ਸਿਵਲ ਹਸਪਤਾਲ ਵਿਚਲਾ ਯੂ.ਡੀ.ਆਈ.ਡੀ. ਕੈਂਪ ਸਫ਼ਲਤਾਪੂਰਵਕ ਸੰਪੰਨ,ਕੁੱਲ 280 ਦਿਵਿਆਂਗਜਨਾਂ ਨੇ ਕੀਤੀ ਸ਼ਿਰਕਤ
120 ਯੂ.ਡੀ.ਆਈ.ਡੀ. ਕਾਰਡ ਮੌਕੇ ਤੇ ਕਰਵਾਏ ਅਪਲਾਈ ਅਤੇ 160 ਕਾਰਡ ਜਨਰੇਟ ਕਰਕੇ ਕੀਤੀ ਮੌਕੇ 'ਤੇ ਵੰਡ

ਮੋਗਾ, 17 ਮਈ, ( Charanjit Singh) ਡਿਪਟੀ ਕਮਿਸ਼ਨਰ ਮੋਗਾ ਸ੍ਰ. ਕੁਲਵੰਤ ਸਿੰਘ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਜ਼ਿਲ੍ਹਾ ਪ੍ਰਸ਼ਾਸ਼ਨ ਤਰਫ਼ੋਂ ਨਿਹਾਲ ਸਿੰਘ ਵਾਲਾ ਬਲਾਕ ਨਾਲ ਸਬੰਧਤ ਦਿਵਿਆਂਗਜਨਾਂ ਦੇ ਯੂ.ਡੀ.ਆਈ.ਡੀ. (ਦਿਵਿਆਂਗਤਾ ਸਰਟੀਫਿਕੇਟ) ਕਾਰਡ ਬਣਾਉਣ ਲਈ ਅੱਜ ਮਿਤੀ 17 ਮਈ, 2022 ਨੂੰ ਸਿਵਲ ਹਸਪਤਾਲ ਮੋਗਾ ਵਿਖੇ ਇੱਕ ਵਿਸ਼ੇਸ਼ ਕੈਂਪ ਦਾ ਆਯੋਜਨ ਕੀਤਾ ਗਿਆ।
ਇਸ ਕੈਂਪ ਵਿੱਚ ਦਿਵਿਆਂਗਜਨਾਂ ਦੇ ਯੂ.ਡੀ.ਆਈ.ਡੀ. ਕਾਰਡ ਬਣਾਉਣ ਤੋਂ ਇਲਾਵਾ ਇਸ ਨੂੰ ਅਪਲਾਈ ਕਰਨ ਵਿੱਚ ਆ ਰਹੀਆਂ ਮੁਸ਼ਕਿਲਾਂ ਦਾ ਮੌਕੇ ਤੇ ਹੀ ਨਿਪਟਾਰਾ ਕੀਤਾ ਗਿਆ।
ਇਸ ਕੈਂਪ ਦੀ ਸਮੁੱਚੀ ਦੇਖ ਰੇਖ ਉਪ ਮੰਡਲ ਮੈਸਿਟ੍ਰੇਟ ਨਿਹਾਲ ਸਿੰਘ ਵਾਲਾ ਸ੍ਰੀ ਰਾਮ ਸਿੰਘ ਨੇ ਕੀਤੀ। ਇਸ ਕੈਂਪ ਵਿੱਚ ਜ਼ਿਲ੍ਹਾ ਸਮਾਜਿਕ ਸੁਰੱਖਿਆ ਅਫ਼ਸਰ ਮੋਗਾ ਮਿਸ ਰਾਜਕਿਰਨ ਕੌਰ ਤੋਂ ਇਲਾਵਾ ਸਿਵਲ ਸਰਜਨ ਮੋਗਾ ਡਾ. ਹਿਤਿੰਦਰ ਕੌਰ, ਸਹਾਇਕ ਸਿਵਲ ਸਰਜਨ ਮੋਗਾ ਡਾ ਦੀਪੀਕਾ ਗੋਇਲ, ਡਿਪਟੀ ਮੈਡੀਕਲ ਕਮਿਸ਼ਨਰ ਮੋਗਾ ਡਾ. ਰਜੇਸ਼ ਅੱਤਰੀ, ਐਸ.ਐਮ.ਓ. ਡਾ. ਸੁਖਪ੍ਰੀਤ ਸਿੰਘ ਬਰਾੜ, ਮਾਨਸਿਕ ਰੋਗਾਂ ਦੇ ਮਾਹਿਰ ਡਾ. ਰਾਜੇਸ਼ ਮਿੱਤਲ ਅਤੇ ਡਾ. ਚਰਨਪ੍ਰੀਤ ਸਿੰਘ, ਹੱਡੀਆਂ ਦੇ ਰੋਗਾਂ ਦੇ ਮਾਹਿਰ ਡਾ. ਗਗਨਦੀਪ ਸਿੰਘ, ਐਮ.ਡੀ. ਡਾ. ਅਜਵਿੰਦਰ ਸਿੰਘ, ਅੱਖਾਂ ਦੇ ਰੋਗਾ ਦੇ ਮਾਹਿਰ ਡਾ. ਰੁਪਾਲੀ ਸੇਠੀ, ਅੰਮ੍ਰਿਤ ਸ਼ਰਮਾ ਮੀਡੀਆ ਕੋਆਰਡੀਨੇਟਰ, ਰਜਿੰਦਰ ਸਿੰਘ ਬੀ.ਈ.ਈ. ਅਤੇ ਡਾ. ਅਜੇ ਕਾਂਸਲ ਵੀ ਹਾਜ਼ਰ ਸਨ। ਇਸ ਕੈਂਪ ਨੂੰ ਸਫ਼ਲ ਬਣਾਉਣ ਵਿੱਚ ਉਪਰੋਕਤ ਤੋਂ ਇਲਾਵਾ ਸੀ.ਡੀ.ਪੀ.ਓ. ਗੁਰਜੀਤ ਕੌਰ, ਪੁਲਿਸ ਵਿਭਾਗ, ਸੇਵਾ ਕੇਂਦਰ ਇੰਚਾਰਜ ਰੌਸ਼ਨ ਦਾ ਵਿਸ਼ੇਸ਼ ਯੋਗਦਾਨ ਰਿਹਾ।
ਉਪ ਮੰਡਲ ਮੈਜਿਸਟ੍ਰੇਟ ਨਿਹਾਲ ਸਿੰਘ ਵਾਲਾ ਸ੍ਰੀ ਰਾਮ ਸਿੰਘ ਨੇ ਦੱਸਿਆ ਕਿ ਇਸ ਕੈਂਪ ਵਿੱਚ ਕੁੱਲ 280 ਦਿਵਿਆਂਗਜਨਾਂ ਨੇ ਸ਼ਿਰਕਤ ਕੀਤੀ। ਇਨ੍ਹਾਂ ਵਿੱਚੋਂ 120 ਦਿਵਿਆਂਗਜਨਾਂ ਦੇ ਮੌਕੇ ‘ਤੇ ਹੀ ਯੂ.ਡੀ.ਆਈ.ਡੀ. ਕਾਰਡ ਅਪਲਾਈ ਕਰਵਾਏ ਗਏ ਅਤੇ 160 ਦਿਵਿਆਂਗਜਨਾਂ ਨੂੰ ਯੂ.ਡੀ.ਆਈ.ਡੀ. ਕਾਰਡ ਜਨਰੇਟ ਕਰਕੇ ਮੌਕੇ ਤੇ ਹੀ ਵੰਡ ਕੀਤੀ ਗਈ।ਉਨ੍ਹਾਂ ਦੱਸਿਆ ਕਿ ਇਸ ਕੈਂਪ ਵਿੱਚ ਦਿਵਿਆਂਗਜਨਾਂ ਨੇ ਬੜੇ ਹੀ ਉਤਸ਼ਾਹ ਨਾਲ ਸ਼ਿਰਕਤ ਕਰਕੇ ਕੈਂਪ ਦੇ ਪ੍ਰਬੰਧਾਂ ‘ਤੇ ਤਸੱਲੀ ਪ੍ਰਗਟਾਈ।
ਜ਼ਿਲ੍ਹਾ ਸਮਾਜਿਕ ਸੁਰੱਖਿਆ ਅਫ਼ਸਰ ਮੋਗਾ ਮਿਸ ਰਾਜਕਿਰਨ ਕੌਰ ਨੇ ਦੱਸਿਆ ਕਿ ਆਉਣ ਵਾਲੇ ਦਿਨਾਂ ਵਿੱਚ ਬਾਕੀ ਬਲਾਕਾਂ ਦੇ ਦਿਵਿਆਂਗਜਨਾਂ ਲਈ ਵੀ ਸਿਵਲ ਹਸਪਤਾਲ ਮੋਗਾ ਵਿਖੇ ਬਲਾਕ ਵਾਈਜ਼ ਕੈਂਪਾਂ ਦਾ ਆਯੋਜਨ ਕੀਤਾ ਜਾਵੇਗਾ।
ਇਸ ਮੌਕੇ ਹੋਰਨਾਂ ਤੋਂ ਇਲਾਵਾ ਸਿਹਤ ਸੁਪਰਵਾਈਜ਼ਰ ਮਹਿੰਦਰਪਾਲ ਲੂੰਬਾ, ਪੀ.ਐਨ. ਮਿੱਤਲ, ਸੁਰਿੰਦਰ ਕਾਂਸਲ, ਅਸ਼ੋਕ ਗੋਇਲ, ਮਨੋਜ਼ ਬਾਂਸਲ, ਰਾਜੀਵ ਸਿੰਗਲਾ, ਵਿਜੇ ਅਗਰਵਾਲ, ਬ੍ਰਿਜ ਮੋਹਨ ਗੋਇਲ, ਰਾਮ ਦੇਵ, ਮੋਹਿਤ ਜਿੰਦਲ, ਸਰਪੰਚ ਹਰਬੰਸ ਸਿੰਘ, ਡਾ. ਵਿਨੋਦ ਗੋਇਲ, ਐਨ.ਜੀ.ਓ. ਏਕਤਾ ਅਗਰਵਾਲ ਦੇ ਸਮੂਹ ਮੈਂਬਰ ਹਾਜ਼ਰ ਸਨ।




