ਮੋਤੀਆਬਿੰਦ ਜਾਗਰੂਕਤਾ ਵੈਨ ਨੇ ਪਿੰਡ ਬੁੱਟਰ ਵਿਖੇ ਕੀਤਾ ਲੋਕਾਂ ਨੂੰ ਜਾਗਰੂਕ

ਢੁੱਡੀਕੇ ,10 ਦਸੰਬਰ(Charanjit Singh) :ਬੀਤੇ ਦਿਨੀਂ ਸਰਕਾਰੀ ਹਸਪਤਾਲ ਢੁੱਡੀਕੇ ਵਿਖੇ ਸੀਨੀਅਰ ਮੈਡੀਕਲ ਅਫਸਰ ਡਾ. ਸੁਰਿੰਦਰ ਸਿੰਘ ਨੇ ਮੋਤੀਆ ਮੁਕਤ ਅਭਿਆਨ ਸਬੰਧੀ ਜਾਗਰੂਕਤਾ ਵੈਨ ਨੂੰ ਹਰੀ ਝੰਡੀ ਦੇ ਕੇ ਰਾਵਾਨਾ ਕੀਤੀ ਗਈ ਜਾਗਰੂਕਤਾ ਵੈਨ ਪਿੰਡਾਂ ਵਿੱਚ ਜਾਕੇ ਮੁੱਖ ਮੰਤਰੀ ਪੰਜਾਬ ਮੋਤੀਆ ਮੁਕਤ ਅਭਿਆਨ ਦਾ ਪ੍ਰਚਾਰ ਕਰ ਰਹੀ ਹੈ । ਇਸ ਅਭਿਆਨ ਤਹਿਤ 50 ਸਾਲ ਤੋਂ ਉਪਰ ਦੇ ਲੋੜਵੰਦ ਮਰੀਜਾਂ ਦੀਆਂ ਅੱਖਾਂ ਦੀ ਮੁਫਤ ਜਾਂਚ ਅਤੇ ਮੋਤੀਆਬਿੰਦ ਦੇ ਮੁਫਤ ਅਪਰੇਸ਼ਨ 31 ਦਸੰਬਰ ਤੱਕ ਕੈਂਪ ਲਗਾਕੇ ਕੀਤੇ ਜਾ ਰਹੇ ਹਨ ।
ਮੋਤੀਆਬਿੰਦ ਜਾਗਰੂਕਤਾ ਵੈਨ ਵੱਲੋਂ ਪਿੰਡ ਬੁਟਰ ਵਿਖੇ ਪਿੰਡ ਵਾਸੀਆਂ ਨੂੰ ਮੋਤੀਆ ਮੁਕਤ ਅਭਿਆਨ ਸਬੰਧੀ ਜਾਗਰੂਕ ਕੀਤਾ । ਇਸ ਮੌਕੇ ਜਾਣਕਾਰੀ ਦਿੰਦਿਆਂ ਲਖਵਿੰਦਰ ਸਿੰਘ ਬਲਾਕ ਐਜੂਕੇਟਰ ਅਤੇ ਚਮਕੌਰ ਸਿੰਘ ਹੈਲਥ ਸੁਪਪਰਵਾਈਜਰ ਨੇ ਦੱਸਿਆ ਕਿ ਮੁੱਖ ਮੰਤਰੀ ਪੰਜਾਬ ਜੀ ਵੱਲੋਂ ਪੰਜਾਬ ਵਾਸੀਆਂ ਲਈ ਸ਼ੁਰੂ ਕੀਤੇ ਇਸ ਵੱਡੇ ਉਪਰਾਲੇ ਤਹਿਤ ਸਰਕਾਰੀ ਹਸਪਤਾਲ ਢੁੱਡੀਕੇ ਵਿਖੇ 50 ਸਾਲ ਤੋਂ ਉਪਰ ਦੇ ਸਾਰੇ ਵਿਅਕਤੀਆਂ ਦੀਆਂ ਅੱਖਾਂ ਦੀ ਮੁਫਤ ਸਕਰੀਨਿੰਗ ਕੀਤੀ ਜਾ ਰਹੀ ਹੈ। ਮੋਤੀਅਬਿੰਦ ਤੋਂ ਪੀੜਤ ਪਾਏ ਜਾਣ ਵਾਲੇ ਵਿਅਕਤੀਆਂ ਦਾ ਮੁਫਤ ਅਪਰੇਸ਼ਨ ਜਿਲਾ ਹਸਪਤਾਲ ਮੋਗਾ ਵਿਖੇ ਕੀਤੇ ਜਾ ਰਹੇ ਹਨ । ਉਹਨਾਂ ਦੱਸਿਆ ਕਿ ਜਿਲਾ ਹਸਪਤਾਲ ਮੋਗਾ ਵਿਖੇ ਅਪਰੇਸ਼ਨ ਲਈ ਜਾਣ ਵਾਲੇ ਮਰੀਜਾਂ ਨੂੰ ਮੁਫਤ ਆਵਾਜਾਈ ਦੀ ਸਹੂਲਤ, ਮੁਫਤ ਦਵਾਈਆਂ ਅਤੇ ਐਨਕਾਂ ਵੀ ਦਿੱਤੀਆਂ ਜਾ ਰਹੀਆਂ ਹਨ।
ਇਸ ਮੌਕੇ ਆਮ ਲੋਕਾਂ ਤੋਂ ਇਲਾਵਾ ਮਹਿੰਦਰ ਸਿੰਘ ਕੋਆਪਰੇਟਿਵ ਸੁਸਾਇਟੀ ਮੈਂਬਰ, ਨਿਸ਼ਾਨ ਸਿੰਘ ਅਤੇ ਗੁਰਪ੍ਰੀਤ ਸਿੰਘ ਨਰੇਗਾ ਇੰਸਪੈਕਟਰ ਵੀ ਮੌਜੂਦ ਸਨ ।




