ਸਾਇੰਸ ਮੇਲਾ ਬਲਾਕ ਪੱਧਰ ਵਿੱਚੋਂ ਗੰਗਾ ਸਕੂਲ ਨੇ ਪਹਿਲਾ ਸਥਾਨ ਪ੍ਰਾਪਤ ਕੀਤਾ

ਮੋਗਾ 25 ਨਵੰਬਰ ( ਚਰਨਜੀਤ ਸਿੰਘ ) ਰਾਸ਼ਟਰੀ ਅਵਿਸ਼ਕਾਰ ਅਭਿਆਨ ਅਧੀਨ ਜ਼ਿਲ੍ਹਾ ਸਿੱਖਿਆ ਅਫਸਰ ਸੈਕੰਡਰੀ ਸਿੱਖਿਆ ਸਰਦਾਰ ਮੇਵਾ ਸਿੰਘ ਸਿੱਧੂ ਅਤੇ ਉਪ ਜ਼ਿਲ੍ਹਾ ਸਿਖਿਆ ਅਫਸਰ ਸਰਦਾਰ ਇਕਬਾਲ ਸਿੰਘ ਬੁੱਟਰ ਡੀ ਐਮ ਸਾਇੰਸ ਸ੍ਰੀ ਹਰਸਿਮਰਨ ਸਿੰਘ ਅਤੇ ਬਲਾਕ ਮੈਂਟਰ ਜਤਿਨ ਸੇਠੀ ਜੀ ਦੀ ਯੋਗ ਅਗਵਾਈ ਅਧੀਨ ਬਲਾਕ ਗੋਨਿਆਣਾ ਦਾ ਸਾਇੰਸ ਮੇਲਾ ਕਰਵਾਇਆ ਗਿਆ ਇਸ ਸਾਇੰਸ ਮੇਲੇ ਵਿੱਚ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਗੰਗਾ ਅਬਲੂ ਦੀਆਂ ਵਿਦਿਆਰਥਣਾਂ ਸੁਨੀਤਾ ਦੇਵੀ ਅਤੇ ਰਾਜਦੀਪ ਕੌਰ ਕਲਾਸ ਨੌਵੀਂ ਪਹਿਲੇ ਸਥਾਨ ਤੇ ਰਹੀਆਂ ਸਕੂਲ ਪਹੁੰਚਣ ਤੇ ਇਨ੍ਹਾਂ ਵਿਦਿਆਰਥਣਾਂ ਦਾ ਸਨਮਾਨ ਕੀਤਾ ਗਿਆ ਇਸ ਮੌਕੇ ਪ੍ਰਿੰਸੀਪਲ ਸਰਦਾਰ ਸਾਧੂ ਸਿੰਘ ਰੋਮਾਣਾ ਜੀ ਨੇ ਦੱਸਿਆ ਕਿ ਬਲਾਕ ਪੱਧਰ ਤੇ 37 ਸਕੂਲਾਂ ਨੇ ਭਾਗ ਲਿਆ ਜਿਸ ਵਿਚੋਂ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਗੰਗਾ ਅਬਲੂ ਦੀਆਂ ਵਿਦਿਆਰਥਣਾਂ ਨੇ ਪਹਿਲਾ ਸਥਾਨ ਪ੍ਰਾਪਤ ਕੀਤਾ ਇਸ ਮੌਕੇ ਤੇ ਗੁਰਬਖਸ਼ ਸਿੰਘ ਅਲਪਨਾ ਖੇੜਾ ਸਕੂਲ ਮੀਡੀਆ ਇੰਚਾਰਜ ਮੈਡਮ ਮਾਇਆ ਦੇਵੀ ਸਰਬਜੀਤ ਕੌਰ ਕੋਮਲ ਰਾਣੀ ਕੁਲਦੀਪ ਸਿੰਘ ਕੰਪਿਊਟਰ ਅਧਿਆਪਕ ਲਕਸ਼ਮੀ ਦੇਵੀ ਗਗਨ ਜੈਨ ਗਗਨਦੀਪ ਸਿੰਘ ਰੇਸ਼ਮ ਸਿੰਘ ਹਰਜੀਤ ਸਿੰਘ ਹਾਜ਼ਰ ਸਨ




