WhatsApp Image 2024-08-10 at 5.43.20 PM
WhatsApp Image 2022-05-20 at 3.04.26 PM
WhatsApp Image 2024-08-10 at 5.24.00 PM
WhatsApp Image 2022-05-05 at 9.37.25 AM
WhatsApp Image 2022-12-03 at 3.18.40 PM
WhatsApp Image 2024-08-10 at 5.43.20 PM
Sure Visa Adds 2)
WhatsApp Image 2022-05-05 at 9.36.34 AM
WhatsApp Image 2022-05-16 at 1.37.06 PM
WhatsApp Image 2022-02-24 at 6.51.37 PM (3)
WhatsApp Image 2024-08-10 at 7.17.29 PM
S K Shooting 2
WhatsApp Image 2025-01-11 at 15.37.17 (1)
WhatsApp Image 2025-01-09 at 16.58.52
S K Shooting 2
ਅਪਰਾਧਸਿੱਖਿਆਤਾਜਾ ਖਬਰਾਂਤਾਜ਼ਾ ਖਬਰਾਂਮਨੋਰੰਜਨਵਪਾਰ

ਨਹਿਰੂ ਯੁਵਾ ਕੇਂਦਰ ਮੋਗਾ ਵੱਲੋਂ ਕਰਵਾਈ ਗਈ ਜ਼ਿਲ੍ਹਾ ਯੁਵਾ ਸੰਸਦ

ਵੱਖ-ਵੱਖ ਵਿਸ਼ਿਆਂ ਤੇ ਨੌਜਵਾਨਾਂ ਨੇ ਕੀਤੀ ਚਰਚਾ

WhatsApp Image 2024-08-10 at 7.15.30 PM
WhatsApp Image 2022-05-20 at 2.57.41 PM
WhatsApp Image 2024-08-10 at 5.49.29 PM
WhatsApp Image 2023-03-28 at 1.44.51 PM (1)
WhatsApp Image 2024-08-10 at 5.37.58 PM
WhatsApp Image 2024-08-10 at 7.15.30 PM (4)
New Year Post 2024 (2)
WhatsApp Image 2022-05-23 at 10.44.37 AM
WhatsApp Image 2022-03-17 at 5.53.21 PM (1)
WhatsApp Image 2022-05-05 at 9.09.16 AM
Sure Visa Adds (5)
Nagpal 3
WhatsApp Image 2025-01-09 at 16.59.28
WhatsApp Image 2025-01-11 at 14.26.10

ਮੋਗਾ, 24 ਮਾਰਚ ( Charanjit Singh ) ਭਾਰਤ ਸਰਕਾਰ ਦੇ ਯੁਵਾ ਮਾਮਲੇ ਅਤੇ ਖੇਡ ਮੰਤਰਾਲਾ ਵੱਲੋਂ ਨੌਜਵਾਨਾਂ ਨੂੰ ਚਲੰਤ ਵਿਸ਼ਿਆਂ ਦੀ ਜਾਣਕਾਰੀ ਅਤੇ ਸੰਸਦ ਦੇ ਨਿਯਮਾਂ ਦੀ ਜਾਣਕਾਰੀ ਦੇਣ ਹਿੱਤ ਜ਼ਿਲ੍ਹਾ ਯੁਵਾ ਸੰਸਦ ਪ੍ਰੋਗਰਾਮ ਦਾ ਆਯੋਜਨ ਨਹਿਰੂ ਯੁਵਾ ਕੇਂਦਰ ਮੋਗਾ ਵੱਲੋਂ ਡੀ.ਐੱਮ.ਕਾਲਜ ਮੋਗਾ ਵਿਖੇ ਕੀਤਾ ਗਿਆ।
ਇਸ ਜ਼ਿਲ੍ਹਾ ਪੱਧਰੀ ਪ੍ਰੋਗਰਾਮ ਵਿੱਚ ਚਾਰ ਸੌ ਤੋਂ ਵੱਧ ਕਲੱਬਾਂ ਦੇ ਯੂਥ ਮੈਂਬਰਾਂ ਅਤੇ ਵਲੰਟੀਅਰਾਂ ਨੇ ਹਿੱਸਾ ਲਿਆ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਜ਼ਿਲ੍ਹਾ ਯੂਥ ਅਫ਼ਸਰ ਗੁਰਵਿੰਦਰ ਸਿੰਘ ਨੇ ਦੱਸਿਆ ਕਿ ਇਸ ਪ੍ਰੋਗਰਾਮ ਦੀ ਰਸਮੀ ਤੌਰ ਤੇ ਸ਼ੁਰੂਆਤ ਅਜੇ ਅਗਰਵਾਲ ਅਤੇ ਪ੍ਰਿੰਸੀਪਲ ਅੇਸ.ਕੇ. ਸ਼ਰਮਾ ਵੱਲੋਂ ਸ਼ਮਾ ਰੌਸ਼ਨ ਕਰ ਕੇ ਕੀਤੀ ਗਈ। ਮੰਚ ਦਾ ਸੰਚਾਲਨ ਪ੍ਰੋ. ਗੁਰਪ੍ਰੀਤ ਸਿੰਘ ਘਾਲੀ ਵੱਲੋਂ ਬਾਖੂਬੀ ਕੀਤਾ ਗਿਆ।
ਇਸ ਮੌਕੇ ਬੋਲਦਿਆਂ ਪ੍ਰਿੰਸੀਪਲ ਡੀ.ਐੱਮ. ਕਾਲਜ ਮੋਗਾ ਐਸ.ਕੇ ਸ਼ਰਮਾ ਨੇ ਕਿਹਾ ਕਿ ਨੌਜਵਾਨਾਂ ਦੀ ਸ਼ਖਸ਼ੀਅਤ ਨੂੰ ਉਸਾਰਨ ਵਿੱਚ ਇਹ ਯੁਵਾ ਸੰਸਦ ਬਾਖੂਬੀ ਆਪਣਾ ਰੋਲ ਅਦਾ ਕਰੇਗੀ। ਇਸ ਪ੍ਰੋਗਰਾਮ ਵਿੱਚ ”ਅਜ਼ਾਦੀ ਕਾ ਮਹੋਤਸਵ”, ”ਸਕਿੱਲ ਇੰਡੀਆ”, ”ਬੇਟੀ ਬਚਾਓ-ਬੇਟੀ ਪੜਾਓ”, ”ਆਯੁਸ਼ਮਾਨ ਭਾਰਤ”, ”ਡਿਜ਼ੀਟਲ ਇੰਡੀਆ” ਅਤੇ ਸਵੱਛ ਭਾਰਤ ਸਵਸਥ ਭਾਰਤ ਆਦਿ ਵੱਖ-ਵੱਖ ਵਿਸ਼ਿਆਂ ‘ਤੇ ਮਾਹਿਰਾਂ ਨੇ ਆਪਣੇ ਵਿਚਾਰ ਪ੍ਰਗਟ ਕੀਤੇ। ਆਏ ਹੋਏ ਨੌਜਵਾਨਾਂ ਵੱਲੋਂ ਵੀ ਇਹਨਾਂ ਵਿਸ਼ਿਆਂ ‘ਤੇ ਚਰਚਾ ਕੀਤੀ ਗਈ।
ਇਸ ਮੌਕੇ ਨੌਜਵਾਨ ਵਲੰਟੀਅਰਾਂ ਵੱਲੋਂ ”ਸੁਲਗਦੀ ਧਰਤੀ” ਪੰਜਾਬੀ ਨਾਟਕ ਦਾ ਸਫਲ ਮੰਚਨ ਵੀ ਕੀਤਾ ਗਿਆ। ਨਾਟਕ ਦਾ ਮੁੱਖ ਉਦੇਸ਼ ਨਸ਼ਿਆਂ ਅਤੇ ਭਰੂਣ ਹੱਤਿਆ ਬਾਰੇ ਜਾਗਰਿਤ ਕਰਨਾ ਸੀ। ਵਿਭਾਗ ਵੱਲੋਂ ਮੰਚ ‘ਤੇ ਪੇਸ਼ਕਾਰੀ ਕਰਨ ਵਾਲੇ ਸਾਰੇ ਨੌਜਵਾਨਾਂ ਨੂੰ ਸਨਮਾਨਿਤ ਵੀ ਕੀਤਾ ਗਿਆ। ਸਹਾਇਕ ਪ੍ਰਦੀਪ ਰਾਏ ਵੱਲੋਂ ਇਸ ਮੌਕੇ ਆਈਆਂ ਸਾਰੀਆਂ ਸਖਸ਼ੀਅਤਾਂ ਦਾ ਵਿਸ਼ੇਸ਼ ਧੰਨਵਾਦ ਕੀਤਾ ਗਿਆ। ਇਸ ਮੌਕੇ ਪ੍ਰਦੀਪ ਕੁਮਾਰ ਰਾਸ਼ਟਰੀ ਟਰੇਨਰ, ਇਕਵਿੰਦਰ ਕੌਰ, ਗੁਰਮੀਤ ਸਿੰਘ, ਦਲਜਿੰਦਰ ਡਾਲਾ, ਨਵਦੀਪ ਸਿੰਘ, ਤੀਰਥ ਚੜਿੱਕ, ਜਸਵੀਰ ਕੌਰ, ਸੁਖਦੀਪ ਕੌਰ, ਸ਼ਿਵਜੋਤ ਕੌਰ, ਗੁਰਜੀਤ ਸਿੰਘ, ਪਰਦੀਪ ਸਿੰਘ, ਰਮਨਦੀਪ ਕੌਰ, ਗੁਰਵਿੰਦਰ ਸਿੰਘ, ਪਰਮਦੀਪ ਸਿੰਘ, ਬੂਟਾ ਸਿੰਘ, ਗੁਰਅਰਮਿੰਦਰ ਸਿੰਘ, ਗੁਰਭੇਜ ਸਿੰਘ ਅਤੇ ਅਮਨਦੀਪ ਕੌਰ ਆਦਿ ਵਲੰਟੀਅਰਾਂ ਨੇ ਵਧ-ਚੜ ਕੇ ਹਿੱਸਾ ਲਿਆ।

fastnewspunjab

Related Articles

Back to top button