ਧਰਮਕੋਟ ਅਮਰੀਕ ਸਿੰਘ ਛਾਬੜਾ ( ਚਰਨਜੀਤ ਸਿੰਘ )
ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਬਦੀ ਉੱਤੇ ਨੇਕੀ ਦੀ ਜਿੱਤ ਦੇ ਪ੍ਰਤੀਕ ਪਾਵਨ ਤਿਉਹਾਰ ਦੁਸਹਿਰੇ ਨੂੰ ਲੈ ਕੇ ਧਰਮਕੋਟ ਵਿੱਚ ਤਿਆਰੀਆਂ ਸ਼ੁਰੂ ਹੋ ਗਈਆਂ ਹਨ। ਆਦਰਸ਼ ਦਸਹਿਰਾ ਕਮੇਟੀ ਧਰਮਕੋਟ ਵੱਲੋਂ 35ਵਾਂ ਵਿਸ਼ਾਲ ਦੁਸ਼ਹਿਰਾ ਉਤਸਵ ਬੜੀ ਧੂਮ-ਧਾਮ ਨਾਲ ਮਨਾਇਆ ਜਾ ਰਿਹਾ ਹੈ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਕਮੇਟੀ ਦੇ ਪ੍ਰਧਾਨ ਉਗਰ ਸੈਨ ਨੋਹਰੀਆ , ਮੁਕੇਸ਼ ਕੁਮਾਰ ਸ਼ਰਮਾ, ਪੰਡਿਤ ਪ੍ਰੀਤਮ ਲਾਲ ਭਾਰਦਵਾਜ , ਡਾਕਟਰ ਹਰਜਿੰਦਰ ਪਾਲ ਸ਼ਾਸਤਰੀ, ਰਾਜੂ ਟੇਲਰ ਮਾਸਟਰ, ਅਤੇ ਸਰਗਰਮ ਮੈਂਬਰ ਸਾਜਨ ਛਾਬੜਾ ਸਮੇਤ ਅਹੁਦੇਦਾਰਾਂ ਨੇ ਦੱਸਿਆ ਕਿ ਇਸ ਵਾਰ ਦੁਸਹਿਰਾ ਉਤਸਵ *15 ਅਕਤੂਬਰ ਤੋਂ 20 ਅਕਤੂਬਰ 2026 ਤੱਕ ਏ.ਡੀ. ਸਕੂਲ ਦੀਆਂ ਗਰਾਊਂਡਾਂ* ਵਿਖੇ ਮਨਾਇਆ ਜਾਵੇਗਾ।
ਪ੍ਰੋਗਰਾਮ ਅਨੁਸਾਰ *15 ਅਕਤੂਬਰ 2026, ਦਿਨ ਵੀਰਵਾਰ* ਨੂੰ ਸ਼ਾਮ ਨੂੰ ਸਰਾਂ ਲਾਲਾ ਗੋਪੀ ਮੱਲ ਨੌਹਰੀਆ ਤੋਂ ਸ਼ਾਨਦਾਰ ਰਾਮ ਬਰਾਤ ਦੀ ਰਵਾਨਗੀ ਹੋਵੇਗੀ, ਜੋ ਸ਼ਹਿਰ ਦੇ ਵੱਖ-ਵੱਖ ਬਾਜ਼ਾਰਾਂ ਵਿੱਚੋਂ ਹੁੰਦੀ ਹੋਈ ਜਾਵੇਗੀ। ਉਸੇ ਦਿਨ ਸ਼ਾਮ ਨੂੰ ਸਰਕਾਰੀ ਹਸਪਤਾਲ ਦੇ ਨੇੜੇ ਬੜੀ ਧੂਮ-ਧਾਮ ਨਾਲ ਰਾਮ ਵਿਆਹ ਦਾ ਆਯੋਜਨ ਕੀਤਾ ਜਾਵੇਗਾ।
ਇਸ ਤੋਂ ਬਾਅਦ *20 ਅਕਤੂਬਰ ਨੂੰ* ਏ.ਡੀ. ਸਕੂਲ ਦੀਆਂ ਗਰਾਊਂਡਾਂ ਵਿਖੇ ਦੁਸਹਿਰੇ ਦਾ ਮੁੱਖ ਪਾਵਨ ਤਿਉਹਾਰ ਮਨਾਇਆ ਜਾਵੇਗਾ, ਜਿੱਥੇ ਭਗਵਾਨ ਰਾਮ ਵੱਲੋਂ ਰਾਵਣ ਦੇ ਪੁਤਲੇ ਦਾ ਦਹਿਨ ਕੀਤਾ ਜਾਵੇਗਾ।
ਅੱਜ ਇਸ ਸਬੰਧੀ ਕਮੇਟੀ ਵੱਲੋਂ ਪ੍ਰੋਗਰਾਮ ਦਾ ਸੱਦਾ ਕਾਰਡ ਵੀ ਜਾਰੀ ਕਰ ਦਿੱਤਾ ਗਿਆ ਹੈ। ਆਦਰਸ਼ ਦੁਸਹਿਰਾ ਕਮੇਟੀ ਦੇ ਸਰਗਰਮ ਮੈਂਬਰ *ਸਾਜਨ ਛਾਬੜਾ* ਨੇ ਸਮੂਹ ਇਲਾਕਾ ਨਿਵਾਸੀਆਂ ਨੂੰ ਇਸ ਧਾਰਮਿਕ ਉਤਸਵ ਵਿੱਚ ਵੱਧ ਚੜ੍ਹ ਕੇ ਸ਼ਾਮਲ ਹੋਣ ਦੀ ਅਪੀਲ ਕੀਤੀ ਹੈ।

