ਅਪਰਾਧਸਿੱਖਿਆਖੇਡਤਾਜਾ ਖਬਰਾਂਤਾਜ਼ਾ ਖਬਰਾਂਦੇਸ਼ਮਨੋਰੰਜਨਰਾਜਰਾਜਨੀਤੀਵਪਾਰ
ਮੋਗਾ ਪੁਲਿਸ ਨੂੰ 24 ਕਿੱਲੋ ਅਫੀਮ ਅਤੇ 4 ਲੱਖ ਰੁਪਏ ਡਰੱਗ ਮਨੀ ਬਰਾਮਦ ਕਰਨ ਵਿੱਚ ਮਿਲੀ ਵੱਡੀ ਸਫਲਤਾ

ਮੋਗਾ 17 ਅਕਤੂਬਰ(Charanjit Singh):-
ਮਾਣਯੋਗ ਮੁੱਖ ਮੰਤਰੀ ਪੰਜਾਬ, ਉਪ-ਮੁੱਖ ਮੰਤਰੀ ਪੰਜਾਬ ਅਤੇ ਡੀ.ਜੀ.ਪੀ ਪੰਜਾਬ ਵੱਲੋਂ ਨਸਅਿਾਂ ਖਿਲਾਫ ਚਲਾਈ ਜਾ ਰਹੀ “ਜੀਰੋ ਟਾਲਰੈਂਸ ਮੁਹਿੰਮ ਅਧੀਨ ਸ੍ਰੀ ਸੁਰਿੰਦਰਜੀਤ ਸਿੰਘ ਮੰਡ /ਐਸ.ਐਸ.ਪੀ ਮੋਗਾ ਦੇ ਦਿਸਾ ਨਿਰਦੇਸਾ ਹੇਠ ਅਤੇ ਸ੍ਰੀ ਜਗਤਪ੍ਰੀਤ ਸਿੰਘ, ਐਸ.ਪੀ-ਆਈ, ਮੋਗਾ ਦੀ ਨਿਗਰਾਨੀ ਹੇਠ ਸੀ.ਆਈ.ਏ ਸਟਾਫ ਮੋਗਾ ਵੱਲੋਂ 24 ਕਿੱਲੋ ਅਫੀਮ ਅਤੇ 4 ਲੱਖ ਰੁਪਏ ਡਰੱਗ ਮਨੀ ਬਰਾਮਦ ਕਰਕੇ ਵੱਡੀ ਸਫਲਤਾ ਹਾਸਿਲ ਕੀਤੀ ਗਈ ਹੈ।
ਇੰਸਪੈਕਟਰ ਕਿੱਕਰ ਸਿੰਘ, ਸੀ.ਆਈ.ਏ ਸਟਾਫ ਮੋਗਾ ਨੂੰ ਇਤਲਾਹ ਮਿਲੀ ਸੀ ਕਿ ਗੁਰਪ੍ਰੀਤ ਸਿੰਘ ਉਰਫ ਰਿੰਪੀ ਪੁੱਤਰ ਬਿੱਕਰ ਸਿੰਘ ਵਾਸੀ ਚੁਗਾਵਾ ਹਾਲ ਅਬਾਦ ਕਰਤਾਰ ਨਗਰ ਵਾਰਡ ਨੰਬਰ 07 ਮੋਗਾ ਜੋ ਕਿ ਅਫੀਮ ਵੇਚਣ ਦਾ ਧੰਦਾ ਕਰਦਾ ਹੈ ਅਤੇ ਅੱਜ ਵੀ ਅਫੀਮ ਆਪਣੇ ਗਾਹਕਾਂ ਨੂੰ ਦੇਣ ਲਈ ਲਿੰਕ ਰੋਡ ਮਹਿਮੇਵਾਲਾ ਤੇ ਹੁੰਦਾ ਹੋਇਆ ਫੋਕਲ ਪੁਆਇਟ ਵਿੱਚ ਦੀ ਮੋਗਾ ਲੁਧਿਆਣਾ ਜੀ.ਟੀ ਰੋਡ ਨੂੰ ਆ ਰਿਹਾ ਹੈ।
ਜਿਸ ਤੇ ਕਾਰਵਾਈ ਕਰਦੇ ਹੋਏ ਇੰਸਪੈਕਟਰ ਕਿੱਕਰ ਸਿੰਘ ਨੇ ਸਮੇਤ ਪੁਲਿਸ ਪਾਰਟੀ ਨਾਕਾਬੰਦੀ ਕਰਕੇ ਸ੍ਰੀ ਜਤਿੰਦਰ ਸਿੰਘ, ਡੀ.ਐਸ.ਪੀ-ਡੀ ਮੋਗਾ ਜੀ ਦੀ ਮੌਜੂਦਗੀ ਵਿਚ ਗੁਰਪ੍ਰੀਤ ਸਿੰਘ ਉਰਫ ਰਿੰਪੀ ਨੂੰ ਕਾਬੂ ਕਰਕੇ ਉਸਦੀ ਕਾਰ ਸਵਿਫਟ ਡੀਜਾਇਰ ਨੰਬਰੀ ਪੀ.ਬੀ-04-ਏ.ਡੀ-7962 ਰੰਗ ਚਿੱਟਾ ਦੀ ਤਲਾਸੀ ਕਰਨ ਤੇ ਕਾਰ ਵਿਚੋ ਦੀ ਵੱਡੀ ਮਾਤਰਾ ਵਿਚ ਅਫੀਮ (24 ਕਿੱਲੋਂ) ਅਤੇ 4 ਲੱਖ ਰੁਪਏ ਡਰੱਗ ਮਨੀ ਬਰਾਮਦ ਕੀਤੀ ਗਈ ਹੈ।
ਇਸ ਵਿਸੇ ਸਬੰਧੀ ਮੁਕੱਦਮਾ ਨੰਬਰ 183 ਮਿਤੀ 16-10-2021 ਅ/ਧ 18-61-85 ਐਨ.ਡੀ.ਪੀ.ਐਸ ਐਕਟ ਥਾਣਾ ਸਿਟੀ ਮੋਗਾ ਰਜਿਸਟਰ ਕਰਕੇ, ਇਹ ਅਫੀਮ ਦੋਸੀ ਦੁਆਰਾ ਕਿਥੋ ਲਿਆਦੀ ਗਈ ਸੀ ਅਤੇ ਅੱਗੇ ਕਿਸ ਨੂੰ ਸਪਲਾਈ ਕੀਤੀ ਜਾਣੀ ਸੀ ਇਸ ਦੀ ਜਾਂਚ ਕੀਤੀ ਜਾ ਰਹੀ ਹੈ।




