਾਨਾ ਘਰ ਤੋਂ ਆਉਣ ਜਾਣ ਲਈ ਇੰਨਸੈਂਟਿਵ ਦਿੱਤਾ ਜਾਵੇਗਾ।
ਇਕਬਾਲ ਸਿੰਘ ਨੇ ਅੱਗੇ ਦੱਸਿਆ ਕਿ ਕੋਰਸ ਸਬੰਧੀ ਵਧੇਰੇ ਜਾਣਕਾਰੀ ਲਈ ਮੋਬਾਇਲ ਨੰਬਰ 94638-31615 ਅਤੇ 70093-17626 ਉੱਪਰ ਸੰਪਰਕ ਵੀ ਕੀਤਾ ਜਾ ਸਕਦਾ ਹੈ।




