ਅਪਰਾਧਸਿੱਖਿਆਖੇਡਤਾਜਾ ਖਬਰਾਂਤਾਜ਼ਾ ਖਬਰਾਂਦੇਸ਼ਮਨੋਰੰਜਨਰਾਜਰਾਜਨੀਤੀਵਪਾਰ
ਵਟਸਐੱਪ ਮੈਸੇਜ ਰਾਹੀਂ ਫਰਾਡ ਕਰਨ ਵਾਲਿਆਂ ਤੋਂ ਸੁਚੇਤ ਰਹੋ – ਡਿਪਟੀ ਕਮਿਸ਼ਨਰ
ਸਰਕਾਰੀ ਅਧਿਕਾਰੀਆਂ/ ਕਰਮਚਾਰੀਆਂ ਨੂੰ ਆ ਰਹੇ ਹਨ ਉੱਚ ਅਫ਼ਸਰਾਂ ਤੋਂ ਫਰਜ਼ੀ ਮੈਸੇਜ

ਮੋਗਾ, 19 ਮਈ ( Charanjit Singh ) – ਡਿਪਟੀ ਕਮਿਸ਼ਨਰ ਸ੍ਰ ਕੁਲਵੰਤ ਸਿੰਘ ਨੇ ਆਮ ਲੋਕਾਂ, ਖਾਸ ਕਰਕੇ ਜ਼ਿਲ੍ਹਾ ਮੋਗਾ ਵਿਚ ਸੇਵਾਵਾਂ ਨਿਭਾਅ ਰਹੇ ਸਰਕਾਰੀ ਅਧਿਕਾਰੀਆਂ/ ਕਰਮਚਾਰੀਆਂ ਨੂੰ ਫਰਜ਼ੀ ਵਟਸਐੱਪ ਮੈਸੇਜ ਰਾਹੀਂ ਫਰਾਡ ਕਰਨ ਵਾਲਿਆਂ ਤੋਂ ਸੁਚੇਤ ਰਹਿਣ ਦੀ ਅਪੀਲ ਕੀਤੀ ਹੈ।
ਉਹਨਾਂ ਦੱਸਿਆ ਕਿ ਧਿਆਨ ਵਿਚ ਆਇਆ ਹੈ ਕਿ ਅੱਜ ਕੱਲ੍ਹ ਫਰਾਡ ਕਿਸਮ ਦੇ ਲੋਕਾਂ ਦਾ ਗੈਂਗ ਵਟਸਐਪ ਉੱਤੇ ਸਰਗਰਮ ਹੈ। ਇਸ ਗੈਂਗ ਵੱਲੋਂ ਉੱਚ ਅਫ਼ਸਰਾਂ (ਖਾਸ ਕਰਕੇ ਡਿਪਟੀ ਕਮਿਸ਼ਨਰ ਦੇ ਨਾਮ ਉੱਤੇ) ਵਜੋਂ ਆਪਣੇ ਆਪ ਨੂੰ ਪੇਸ਼ ਕਰਕੇ ਹੇਠਲੇ ਪੱਧਰ ਦੇ ਅਧਿਕਾਰੀਆਂ/ ਕਰਮਚਾਰੀਆਂ ਨੂੰ ਫਰਜ਼ੀ ਨੰਬਰ ਤੋਂ ਵਟਸਐੱਪ ਮੈਸੇਜ ਰਾਹੀਂ ਗੁੰਮਰਾਹ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਫਰਜ਼ੀ ਨੰਬਰ ਦੇ ਨਾਲ ਫੋਟੋ ਵੀ ਲਗਾਈ ਜਾਂਦੀ ਹੈ ਤਾਂ ਜੌ ਮੈਸੇਜ ਪ੍ਰਾਪਤ ਕਰਨ ਵਾਲੇ ਵਿਅਕਤੀ ਨੂੰ ਕੋਈ ਸ਼ੱਕ ਵੀ ਨਾ ਹੋਵੇ। ਇਹਨਾਂ ਮੈਸੇਜਾਂ ਵਿੱਚ ਕਿਸੇ ਨਾ ਕਿਸੇ ਤਰੀਕੇ ਐਮਾਜ਼ੋਨ ਗਿਫ਼ਟ ਪੇਅ ਕਾਰਡਾਂ ਦਾ ਵੀ ਜਿਕਰ ਆਉਂਦਾ ਹੈ।
ਡਿਪਟੀ ਕਮਿਸ਼ਨਰ ਨੇ ਸਪੱਸ਼ਟ ਕੀਤਾ ਕਿ ਉਹਨਾਂ ਕੋਲ ਸਿਰਫ ਇਕ ਹੀ ਨੰਬਰ ਚੱਲ ਰਿਹਾ ਹੈ ਅਤੇ ਉਸ ਉਪਰ ਹੀ ਵਟਸਐੱਪ ਚੱਲ ਰਿਹਾ ਹੈ। ਉਹਨਾਂ ਹੇਠਲੇ ਪੱਧਰ ਦੇ ਅਧਿਕਾਰੀਆਂ/ ਕਰਮਚਾਰੀਆਂ ਨੂੰ ਆਗਾਹ ਕੀਤਾ ਹੈ ਕਿ ਜੇਕਰ ਉਹਨਾਂ ਨੂੰ ਅਜਿਹਾ ਕੋਈ ਮੈਸੇਜ ਆਉਂਦਾ ਹੈ ਤਾਂ ਉਹ ਕੋਈ ਵੀ ਜਵਾਬ ਆਦਿ ਨਾ ਕਰਨ। ਜੇਕਰ ਹੋ ਸਕੇ ਤਾਂ ਉਸ ਵੇਲੇ ਸਾਈਬਰ ਕ੍ਰਾਈਮ ਸੈੱਲ ਦੇ ਧਿਆਨ ਵਿੱਚ ਇਹ ਮਾਮਲਾ ਲਿਆਉਣਾ ਚਾਹੀਦਾ ਹੈ। ਉਹਨਾਂ ਕਿਹਾ ਕਿ ਆਮ ਲੋਕਾਂ ਨੂੰ ਵੀ ਇਸ ਪ੍ਰਤੀ ਸੁਚੇਤ ਰਹਿਣਾ ਚਾਹੀਦਾ ਹੈ।



