ਆਦਰਸ਼ ਦਸਹਿਰਾ ਕਮੇਟੀ ਰਜਿ. ਧਰਮਕੋਟ ਵੱਲੋਂ ਮਰਿਆਦਾ ਪੁਰਸ਼ੋਤਮ ਭਗਵਾਨ ਸ਼੍ਰੀ ਰਾਮ ਜੀ ਦੇ ਸ਼ੁਭ ਵਿਆਹ ਦਾ ਆਯੋਜਨ,15 ਅਕਤੂਬਰ ਵੀਰਵਾਰ ਸ਼ਾਮ 4 ਵਜੇ ਕੱਢੀ ਜਾਵੇਗੀ ਸ਼ਾਹੀ ਰਾਮ ਬਰਾਤ

ਅਪਰਾਧ ਸਿੱਖਿਆ ਖੇਡ ਤਾਜ਼ਾ ਖਬਰਾਂ ਤਾਜਾ ਖਬਰਾਂ ਦੇਸ਼ ਮਨੋਰੰਜਨ ਰਾਜ ਰਾਜਨੀਤੀ ਵਪਾਰ

( ਚਰਨਜੀਤ ਸਿੰਘ )

 

ਆਦਰਸ਼ ਦਸਹਿਰਾ ਕਮੇਟੀ ਰਜਿਸਟਰਡ ਧਰਮਕੋਟ ਵੱਲੋਂ ਮਰਿਆਦਾ ਪੁਰਸ਼ੋਤਮ ਭਗਵਾਨ ਸ਼੍ਰੀ ਰਾਮ ਜੀ ਦਾ ਪਾਵਨ ਵਿਆਹ ਬੜੀ ਸ਼ਰਧਾ ਤੇ ਧੂਮ-ਧਾਮ ਨਾਲ ਕਰਵਾਇਆ ਜਾ ਰਿਹਾ ਹੈ।

 

ਇਸ ਸਬੰਧੀ ਜਾਣਕਾਰੀ ਦਿੰਦਿਆਂ ਕਮੇਟੀ ਦੇ ਅਹੁਦੇਦਾਰਾਂ ਨੇ ਦੱਸਿਆ ਕਿ 15 ਅਕਤੂਬਰ ਵੀਰਵਾਰ ਸ਼ਾਮ 4 ਵਜੇ ਲਾਲਾ ਗੋਪੀ ਮੱਲ ਨੋਹਰੀਆ ਸਰਾਂ ਤੋਂ ਭਗਵਾਨ ਸ਼੍ਰੀ ਰਾਮ ਜੀ ਦੀ ਸ਼ਾਹੀ ਬਰਾਤ ਰਵਾਨਾ ਹੋਵੇਗੀ। ਇਹ ਬਰਾਤ ਸ਼ਹਿਰ ਦੀ ਪਰਿਕਰਮਾ ਕਰਦੀ ਹੋਈ ਸਰਕਾਰੀ ਹਸਪਤਾਲ ਦੇ ਸਾਹਮਣੇ ਪਹੁੰਚੇਗੀ, ਜਿੱਥੇ ਰਾਮ ਵਿਆਹ ਦਾ ਵਿਸ਼ਾਲ ਆਯੋਜਨ ਕੀਤਾ ਜਾਵੇਗਾ।

WhatsApp Image 2022-05-05 at 9.09.16 AM
WhatsApp Image 2022-05-20 at 2.57.41 PM
WhatsApp Image 2025-01-09 at 16.59.28
WhatsApp Image 2024-08-10 at 7.15.30 PM (4)
WhatsApp Image 2023-03-28 at 1.44.51 PM (1)
Nagpal 3
WhatsApp Image 2025-01-11 at 14.26.10
WhatsApp Image 2022-05-23 at 10.44.37 AM

 

ਕਮੇਟੀ ਅਨੁਸਾਰ ਇਹ ਬਰਾਤ ਦੇਖਣਯੋਗ ਹੋਵੇਗੀ। ਬਰਾਤ ਵਿੱਚ ਭਗਵਾਨ ਰਾਮ ਜੀ ਦੀ ਝਾਂਕੀ, ਊਠ-ਘੋੜੇ, ਰੱਥ, ਬੰਬੇ ਤੋਂ ਆਇਆ ਹੋਇਆ ਸਪੈਸ਼ਲ ਬੈਡ ਵਾਜਾ, ਸਕੂਲੀ ਬੱਚਿਆਂ ਦੇ ਰੰਗਾ-ਰੰਗ ਪ੍ਰੋਗਰਾਮ ਅਤੇ ਬੈਂਡ ਵਾਜੇ ਤੋ ਇਲਾਵਾ ਬਰਾਤ ਦੇ ਅੱਗੇ ਅੱਗੇ ਝੂਮਰ ਅਤੇ ਲਾਈਟਾਂ ਲੈ ਕੇ ਚੱਲਣ ਵਾਲੇ ਵੀ ਵਿਸ਼ੇਸ਼ ਆਕਰਸ਼ਣ ਹੋਣਗੇ। ਇਸ ਤੋਂ ਇਲਾਵਾ ਭੋਲੇਨਾਥ ਅਤੇ ਨਾਰਦ ਮੁਨੀ ਜੀ ਦੀ ਵਿਸ਼ਾਲ ਝਾਂਕੀ, ਅਤੇ ਬਜਰੰਗ ਬਲੀ ਜੀ ਦੀ ਝਾਕੀ ਜੋ ਕਿ ਧਰਮਕੋਟ ਦੇ ਇਤਿਹਾਸ ਦੀ ਸਭ ਤੋਂ ਵੱਡੀ ਅਤੇ ਵਧੀਆ ਝਾਂਕੀ ਹੋਵੇਗੀ, ਦੇਖਣਯੋਗ ਹੋਵੇਗੀ। ਨਾਲ ਹੀ ਹੋਰ ਬਹੁਤ ਸਾਰੀਆਂ ਸੁੰਦਰ-ਸੁੰਦਰ ਝਾਕੀਆਂ ਕੱਢੀਆਂ ਜਾਣਗੀਆਂ। ਇਹ ਸ਼ਾਹੀ ਰਾਮ ਬਰਾਤ ਧਰਮਕੋਟ ਦੇ ਇਤਿਹਾਸ ਦੀ ਸਭ ਤੋਂ ਵੱਡੀ ਬਰਾਤ ਹੋਵੇਗੀ ਅਤੇ ਦੇਖਣ ਯੋਗ ਹੋਵੇਗੀ

 

ਆਦਰਸ਼ ਦਸਹਿਰਾ ਕਮੇਟੀ ਵੱਲੋਂ ਸਮੂਹ ਹਲਕਾ ਨਿਵਾਸੀਆਂ ਅਤੇ ਸ਼ਹਿਰ ਨਿਵਾਸੀਆਂ ਨੂੰ ਰਾਮ ਬਰਾਤ ਵਿੱਚ ਹੁੰਮ-ਹੁਮਾ ਕੇ ਪਹੁੰਚਣ ਦਾ ਨਿੱਘਾ ਸੱਦਾ ਦਿੱਤਾ ਜਾਂਦਾ ਹੈ।

Fast News Punjab