ਕਿਸਾਨ ਭਾਗੀਦਾਰੀ ਪ੍ਰਾਥਮਿਕਤਾ ਹਮਾਰੀ ਮੁਹਿੰਮ ਤਹਿਤ ਦੀ ਮੋਗਾ ਸੈਂਟਰਲ ਕੋਆਪ੍ਰੇਟਿਵ ਬੈਂਕ ਲਿਮ:ਮੋਗਾ ਦੀ ਬਰਾਂਚ ਭਿੰਡਰ ਖੁਰਦ ਵਿਖੇ ਨਬਾਰਡ ਦੇ ਸਹਿਯੋਗ ਨਾਲ ਕੈਂਪ ਲਗਾਇਆ ਗਿਆ

ਮੋਗਾ 29 ਅਪ੍ਰੈਲ ( ਚਰਨਜੀਤ ਸਿੰਘ ) ਕਿਸਾਨ ਭਾਗੀਦਾਰੀ ਪ੍ਰਾਥਤਮਿਕਤਾ ਹਮਾਰੀ ਮੁਹਿੰਮ ਤਹਿਤ ਦੀ ਮੋਗਾ ਸੈਂਟਰਲ ਕੋਆਪ੍ਰੇਟਿਵ ਬੈਂਕ ਲਿਮ:ਮੋਗਾ ਦੀ ਬਰਾਂਚ ਭਿੰਡਰ ਖੁਰਦ ਵਿਖੇ ਮਿਤੀ 29.04,2022 ਨੂੰ ਨਬਾਰਡ ਦੇ ਸਹਿਯੋਗ ਨਾਲ ਕੈਂਪ ਲਗਾਇਆ ਗਿਆ ।ਇਸ ਕੈਂਪ ਦੌਰਾਨ ਪੀ.ਐੱਮ. ਕਿਸਾਨ ਨਿਧੀ ਨਾਲ ਜੁੜੇ ਹੋਏ ਕਿਸਾਨਾਂ ਨੂੰ ਭਾਰਤ ਸਰਕਾਰ ਦੁਆਰਾ ਜਾਰੀ ਕੀਤੀਆਂ ਗਈਆਂ ਪ੍ਰਧਾਨ ਮੰਤਰੀ ਸੁਰੱਖਿਆ ਬੀਮਾ ਯੋਜਨਾ, ਪ੍ਰਾਧਨ ਮੰਤਰੀ ਜੀਵਨ ਜਯੋਤੀ ਬੀਮਾ ਯੋਜਨਾ ਅਤੇ ਅਟਲ ਪੈਨਸ਼ਨ ਯੋਜਨਾ ਸੰਬੰਧੀ ਜਾਣਕਾਰੀ ਦਿੱਤੀ ਗਈ ਅਤੇ ਲੋਕਾਂ ਨੂੰ ਇਹਨਾਂ ਸਕੀਮਾਂ ਨਾਲ ਜੋੜਿਆ ਗਿਆ। ਇਸ ਕੈਂਪ ਵਿੱਚ ਸ਼੍ਰੀ ਰਸ਼ੀਦ ਲੇਖੀ, ਡੀ.ਡੀ.ਐੱਮ, ਨਾਬਰਡ, ਮੋਗਾ ਅਤੇ ਡਾ.ਹਰਵੀਨ ਕੌਰ, ਡਿਪਟੀ ਡਾਇਰੈਕਟਰ,ਐਨੀਮਲ ਹਸਬੈਂਨਡਰੀ,ਮੋਗਾ ਜੀ ਨੇ ਉਚੇਚੇ ਤੌਰ ਤੇ ਸ਼ਿਰਕਤ ਕੀਤੀ ਅਤੇ ਨਬਾਰਡ ਵੱਲੋਂ ਅਤੇ ਪਸ਼ੂ ਪਾਲਣ ਵਿਭਾਗ ਵੱਲੋਂ ਕਿਸਾਨਾ ਲਈ ਚਲਾਈਆਂ ਜਾਂਦੀਆਂ ਸਕੀਮਾਂ ਬਾਰੇ ਵਿਸਥਾਰ ਪੂਰਵਕ ਜਾਣਕਾਰੀ ਦਿੱਤੀ ਗਈ। ਇਸ ਕੈਂਪ ਵਿੱਚ ਬੈਂਕ ਦੇ ਮੁੱਖ ਦਫਤਰ ਤੋਂ ਸ਼੍ਰੀ ਅਜਮੇਰ ਸਿੰਘ ਸਿੱਧੂ, ਸੀਨੀਅਰ ਮੈਨੇਜਰ ਨੇ ਬੈਂਕ ਵਿੱਚ ਚਲਦੀਆਂ ਫੋਨ ਅਤੇ ਡਿਪਾਜ਼ਟ ਸਕੀਮਾਂ ਬਾਰੇ ਵੀ ਜਾਣਕਾਰੀ ਦਿੱਤੀ । ਅੰਤ ਵਿੱਚ ਸਹਿਕਾਰੀ ਸਭਾ ਭਿੰਡਰ ਖੁਰਦ ਦੇ ਪ੍ਰਧਾਨ ਸ਼੍ਰੀ ਰਵਿੰਦਰ ਸਿੰਘ ਵੱਲੋਂ ਆਏ ਹੋਏ ਪਤਵੰਤੇ ਸੱਜਣਾਂ, ਕਮੇਟੀ ਮੈਂਬਰਾਂ, ਪਿੰਡ ਦੇ ਸਰਪੰਚ ਸਹਿਬਾਨ ਵੱਖ-ਵੱਖ ਵਿਭਾਗਾਂ ਤੋਂ ਆਏ ਅਫਸਰ ਸਹਿਬਾਨਾਂ ਦਾ ਧੰਨਵਾਦ ਕੀਤਾ ਗਿਆ । ਇਸ ਕੈਂਪ ਵਿੱਚ ਸੁਖਵੀਰ ਸਿੰਘ ਬਰਾਂਚ ਮੈਨੇਜਰ ਅਤੇ ਮਲਕੀਤ ਸਿੰਘ ਸਕੱਤਰ ਸਹਿਕਾਰੀ ਸਭਾ ਭਿੰਡਰ ਖੁਰਦ ਵੀ ਹਾਜ਼ਰ ਹੋਏ । ਮੋਗਾ ਤੋ ਚਰਨਜੀਤ ਸਿੰਘ ਦੀ ਰਿਪੋਰਟ




