ਸਿੱਖਿਆਖੇਡਤਾਜਾ ਖਬਰਾਂਤਾਜ਼ਾ ਖਬਰਾਂਦੇਸ਼ਮਨੋਰੰਜਨਰਾਜਰਾਜਨੀਤੀਵਪਾਰ
ਰਿਜਰਵ ਇੰਜੀਨੀਅਰਿੰਗ ਫੋਰਸ ਦੇ ਸਰਜੇਂਟ ਸੁਖਦਰਸ਼ਨ ਸਿੰਘ ਦਾ ਸਰਕਾਰੀ ਸਨਮਾਨ ਨਾਲ ਅੰਤਿਮ ਸੰਸਕਾਰ

ਅਜੀਤਵਾਲ (ਮੋਗਾ), 17 ਅਪ੍ਰੈਲ (Charanjit Singh ) ਜ਼ਿਲ੍ਹਾ ਮੋਗਾ ਨਾਲ ਸਬੰਧਤ ਭਾਰਤੀ ਜਨਰਲ ਰਿਜਰਵ ਇੰਜੀਨੀਅਰਿੰਗ ਫੋਰਸ ਦੇ ਸਰਜੇਂਟ ਸੁਖਦਰਸ਼ਨ ਸਿੰਘ ਦਾ ਬੀਤੇ ਦਿਨੀਂ ਲੁਧਿਆਣਾ ਦੇ ਇਕ ਹਸਪਤਾਲ ਵਿੱਚ ਇਲਾਜ਼ ਦੌਰਾਨ ਦੇਹਾਂਤ ਹੋ ਗਿਆ ਸੀ। ਉਹਨਾਂ ਦੀ ਮ੍ਰਿਤਕ ਦੇਹ ਦਾ ਅੰਤਿਮ ਸਸਕਾਰ ਅੱਜ ਉਹਨਾਂ ਦੇ ਜੱਦੀ ਪਿੰਡ ਝੰਡੇਆਣਾ ਨੇੜੇ ਅਜੀਤਵਾਲ ਵਿਖੇ ਸਰਕਾਰੀ ਸਨਮਾਨਾਂ ਨਾਲ ਕਰ ਦਿੱਤਾ ਗਿਆ। ਉਨ੍ਹਾਂ ਦੇ ਬੇਟੇ ਵਰਿੰਦਰ ਸਿੰਘ, ਮਨਜਿੰਦਰ ਸਿੰਘ ਵੱਲੋਂ ਚਿਤਾ ਨੂੰ ਅਗਨੀ ਭੇਟ ਕੀਤੀ । ਪੰਜਾਬ ਪੁਲਿਸ ਦੀ ਟੁਕੜੀ ਵੱਲੋਂ ਉਨ੍ਹਾਂ ਨੁੰ ਸ਼ੋਕ ਸਲਾਮੀ ਦਿੱਤੀ ਗਈ। ਪੰਜਾਬ ਸਰਕਾਰ ਦੀ ਤਰਫੋ ਤਹਿਸੀਲਦਾਰ ਪ੍ਰਵੀਨ ਸਿੰਗਲਾ ਨੇ ਮਿ੍ਤਕ ਦੇਹ ਤੇ ਫੁੱਲ ਮਾਲਾਵਾ ਪਾਈਆਂ ਅਤੇ ਪਰਿਵਾਰ ਨਾਲ ਹਮਦਰਦੀ ਪ੍ਰਗਟ ਕੀਤੀ ।
ਇਸ ਮੌਕੇ ਤੇ ਥਾਣਾ ਮੁਖੀ ਅਜੀਤਵਾਲ ਅਮਨਦੀਪ ਕੰਬੋਜ,ਸਰਪੰਚ ਇਕਬਾਲ ਸਿੰਘ ਝੰਡੇਆਣਾ,ਜਸਵੀਰ ਕੌਰ ਪਟਵਾਰੀ ਤੋਂ ਇਲਾਵਾ ਭਾਰੀ ਗਿਣਤੀ ਵਿਚ ਲੋਕਾਂ ਨੇ ਸਰਜੇਂਟ ਸੁਖਦਰਸ਼ਨ ਸਿੰਘ ਨੂੰ ਅੰਤਿਮ ਵਿਦਾਇਗੀ ਦਿਤੀ ।



