ਚਾਰਟਡ ਅਕਾਊਂਟੈਂਟ ਮੋਗਾ ਐਸੋਸੀਏਸ਼ਨ ਵੱਲੋਂ ਜਾਗਰੂਕਤਾ ਮੀਟਿੰਗ ਦਾ ਆਯੋਜਨ
ਜਨਰਲ ਮੈਨੇਜੇਰ ਜ਼ਿਲ੍ਹਾ ਉਦਯੋਗ ਕੇਂਦਰ ਵੱਲੋਂ ਭਾਰਤ ਅਤੇ ਪੰਜਾਬ ਸਰਕਾਰ ਦੀਆਂ ਉਦਯੋਗਿਕ ਸਕੀਮਾਂ ਬਾਰੇ ਦਿੱਤੀ ਜਾਣਕਾਰੀ

ਮੋਗਾ, 5 ਜੁਲਾਈ ( Charanjit Singh ) ਚਾਰਟਰਡ ਅਕਾਉਟੈਂਟ, ਮੋਗਾ ਐਸੋਸੀਏਸ਼ਨ ਵੱਲੋਂ ਹੋਟਲ 4 ਜੀ ਇੰਮਪਰੂਵਮੈਂਟ ਟਰੱਸਟ ਕਲੋਨੀ ਮੋਗਾ ਵਿਖੇ ਜ਼ਿਲ੍ਹਾ ਉਦਯੋਗ ਕੇਂਦਰ ਮੋਗਾ ਦੇ ਅਧਿਕਾਰੀਆਂ/ ਕਰਮਚਾਰੀਆਂ ਦੀ ਟੀਮ ਨਾਲ ਇੱਕ ਜਾਗਰੂਕਤਾ ਮੀਟਿੰਗ ਬੁਲਾਈ ਗਈ। ਇਸ ਮੀਟਿੰਗ ਵਿੱਚ ਜਨਰਲ ਮੈਨੇਜਰ, ਜ਼ਿਲ੍ਹਾ ਉਦਯੋਗ ਕੇਂਦਰ ਮੋਗਾ ਸੁਖਮਿੰਦਰ ਸਿੰਘ ਰੇਖੀ ਨੇ ਵਿਸ਼ੇਸ਼ ਤੌਰ ‘ਤੇ ਸ਼ਿਰਕਤ ਕਰਕੇ ਭਾਰਤ ਅਤੇ ਪੰਜਾਬ ਸਰਕਾਰ ਦੀਆਂ ਸਕੀਮਾਂ ਬਾਰੇ ਜਾਣਕਾਰੀ ਦਿੱਤੀ ।
ਇਸ ਮੀਟਿੰਗ ਵਿੱਚ ਜਨਰਲ ਉਨ੍ਹਾਂ ਵੱਲੋਂ ਉਦਯੋਗਿਕ ਬਿਜਨੈਸ ਡਿਵੈਲਪਮੈਂਟ ਪਾਲਿਸੀ-2017 ਬਾਰੇ ਵਿਸਥਾਰ ਸਹਿਤ ਚਾਨਣਾ ਪਾਇਆ ਅਤੇ ਬਿਜ਼ਨੈਸ ਫ਼ਸਟ ਪੋਰਟਲ ਦੀ ਜਾਣਕਾਰੀ ਵੀ ਦਿੱਤੀ। ਬਿਜ਼ਨੈਸ ਫੈਸੀਲੀਟੇਟਰ ਅਫ਼ਸਰ ਧਰਮਿੰਦਰ ਸਿੰਘ ਵੱਲੋਂ ਰੈਗੂਲੇਟਰੀ ਕਲੀਅਰੈਂਸ ਅਤੇ ਫਿਜ਼ੀਕਲ ਇੰਨਸੈਂਟਿਵ ਨੂੰ ਅਪਲਾਈ ਕਰਨ ਸਬੰਧੀ ਜਾਣਕਾਰੀ ਦਿੱਤੀ ਗਈ। ਜਨਰਲ ਮੈਨੇਜਰ ਵਲੋ ਉਨ੍ਹਾਂ ਨੂੰ ਨਵੇ ਪ੍ਰੋਜੈਕਟ ਇਡੈਂਟੀਫਾਈ ਕਰਨ ਲਈ ਪ੍ਰੇਰਿਤ ਕੀਤਾ ।
ਜਨਰਲ ਮੈਨੇਜਰ ਨੇ ਦੱਸਿਆ ਕਿ ਮਾਇਕਰੋ/ਸਮਾਲ ਇੰਟਰਪ੍ਰਾਈਜ਼ਜ਼ ਦੀ ਡੀਲੇਡ ਪੇਮੈਂਟ ਸੁਰੱਖਿਅਤ ਕਰਨ, ਮਾਇਕਰੋ/ਸਮਾਲ/ਮੀਡੀਅਮ ਇੰਟਰਪ੍ਰਾਈਜ਼ਜ਼ ਡਿਵੈਲਪਮੈਂਟ ਐਕਟ-06 ਦੇ ਚੈਪਟਰ-5 ਦੇ ਸੈਕਸ਼ਨ 15 ਤੋ ਸੈਕਸ਼ਨ 25 ਤੱਕ ਇਹ ਉਪਬੰਧ ਹੈ ਕਿ ਜੇਕਰ ਕਿਸੇ ਵੀ ਮਾਇਕਰੋ/ਸਮਾਲ ਇੰਟਰਪ੍ਰਾਈਜ਼ਜ਼ ਕੋਈ ਵੀ ਮੈਨੂੰਫੈਕਚਰਰ ਜਾਂ ਸਰਵਿਸ ਪ੍ਰੋਵਾਈਡਰ- ਜਿਵੇਂ ਵਕੀਲ, ਚਾਰਟਰਡ ਅਕਾਉਂਟੈਂਟ, ਟੀਚਰ ਟਿਊਸ਼ਨ ਪੜਾਉਂਦਾ ਹੈ, ਪਲੰਬਰ, ਬੁਟੀਕ, ਬਿਊਟੀ ਪਾਰਲਰ, ਮਕੈਨਿਕ, ਸਰਵਿਸ ਸਟੇਸ਼ਨ, ਟੈਂਟ ਹਾਊਸ, ਬਿਲਡਰਜ਼, ਆਰਕੀਟੈਕਚਰ ਆਦਿ ਜਿਨ੍ਹਾਂ ਵਲੋ ਐਮ.ਐਸ.ਐਮ.ਈ ਐਕਟ-06 ਅਧੀਨ ਆਪਣੇ ਆਪ ਨੂੰ ਰਜਿਸਟਰਡ ਕਰਵਾਇਆ ਹੈ ਉਹ ਪ੍ਰਚੇਜ਼ਰ ਵੱਲੋਂ ਪ੍ਰੋਡਕਟ ਖ੍ਰੀਦਣ ਜਾਂ ਸਰਵਿਸ ਲੈਣ ਉਪਰੰਤ ਪੇਮੈਂਟ ਨਹੀ ਦਿੰਦਾ ਤਾਂ ਐਕਟ ਦੇ ਉਪਬੰਧਾਂ ਅਨੁਸਾਰ ਸੈਲਰ (ਵੇਚਣ ਵਾਲਾ)/ਸਰਵਿਸ ਇੰਟਰਪ੍ਰਾਈਜਜ਼, ਉਹ ਆਪਣੀ ਡੀਲੇਡ ਪੇਮੈਂਟ ਪ੍ਰਾਪਤ ਕਰਨ ਲਈ ਬਿਨ੍ਹਾਂ ਕਿਸੇ ਕੋਰਟ ਕਚਿਹਿਰੀ ਜਾਂ ਵਕੀਲਾਂ ਤੋਂ ਜ਼ਿਲ੍ਹਾ ਪੱਧਰੀ ਮਾਇਕਰੋ/ਸਮਾਲ ਫੈਸੀਲੀਟੇਸ਼ਨ ਕੌਂਸਲ ਜੋ ਕਿ ਡਿਪਟੀ ਕਮਿਸ਼ਨਰ ਜੀ ਦੀ ਪ੍ਰਧਾਨਗੀ ਹੇਠ ਗਠਿਤ ਹੋਈ ਹੈ, ਦੇ ਸਨਮੁੱਖ ਆਪਣੀ ਕਲੇਮ ਰੈਫਰੰਸ ਪਟੀਸ਼ਨ ਦਾਇਰ ਕਰ ਸਕਦਾ ਹੈ ਅਤੇ ਕਲੇਮ ਰੈਫਰੰਸ ਪਟੀਸ਼ਨ ਦਾਇਰ ਕਰਕੇ 90 ਦਿਨਾਂ ਦੇ ਵਿੱਚ ਡੀਲੇਡ ਪੇਮੈਂਟ ਦੀ ਰਿਕਵਰੀ ਕਰਨ ਸਬੰਧੀ ਅਵਾਰਡ ਪ੍ਰਾਪਤ ਕਰ ਸਕਦਾ ਹੈ।
ਉਨ੍ਹਾਂ ਅੱਗੇ ਦੱਸਿਆ ਕਿ ਜਾਣਕਾਰੀ ਲੈਣ ਲਈ ਕੋਈ ਵੀ ਮਾਇਕਰੋ/ਸਮਾਲ ਇੰਟਰਪ੍ਰਾਈਜ਼ਜ਼ ਈ-ਮੇਲ ਆਈ.ਡੀ msefcmoga@gmail.com ‘ਤੇ ਆਪਣੀ ਈ-ਮੇਲ ਤੋ ਮੇਲ ਕਰ ਸਕਦਾ ਹੈ ਉਨ੍ਹਾਂ ਦੀ ਸੁਵਿਧਾ ਲਈ ਆਟੋ ਜਨਰੇਟ ਮੇਲ ਉਸਦੀ ਮੇਲ ‘ਤੇ ਚਲੀ ਜਾਵੇਗੀ ਜਿਸ ਵਿੱਚ ਪਟੀਸ਼ਨ ਦਾਇਰ ਕਰਨ ਸਬੰਧੀ ਪੂਰਾ ਪ੍ਰੋਸੀਜ਼ਰ ਅਤੇ ਫਾਰਮਟ ਦਿੱਤਾ ਗਿਆ ਹੈ।
ਫੰਕਸ਼ਨਲ ਮੈਨੇਜਰ ਜ਼ਿਲ੍ਹਾ ਉਦਯੋਗ ਕੇਂਦਰ ਮੋਗਾ ਰਾਜਬੀਰ ਸਿੰਘ ਵੱਲੋਂ ਪ੍ਰਧਾਨ ਮੰਤਰੀ ਰੋਜ਼ਗਾਰ ਉਤਪਤੀ ਯੋਜਨਾ ਬਾਰੇ ਜਾਣਕਾਰੀ ਦਿੱਤੀ। ਜਨਰਲ ਮੈਨੇਜਰ ਸੁਖਮਿੰਦਰ ਸਿੰਘ ਰੇਖੀ ਵੱਲੋ ਭਾਰਤ ਸਰਕਾਰ ਐਮ.ਐਸ.ਐਮ.ਈ ਵਲੋ ਚਲਾਏ ਜਾ ਰਹੇ ਕਲਸਟਰ ਡਿਵੈਲਪਮੈਂਟ ਪ੍ਰੋਗਰਾਮ ਬਾਰੇ ਵਿਸਥਾਰ ਵਿੱਚ ਜਾਣਕਾਰੀ ਦਿੱਤੀ ਗਈ।
ਐਸੋਸੀਏਸ਼ਨ ਦੇ ਅਹੁੱਦੇਦਾਰ ਸੀ.ਏ ਪ੍ਰੇਮ ਸਿੰਗਲ ਅਤੇ ਸੀਏ ਯੁਗੇਸ਼ ਠਾਕੁਰ ਵਲੋ ਜਨਰਲ ਮੈਨੇਜਰ ਦੇ ਧਿਆਨ ਵਿੱਚ ਉਨ੍ਹਾਂ ਨੂੰ ਆ ਰਹੀਆਂ ਕੁਝ ਮੁਸ਼ਕਿਲਾਂ ਵੀ ਸੁਣਾਈਆਂ। ਇਸਤੇ ਜਨਰਲ ਮੈਨੇਜਰ ਵਲੋ ਵਿਸਥਾਰਪੂਰਵਕ ਰਿਪਰੈਜ਼ਨਟੇਸ਼ਨ ਦਫ਼ਤਰ ਵਿਖੇ ਦੇਣ ਲਈ ਕਿਹਾ ਅਤੇ ਨਾਲ ਹੀ ਉਦਯੋਗਿਕ ਬਿਜ਼ਨੈਸ ਡਿਵੈਲਪਮੈਟ ਪਾਲਿਸੀ-2017 ਅਧੀਨ ਆਪਣੇ ਆਪ ਨੂੰ ਐਮਪੈਨਲ ਕਰਨ ਲਈ ਪੋਰਟਲ ‘ਤੇ ਰਜਿਸਟ੍ਰੇਸ਼ਨ ਕਰਨ ਲਈ ਪ੍ਰੇਰਿਤ ਕੀਤਾ।




