ਸੜਕ ਹਾਦਸੇ ਵਿੱਚ ਇੱਕ ਮੋਟਰਸਾਇਕਲ ਸਵਾਰ ਆਦਮੀ ਔਰਤ ਤੇ ਬੱਚਾ ਗੰਭੀਰ ਜ਼ਖਮੀ

ਮੋਗਾ 28 ਅਪ੍ਰੈਲ( ਤੀਰਥ ਸਿੰਘ ਜੈਤੋ ) ਵੈੱਲਫੇਅਰ ਸੁ਼ਸ਼ਾਇਟੀ ਦੇ ਐਮਰਜੈਂਸੀ ਫੋਨ ਨੰਬਰ ਤੇ ਕਿਸੇ ਰਾਹਗੀਰ ਨੇ ਫੋਨ ਕਰਕੇ ਸੂਚਨਾ ਦਿੱਤੀ ਕਿ ਮੁਕਤਸਰ ਰੋਡ ਪਿੰਡ ਡੇਲਿਆਂ ਵਾਲੀ ਦਾ ਪੋਲਟਰੀ ਫਾਰਮ ਤੋਂ ਅੱਗੇ ਇੱਕ ਮੋਟਰਸਾਇਕਲ ਸਵਾਰ ਪਤੀ ਪਤਨੀ ਤੇ ਪੋਤਰੀ ਰੋੜੀਕਪੂਰਾ ਤੋਂ ਜੈਤੋ ਵੱਲ ਆ ਰਹੇ ਸਨ ਅਚਾਨਕ ਤੂੜੀ ਵਾਲੇ ਟਰੈਕਟਰ ਟਰਾਲੀ ਪਿੱਛੇ ਮੋਟਰਸਾਇਕਲ ਸਵਾਰ ਦਾ ਮੋਟਰਸਾਇਕਲ ਵੱਜਾ ਤੇ ਮੋਟਰਸਾਇਕਲ ਸਵਾਰ ਪਤੀ ਪਤਨੀ ਤੇ ਪੋਤਰੀ ਸੜਕ ਦੇ ਡਿੱਗ ਪਏ ਡਿੱਗਦਿਆਂ ਸਾਰ ਗੰਭੀਰ ਜ਼ਖਮੀ ਹੋ ਗਏ ਸੂਚਨਾ ਮਿਲਦਿਆਂ ਹੀ ਨੋਜਵਾਨ ਵੈੱਲਫੇਅਰ ਸੁ਼ਸਇਟੀ ਦੇ ਸਰਪ੍ਰਸਤ ਛੱਜੂ ਰਾਮ ਬਾਂਸਲ, ਚੇਅਰਮੈਨ ਮੰਨੂੰ ਗੋਇਲ, ਵਾਈਸ ਚੇਅਰਮੈਨ ਸੇਂਖਰ ਸਰਮਾਂ, ਪ੍ਧਾਨ ਨੀਟਾ ਗੋਇਲ, ਜੋਨੀ ਜਿੰਦਲ ਐਬੂਲੈਂਸ ਪਾਈਲਿਟ ਮੀਤ ਸਿੰਘ ਮੀਤਾ ਕੈਸੀਅਰ ਅਸੋਕ ਮਿੱਤਲ, ਘਟਨਾ ਵਾਲੀ ਥਾਂ ਤੇ ਪਹੁੰਚੇ ਜ਼ਖਮੀਆਂ ਨੂੰ ਜੈਤੋ ਸਰਕਾਰੀ ਸਿਵਲ ਹਸਪਤਾਲ ਇਲਾਜ਼ ਉਪਚਾਰ ਲਈ ਲਿਆਂਦਾ ਜਿੱਥੇ ਜਿਨ੍ਹਾਂ ਦੀ ਪਹਿਚਾਣ ਬੂਟਾ ਸਿੰਘ (65ਸਾਲ) ਸਪੁੱਤਰ ਹਾਕਮ ਸਿੰਘ ਪਿੰਡ ਰੋੜੀਕਪੂਰਾ ਗੁਰਮੀਤ ਕੋਰ(55ਸਾਲ) ਪਤਨੀ ਬੂਟਾ ਸਿੰਘ ਪਿੰਡ ਰੋੜੀਕਪੂਰਾ ਗੁਰਨੂਰ ਕੋਰ (09ਸਾਲ) ਪੁੱਤਰੀ ਗੁਰਵਿੰਦਰ ਸਿੰਘ ਪਿੰਡ ਰੋੜੀਕਪੂਰਾ ਵਜੋਂ ਹੋਈ ਬੂਟਾ ਸਿੰਘ ਫਰੀਦਕੋਟ ਮੈਡੀਕਲ ਕਾਲਜ ਰੈਫਰ ਕਰ ਦਿੱਤਾ ਪਰ ਵਾਰਸਾਂ ਦੀ ਮਰਜ਼ੀ ਅਨੁਸਾਰ ਕੋਟਕਪੂਰਾ ਦੇ ਨਿੱਜੀ ਹਸਪਤਾਲ ਇਲਾਜ਼ ਉਪਚਾਰ ਲਈ ਭਰਤੀ ਕਰਵਾਇਆ ਗਿਆ ਬਾਕੀ ਦਾਦੀ ਤੇ ਪੋਤੀ ਇਲਾਜ਼ ਉਪਚਾਰ ਜੈਤੋ ਸਰਕਾਰੀ ਸਿਵਲ ਹਸਪਤਾਲ ਵਿੱਚ ਹੀ ਕੀਤਾ ਜਾ ਰਿਹਾ ਹੈ




