ਸਿੱਖਿਆਖੇਡਤਾਜਾ ਖਬਰਾਂਤਾਜ਼ਾ ਖਬਰਾਂਦੇਸ਼ਮਨੋਰੰਜਨਰਾਜਰਾਜਨੀਤੀਵਪਾਰ
ਕੁਸ਼ਟ ਰੋਗ ਇਲਾਜ ਯੋਗ ਹੈ: ਡਾ ਅਸ਼ੋਕ ਸਿੰਗਲਾ

ਮੋਗਾ: 27 May 2022 (Charanjit Singh) ਪੰਜਾਬ ਸਰਕਾਰ ਦੀਆ ਹਦਾਇਤਾ ਮੁਤਾਬਿਕ ਨਿਰਮੋਹੀ ਕੁਸ਼ਟ ਆਸ਼ਰਮ ਵਿੱਚ ਜਿਲਾ ਕੁ਼ਸ਼ਟ ਨਿਵਾਰਣ ਸੁਸਾਇਟੀ ਜਿਲਾ ਮੋਗਾ ਵੱਲੋ ਕੁ਼ਸ਼ਟ ਰੋਗੀਆ ਨੂੰ ਮੁਫਤ ਦਵਾਈਆ ਵੰਡੀਆ ਗਈਆ। ਇਸ ਮੌਕੇ ਸੰਖੇਪ ਪ੍ਰੋਗਰਾਮ ਕੀਤਾ ਗਿਆ ਅਤੇ ਜਿਲਾ ਟੀਕਾਕਰਨ ਅਫਸਰ ਡਾ ਅਸ਼ੋਕ ਸਿੰਗਲਾ ਨੇ ਮੁੱਖ ਮਹਿਮਾਨ ਵਜੋ ਸ਼ਿਰਕਤ ਕੀਤੀ। ਇਸ ਮੌਕੇ ਡਾ ਅਸ਼ੋਕ ਸਿੰਗਲਾ ਨੇ ਕੁ਼ਸਟ ਰੋਗੀਆ ਦਾ ਹਾਲ ਚਾਲ ਪੁਛਿਆ ਤੇ ਆਪਣੇ ਹੱਥਾਂ ਨਾਲ ਕੁਸ਼ਟ ਰੋਗੀਆ ਨੂੰ ਮੁਫਤ ਦਿਤੀਆ। ਇਸ ਮੌਕੇ ਉਨ੍ਹਾ ਨੇ ਦੱਸਿਆ ਕਿ ਕੁ਼ਸਟ ਰੋਗ ਇਲਾਜਯੋਗ ਹੈ ਸਮੇ ਸਿਰ ਰਹਿੰਦਾ ਜੇਕਰ ਇਸਦੀ ਪਹਿਚਾਣ ਹੋ ਜਾਵੇ ਤਾਂ ਅਤੇ ਨੇੜਲੇ ਸਿਵਲ ਹਸਪਤਾਲ ਵੱਲੋਂ ਇਸਦੀਆ ਮੁਫਤ ਦਵਾਈਆ ਦਿਤੀਆ ਜਾਦੀਆ ਹਨ ਅਤੇ ਇਸਦਾ ਇਲਾਜ ਸੰਭਵ ਹੈ। ਇਸ ਮੌਕੇ ਨਾਨ ਮੈਡੀਕਲ ਸੁਪਰਵਾਇਜਰ ਗੁਰਪ੍ਰੀਤ ਕੌਰ ਅਤੇ ਰਜਿੰਦਰ ਕੁਮਾਰ ਬੀ ਈ ਈ ਅਤੇ ਅੰਮ੍ਰਿਤ ਸ਼ਰਮਾ ਜਿਲਾ ਮੀਡੀਆ ਕੋਆਰਡੀਨੇਟਰ ਵੀ ਹਾਜਿਰ ਸਨ।




