ਮਹਾਰਾਜਾ ਅਗਰਸੇਨ ਦੀ ਵਿਸ਼ਾਲ ਮਹਾਆਰਤੀ ਦਾ ਆਯੋਜਨ ਇਸ ਐਤਵਾਰ ਨੂੰ ਹੋਵੇਗਾ
ਅਗਰਵਾਲ ਸਭਾ ਦੁਆਰਾ ਕੋਲਾਜ ਮੇਕਿੰਗ , ਚਿੱਤਰਕਲਾ , ਹੱਥਲੇਖਨ , ਕੈਲੀਗ੍ਰਾਫੀ ਮੁਕਾਬਲੇ ਕਰਵਾਏ ਜਾਣਗੇ।

ਮੋਗਾ 02/06/2022 (Charanjit Singh): ਅੱਜ ਅਗਰਵਾਲ ਸਭਾ ਜ਼ਿਲ੍ਹਾ ਮੋਗਾ ਦੀ ਇੱਕ ਬਹੁਤ ਹੀ ਮਹੱਤਵਪੂਰਨ ਮੀਟਿੰਗ ਜ਼ਿਲ੍ਹਾ ਪ੍ਰਧਾਨ ਮਨਜੀਤ ਕਾਂਸਲ , ਜਨਰਲ ਸਕੱਤਰ ਰਾਮਪਾਲ ਗੁਪਤਾ ,ਜ਼ਿਲ੍ਹਾ ਕੋਆਰਡੀਨੇਟਰ ਹਰਸ਼ ਕੁਮਾਰ ਗੋਇਲ , ਮੀਡੀਆ ਕੋਆਰਡੀਨੇਟਰ ਰਿਸ਼ੀ ਰਾਜ ਗਰਗ ,ਸਹਾਇਕ ਦਫਤਰ ਪ੍ਰਮੁੱਖ ਸੰਜੀਵ ਗੁਪਤਾ ਅਤੇ ਸੀਨੀਅਰ ਕਾਰਜਕਰਤਾ ਵਿਮਲ ਜੈਨ ਦੀ ਪ੍ਰਧਾਨਗੀ ਹੇਠ ਹੋਈ। ਮਨਜੀਤ ਕਾਂਸਲ ਨੇ ਆਪਣੇ ਸੰਬੋਧਨ ਵਿੱਚ ਕਿਹਾ ਕਿ ਇਸ ਐਤਵਾਰ 05 ਜੂਨ ਨੂੰ ਸਥਾਨਕ ਮਹਾਰਾਜਾ ਅਗਰਸੇਨ ਪਾਰਕ ਪੁਰਾਨੀ ਦਾਨਾ ਮੰਡੀ ਵਿੱਚ ਸਥਾਪਤ ਮਹਾਰਾਜਾ ਅਗਰਸੇਨ ਜੀ ਦੇ ਪ੍ਰਤਿਮਾ ਸਥਾਨ ‘ਤੇ ਅਗਵਾਲ ਸਭਾ ਮੋਗਾ ਦੁਆਰਾ ਮਹਾਆਰਤੀ ਦਾ ਆਯੋਜਨ ਕੀਤਾ ਜਾਵੇਗਾ। ਇਸ ਮੀਟਿੰਗ ਵਿੱਚ ਅਗਰਵਾਲ ਸਭਾ ਦੇ ਸਾਰੇ ਅੰਗਾਂ ਅਤੇ ਸ਼ਾਖਾਵਾਂ ਵੱਲੋਂ ਆਪਸੀ ਵਿਚਾਰਾਂ ਨਾਲ ਮਹਾਰਾਜਾ ਅਗਰਸੇਨ ਜੀ ਦੇ ਜੀਵਨ ਅਤੇ ਸਿੱਖਿਆ ‘ਤੇ ਚਰਚਾ ਹੋਵੇਗੀ। ਇਸ ਤੋਂ ਇਲਾਵਾ ਪੰਜਾਬ ਸਕੂਲ ਸਿੱਖਿਆ ਵਿਭਾਗ ਵੱਲੋਂ ਸੱਤਵੀਂ ਜਮਾਤਾਂ ਦੇ ਸਲੇਬਸ ਵਿੱਚ ਮਹਾਰਾਜਾ ਅਗਰਸੈਨ ਜੀ ਦੀ ਜੀਵਨੀ ਅਤੇ ਇਸ ਸਿੱਖਿਆਵਾਂ ਅਧਾਰਿਤ ਸਮਾਜਿਕ ਸਾਰੋਕਾਰਾਂ ਤੇ ਵੀ ਚਾਨਣਾ ਪਾਇਆ ਜਾਵੇਗਾ ਅਤੇ ਹਾਜ਼ਰ ਅਗਰਵੰਸ਼ੀਆਂ ਨੂੰ ਇਸ ਸਬੰਧੀ ਸਮੱਗਰੀ ਵੀ ਵੰਡੀ ਜਾਵੇਗੀ । ਇਸ ਮੀਟਿੰਗ ਵਿੱਚ ਸ਼ਾਮਲ ਹੋਣ ਲਈ ਯੂਥ ਅਗਰਵਾਲ ਸਭਾ ਮੋਗਾ, ਮਹਿਲਾ ਅਗਰਵਾਲ ਸਭਾ ਅਤੇ ਵਪਾਰ ਮੰਡਲ ਦੇ ਅਾਗੂਆਂ ਅਤੇ ਕਾਰਕੁੰਨਾਂ ਨੂੰ ਬੇਨਤੀ ਕੀਤੀ ਗਈ । ਇਸ ਵਾਰੇ ਸਭਾ ਦੇ ਜਨਰਲ ਸਕੱਤਰ ਰਾਮਪਾਲ ਨੇ ਕਿਹਾ ਕਿ ਵੱਡੀ ਗਿਣਤੀ ਵਿੱਚ ਨਵੇਂ ਕਾਰਜਕਰਤਾ ਨੂੰ ਇਸੇ ਮੀਟਿੰਗ ਦੋੌਰਾਨ ਸੰਗਠਨ ਵਿੱਚ ਸ਼ਾਮਲ ਕੀਤਾ ਜਾਵੇਗਾ ਅਤੇ ਭਵਿੱਖ ਵਿੱਚ ਕੰਮ ਕਰਨ ਲਈ ਸਭ ਤੋਂ ਵੱਧ ਮੌਕੇ ਪ੍ਰਦਾਨ ਕਰਨ ਲਈ ਜ਼ਿੰਮੇਵਾਰੀ ਵੀ ਦਿੱਤੀ ਵੀ ਜਾਵੇਗੀ। ਉਨ੍ਹਾਂ ਨੇ ਅਗਰਵਾਲ ਸਭਾ ਦੇ ਮੈੰਬਰਾਂ ਨੂੰ ਅਗਲੇ ਮਾਨਸੂਨ ਸੈਸ਼ਨ ਸਮੇਂ ਵੱਧ ਤੋਂ ਵੱਧ ਵੱਧ ਰੁੱਖ ਲਗਾਉਣ ਅਤੇ ਪੌਧਾਰੋਪਣ ਕਰਨ ਲਈ ਢੁਕਵਾਂ ਤਹੱਈਆੱ ਕਰਨ ਦੀ ਬਿਨਤੀ ਕੀਤੀ ।ਉਨ੍ਹਾਂ ਕਿਹਾ ਕਿ ਹਮੇਸ਼ਾ ਤੋਂ ਹੀ ਅਗਰਵਾਲ ਸਭਾ ਨੇ ਸਮਾਜ ਅਤੇ ਵਾਤਾਵਰਣ ਦੀ ਬਿਹਤਰੀ ਲਈ ਯੋਗਦਾਨ ਪਾਇਆ ਹੈ ਜੋ ਕਿ ਸ਼ਲਾਘਾਯੋਗ ਉਪਰਾਲਾ ਹੇ। ਇਸ ਮੌਕੇ ‘ਤੇ ਰਿਸ਼ੀ ਰਾਜ ਗਰਗ ਨੇ ਅਗਰਵੰਸੀਆਂ ਨੂੰ ਇੱਕ ਮੰਚ ‘ਤੇ ਆਉਣ ਅਤੇ ਮਹਾਰਾਜਾ ਅਗਰਸੇਨ ਜੀ ਕੇ ਇੱਕ ਰੁਪਿਆ ਇੱਕ ਇੱਟ ਦੇ ਸਿਧਾਂਤ ਦੀ ਪਾਲਣ ਕਰਨ ਦਾ ਆਹਵਾਨ ਕੀਤਾ।




