ਧੀਆਂ ਨੂੰ ਹਮੇਸ਼ਾ ਸਤਕਾਰ ਦਿਓ – ਸਿਵਿਲ ਸਰਜਨ

ਅਪਰਾਧ ਸਿੱਖਿਆ ਖੇਡ ਤਾਜ਼ਾ ਖਬਰਾਂ ਤਾਜਾ ਖਬਰਾਂ ਦੇਸ਼ ਮਨੋਰੰਜਨ ਰਾਜ ਰਾਜਨੀਤੀ ਵਪਾਰ

ਮੋਗਾ 3-3-22 ( Charanjit Singh ) ਸਿਹਤ ਅਤੇ ਪਰਿਵਾਰ ਭਲਾਈ ਵਿਭਾਗ ਪੰਜਾਬ ਦੇ ਹੁਕਮਾਂ ਅਨੁਸਾਰ ਸਿਵਿਲ ਸਰਜਨ ਮੋਗਾ ਦੀ ਅਗਵਾਈ ਹੇਠ ਲੜਕੀ ਭਰੂਣ ਹੱਤਿਆ ਰੋਕੂ ਐਕਟ ਪੀ ਅਨ ਡੀ ਟੀ ਅਧੀਨ ਜਾਗਰੂਕਤਾ ਬੈਨਰ ਰਿਲੀਜ਼ ਕੀਤਾ ਗਿਆ। ਇਸ ਮੌਕੇ ਸਿਵਿਲ ਸਰਜਨ ਮੋਗਾ ਡਾਕਟਰ ਹਿਤਿੰਦਰ ਕੌਰ ਕਲੇਰ ਨੇ ਪ੍ਰੈਸ ਨੂੰ ਜਾਣਕਾਰੀ ਦਿੰਦੇ ਹੋਏ ਦਸਿਆ ਕਿ ਸਿਹਤ ਵਿਭਾਗ ਸਮੈ ਸਮੈ ਤੇ ਸੈਮੀਨਾਰ ਰਹੀ ਅਤੇ ਪੋਸਟਰ ਬੈਨਰ ਰਾਹੀਂ , ਧੀਆ ਦੀ ਲੋਹੜੀ ਮਨਾ ਕੇ ਇਸ ਤਰ੍ਹਾਂ ਦੀ ਹੋਰ ਜਾਗਰੂਕਤਾ ਕਰਕੇ ਲੜਕੀ ਭਰੂਣ ਹੱਤਿਆਂ ਨੂੰ ਰੋਕਣ ਲਈ ਵਿਸ਼ੇਸ ਉਪਰਾਲੇ ਕੀਤੇ ਜਾਂਦੇ ਹਨ। ਸਿਵਿਲ ਸਰਜਨ ਨੇ ਕਿਹਾ ਕਿ ਧੀਆ ਦਾ ਹਮੇਸ਼ਾ ਸਤਿਕਾਰ ਕਰਨਾ ਚਾਹੀਦਾ ਹੈ ਛੋਟੀਆ ਲੜਕੀਆਂ ਦੀ ਸਿੱਖਿਆ ਅਤੇ ਤੰਦਰੁਸਤੀ ਲਈ ਪੌਸ਼ਟਿਕ ਭੋਜਨ ਦਾ ਖਾਸ ਧਿਆਨ ਰੱਖਣ ਦੀ ਲੋੜ ਹੈ । ਲੜਕੀਆਂ ਸਾਡੇ ਸਮਾਜ ਦਾ ਸਰਮਾਇਆ ਹਨ ਇਸ ਲਈ ਹਮੇਸ਼ਾ ਲੜਕੀਆਂ ਨੂੰ ਸਤਕਾਰ ਦੇਵੋ ਓਹਨਾ ਨੂ ਜਿੰਦਗੀ ਵਿਚ ਅੱਗੇ ਵਧਣ ਦੇ ਮੌਕੇ ਪ੍ਰਦਾਨ ਕਰੋ।
ਇਸ ਮੌਕੇ ਤੇ ਹਾਜ਼ਿਰ ਸਹਾਇਕ ਸਿਵਲ ਸਰਜਨ ਮੋਗਾ ਡਾਕਟਰ ਦੀਪਿਕਾ ਗੋਇਲ, ਐਸ ਐਮ ਓ ਮੋਗਾ ਡਾਕਟਰ ਸੁਖਪ੍ਰੀਤ ਬਰਾੜ, ਸ਼੍ਰੀ ਮਤੀ ਕ੍ਰਿਸ਼ਨਾ ਸ਼ਰਮਾ ਜਿਲਾ ਸਿੱਖਿਆ ਅਤੇ ਸੂਚਨਾ ਅਫਸਰ ਅਤੇ ਸਾਜਨ ਕੁਮਾਰ ਕੰਪਿਊਟਰ ਅਸਿਸਟੈਂਟ ਅਤੇ ਅੰਮ੍ਰਿਤ ਸ਼ਰਮਾ ਦਫ਼ਤਰ ਸਿਵਿਲ ਸਰਜਨ ਵੀ ਹਾਜ਼ਿਰ ਸਨ

WhatsApp Image 2022-05-05 at 9.09.16 AM
WhatsApp Image 2022-05-20 at 2.57.41 PM
WhatsApp Image 2025-01-09 at 16.59.28
WhatsApp Image 2024-08-10 at 7.15.30 PM (4)
WhatsApp Image 2023-03-28 at 1.44.51 PM (1)
Nagpal 3
WhatsApp Image 2025-01-11 at 14.26.10
WhatsApp Image 2022-05-23 at 10.44.37 AM

 

 

 

Fast News Punjab