ਮੋਗਾ, 23 ਅਕਤੂਬਰ: ( ਚਰਨਜੀਤ ਸਿੰਘ )
ਨਸ਼ਾ ਅਤੇ ਆਰਥਿਕ-ਸਮਾਜਿਕ ਜਾਗਰੂਕਤਾ ਸਰਵੇਖਣ ਤਹਿਤ ਜਿਹੜੇ ਪਰਿਵਾਰ ਕਿਸੇ ਕਾਰਨ ਕਰਕੇ ਸਰਵੇਖਣ ਵਿੱਚ ਸ਼ਾਮਲ ਹੋਣ ਤੋਂ ਰਹਿ ਗਏ ਹਨ, ਉਨ੍ਹਾਂ ਨੂੰ ਸਰਵੇਖਣ ਦੇ ਘੇਰੇ ਵਿੱਚ ਲਿਆਉਣ ਲਈ ਐਸ.ਡੀ.ਐਮ. ਦਫ਼ਤਰ ਮੋਗਾ ਵਿਖੇ 31 ਅਕਤੂਬਰ ਤੱਕ ਦੋ ਗਣਨਾਕਾਰ ਤਾਇਨਾਤ ਕੀਤੇ ਗਏ ਹਨ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਐਸ.ਡੀ.ਐਮ. ਮੋਗਾ ਸ਼੍ਰੀ ਸਤਵਿੰਦਰ ਪਾਲ ਸਿੰਘ ਨੇ ਦੱਸਿਆ ਕਿ ਸਰਵੇਖਣ ਤੋਂ ਵਾਂਝੇ ਰਹਿ ਗਏ ਪਰਿਵਾਰ ਨਿਰਧਾਰਤ ਮਿਤੀ ਤੱਕ ਉਹਨਾਂ ਦੇ ਦਫ਼ਤਰ ਮੋਗਾ ਵਿਖੇ ਪਹੁੰਚ ਕੇ ਆਪਣਾ ਸਰਵੇਖਣ ਕਰਵਾ ਸਕਦੇ ਹਨ। ਇਸ ਮੰਤਵ ਲਈ ਨਰਿੰਦਰ ਕੌਰ (ਮੋਬਾਈਲ ਨੰਬਰ 98147-26664) ਅਤੇ ਨੀਲ ਕਮਲ (ਮੋਬਾਈਲ ਨੰਬਰ 94639-21538) ਨੂੰ ਗਣਨਾਕਾਰ ਵਜੋਂ ਤਾਇਨਾਤ ਕੀਤਾ ਗਿਆ ਹੈ।
ਤਾਇਨਾਤ ਕੀਤੇ ਗਏ ਗਣਨਾਕਾਰ ਨਿਰਧਾਰਤ ਪ੍ਰੋਗਰਾਮ ਅਨੁਸਾਰ ਸਬੰਧਤ ਪਰਿਵਾਰਾਂ ਤੋਂ ਲੋੜੀਂਦੀ ਜਾਣਕਾਰੀ ਇਕੱਤਰ ਕਰਕੇ ਸਰਵੇਖਣ ਦੀ ਪ੍ਰਕਿਰਿਆ ਮੁਕੰਮਲ ਕਰਨਗੇ। ਇਸ ਕਾਰਜ ਲਈ ਬਲਾਕ ਵਿਕਾਸ ਤੇ ਪੰਚਾਇਤ ਅਫ਼ਸਰ, ਮੋਗਾ ਨੂੰ ਨੋਡਲ ਅਫ਼ਸਰ ਨਿਯੁਕਤ ਕੀਤਾ ਗਿਆ ਹੈ।
ਐਸ.ਡੀ.ਐਮ. ਨੇ ਸਬੰਧਤ ਪਰਿਵਾਰਾਂ ਨੂੰ ਅਪੀਲ ਕੀਤੀ ਕਿ ਜੇਕਰ ਉਨ੍ਹਾਂ ਦਾ ਸਰਵੇਖਣ ਅਜੇ ਤੱਕ ਨਹੀਂ ਹੋਇਆ, ਤਾਂ ਉਹ 31 ਅਕਤੂਬਰ ਤੋਂ ਪਹਿਲਾਂ ਉਹਨਾਂ ਦੇ ਦਫ਼ਤਰ ਮੋਗਾ ਵਿਖੇ ਪਹੁੰਚ ਕੇ ਆਪਣਾ ਸਰਵੇਖਣ ਯਕੀਨੀ ਬਣਾਉਣ।

