ਵਿਸ਼ਵ ਮਿਆਰ ਦਿਵਸ ਮੌਕੇ ਮੋਗਾ ਵਿਖੇ ਜ਼ਿਲ੍ਹਾ ਪੱਧਰੀ ਸਿਖਲਾਈ ਪ੍ਰੋਗਰਾਮ

ਤਾਜਾ ਖਬਰਾਂ

ਮੋਗਾ, 4 ਅਕਤੂਬਰ ( ਚਰਨਜੀਤ ਸਿੰਘ)

ਵਿਸ਼ਵ ਮਿਆਰ ਦਿਵਸ 2026 ਦੇ ਮੌਕੇ ਅਤੇ ਦਸੰਬਰ 2024 ਵਿੱਚ ਹੋਈ ਰਾਜ ਪੱਧਰੀ ਕਮੇਟੀ ਦੀ ਮੀਟਿੰਗ ਦੌਰਾਨ ਨਿਰਧਾਰਤ ਕਾਰਜ ਬਿੰਦੂਆਂ ਦੀ ਲਗਾਤਾਰਤਾ ਵਿੱਚ, ਭਾਰਤੀ ਮਿਆਰ ਬਿਊਰੋ , ਚੰਡੀਗੜ੍ਹ ਸ਼ਾਖਾ ਦਫ਼ਤਰ ਵੱਲੋਂ ਡਿਪਟੀ ਕਮਿਸ਼ਨਰ ਦਫ਼ਤਰ, ਮੋਗਾ ਵਿਖੇ ਜ਼ਿਲ੍ਹਾ ਪੱਧਰੀ ਸਿਖਲਾਈ ਪ੍ਰੋਗਰਾਮ ਕਰਵਾਇਆ ਗਿਆ।

 

ਇਹ ਪ੍ਰੋਗਰਾਮ ਵਧੀਕ ਡਿਪਟੀ ਕਮਿਸ਼ਨਰ (ਜ) ਸ੍ਰ ਜਸਪਿੰਦਰ ਸਿੰਘ. ਅਤੇ ਸ਼੍ਰੀਮਤੀ ਸ਼ਾਲੂ ਵਰਸ਼ਨੇ, ਮੁਖੀ ਸੀ ਐਚ ਬੀ ਓ ਦੀ ਅਗਵਾਈ ਹੇਠ ਕਰਵਾਇਆ ਗਿਆ। ਪ੍ਰੋਗਰਾਮ ਦਾ ਮੁੱਖ ਉਦੇਸ਼ ਜ਼ਿਲ੍ਹੇ ਵਿੱਚ ਮਿਆਰੀਕਰਨ ਅਤੇ ਗੁਣਵੱਤਾ ਭਰੋਸੇ ਨਾਲ ਸਬੰਧਤ ਪਹਿਲਕਦਮੀਆਂ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਲਾਗੂ ਕਰਨ ਲਈ ਵੱਖ-ਵੱਖ ਵਿਭਾਗਾਂ ਦਰਮਿਆਨ ਤਾਲਮੇਲ ਨੂੰ ਹੋਰ ਮਜ਼ਬੂਤ ਕਰਨਾ ਸੀ।

 

ਤਕਨੀਕੀ ਸੈਸ਼ਨ ਦੌਰਾਨ ਸ਼ਿਵਮ ਆਹੂਜਾ, ਸੰਯੁਕਤ ਨਿਰਦੇਸ਼ਕ ਅਤੇ ਵਿਗਿਆਨੀ-ਡੀ ਵੱਲੋਂ ਬੀ ਆਈ ਐੱਸ ਦੀਆਂ ਪ੍ਰਮੁੱਖ ਪਹਿਲਕਦਮੀਆਂ ਅਤੇ ਸੇਵਾਵਾਂ ਸਬੰਧੀ ਵਿਸਥਾਰਪੂਰਵਕ ਪੇਸ਼ਕਾਰੀ ਦਿੱਤੀ ਗਈ। ਉਨ੍ਹਾਂ ਵੱਲੋਂ ਬੀ ਆਈ ਐੱਸ ਸਰਟੀਫਿਕੇਸ਼ਨ ਮਾਰਕ (ਆਈ ਏ ਆਈ ਮਾਰਕ), ਸੋਨੇ ਦੇ ਗਹਿਣਿਆਂ ਦੀ ਹਾਲਮਾਰਕਿੰਗ, ਪ੍ਰਮਾਣਿਤ ਉਤਪਾਦਾਂ ਦੀ ਸਰਕਾਰੀ ਖਰੀਦ, ਮੈਨੇਜਮੈਂਟ ਸਿਸਟਮ ਸਰਟੀਫਿਕੇਸ਼ਨ ਅਤੇ ਕੁਆਲਟੀ ਕੰਟਰੋਲ ਆਰਡਰਜ ਬਾਰੇ ਜਾਣਕਾਰੀ ਸਾਂਝੀ ਕੀਤੀ ਗਈ।

WhatsApp Image 2022-05-05 at 9.09.16 AM
WhatsApp Image 2022-05-20 at 2.57.41 PM
WhatsApp Image 2025-01-09 at 16.59.28
WhatsApp Image 2024-08-10 at 7.15.30 PM (4)
WhatsApp Image 2023-03-28 at 1.44.51 PM (1)
Nagpal 3
WhatsApp Image 2025-01-11 at 14.26.10
WhatsApp Image 2022-05-23 at 10.44.37 AM

 

ਇਸ ਦੌਰਾਨ ਬੀ ਆਈ ਐੱਸ ਦੇ ਡਿਜੀਟਲ ਪਲੇਟਫਾਰਮਾਂ ਅਤੇ ਆਨਲਾਈਨ ਸੇਵਾਵਾਂ ਦੀ ਲਾਈਵ ਡੈਮੋ ਵੀ ਦਿੱਤੀ ਗਈ। ਅਧਿਕਾਰੀਆਂ ਨੂੰ ਭਾਰਤੀ ਮਿਆਰਾਂ ਤੱਕ ਪਹੁੰਚ ਅਤੇ ਉਨ੍ਹਾਂ ਨੂੰ ਡਾਊਨਲੋਡ ਕਰਨ, ਲਾਗੂ ਕੁਆਲਟੀ ਕੰਟਰੋਲ ਆਰਡਰਜ ਦੀ ਜਾਂਚ, ਬੀ ਆਈ ਐੱਸ ਕੇਅਰ ਐਪ ਦੀ ਵਰਤੋਂ ਅਤੇ ਬੀ ਆਈ ਐੱਸ ਸ਼ਿਕਾਇਤ ਮੈਨੇਜਮੈਂਟ ਸਿਸਟਮ ਸਬੰਧੀ ਵਿਹਾਰਕ ਜਾਣਕਾਰੀ ਪ੍ਰਦਾਨ ਕੀਤੀ ਗਈ।

 

 

ਸਿਖਲਾਈ ਪ੍ਰੋਗਰਾਮ ਵਿੱਚ ਸਿੱਖਿਆ, ਸਿਹਤ, ਖੁਰਾਕ, ਜੰਗਲਾਤ, ਬਾਗਬਾਨੀ, ਸਿੰਚਾਈ, ਲੋਕ ਨਿਰਮਾਣ ਵਿਭਾਗ ਅਤੇ ਹੋਰ ਸਬੰਧਤ ਵਿਭਾਗਾਂ ਦੇ 40 ਤੋਂ ਵੱਧ ਸੀਨੀਅਰ ਅਧਿਕਾਰੀਆਂ ਨੇ ਭਾਗ ਲਿਆ। ਇਸ ਮੌਕੇ ਅਧਿਕਾਰੀਆਂ ਨੇ ਮਿਆਰੀਕਰਨ ਅਤੇ ਗੁਣਵੱਤਾ ਭਰੋਸੇ ਨਾਲ ਸਬੰਧਤ ਵੱਖ-ਵੱਖ ਪਹਿਲੂਆਂ ਬਾਰੇ ਜਾਣਕਾਰੀ ਹਾਸਲ ਕੀਤੀ।

 

ਪ੍ਰੋਗਰਾਮ ਦੇ ਅੰਤ ਵਿੱਚ ਇੰਟਰਐਕਟਿਵ ਪ੍ਰਸ਼ਨੋੱਤਰੀ ਸੈਸ਼ਨ ਕਰਵਾਇਆ ਗਿਆ, ਜਿਸ ਦੌਰਾਨ ਅਧਿਕਾਰੀਆਂ ਵੱਲੋਂ ਮਿਆਰਾਂ, ਸਰਟੀਫਿਕੇਸ਼ਨ, ਸਰਕਾਰੀ ਖਰੀਦ ਅਤੇ ਗੁਣਵੱਤਾ ਨਿਯੰਤਰਣ ਨਾਲ ਸਬੰਧਤ ਸਵਾਲ ਪੁੱਛੇ ਗਏ ਅਤੇ ਮਾਹਿਰਾਂ ਵੱਲੋਂ ਉਨ੍ਹਾਂ ਦੇ ਜਵਾਬ ਦਿੱਤੇ ਗਏ।

 

ਇਸ ਮੌਕੇ ਮਿਆਰੀਕਰਨ, ਅਨੁਕੂਲਤਾ ਮੁਲਾਂਕਣ ਅਤੇ ਗੁਣਵੱਤਾ ਭਰੋਸਾ ਪ੍ਰਣਾਲੀਆਂ ਦੀ ਮਹੱਤਤਾ ’ਤੇ ਜ਼ੋਰ ਦਿੱਤਾ ਗਿਆ। ਪ੍ਰੋਗਰਾਮ ਰਾਹੀਂ ਸਰਕਾਰੀ ਖਰੀਦ ਵਿੱਚ ਲਾਗੂ ਮਿਆਰਾਂ ਦੀ ਪਾਲਣਾ, ਉਤਪਾਦਾਂ ਦੀ ਗੁਣਵੱਤਾ ਅਤੇ ਸੁਰੱਖਿਆ ਯਕੀਨੀ ਬਣਾਉਣ ਅਤੇ ਖਪਤਕਾਰਾਂ ਦੇ ਹਿੱਤਾਂ ਦੀ ਰੱਖਿਆ ਲਈ ਵਿਭਾਗੀ ਅਧਿਕਾਰੀਆਂ ਦੀ ਸਮਰੱਥਾ ਨੂੰ ਹੋਰ ਮਜ਼ਬੂਤ ਕਰਨ ਬਾਰੇ ਜਾਗਰੂਕਤਾ ਪੈਦਾ ਕੀਤੀ ਗਈ।

Fast News Punjab