ਚਾਈਨਾਂਡੋਰ ਦੀ ਵਿਕਰੀ ਤੇ ਜੇ ਸਰਕਾਰ ਪਹਿਲਾਂ ਹੀ ਪੂਰਨ ਤੌਰ ਤੇ ਪਾਬੰਦੀ ਲਾਉਂਦੀ ਤਾਂ ਕਈ ਮਾਸੂਮਾਂ ਦੀਆਂ ਜਾਨਾਂ ਬਚ ਸਕਦੀਆਂ ਸਨ – ਸੁੱਖ ਗਿੱਲ ਮੋਗਾ

ਧਰਮਕੋਟ,ਮੋਗਾ 29 ( ਚਰਨਜੀਤ ਸਿੰਘ )
ਅੱਜ ਚੋਣਵੇਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਭਾਰਤੀ ਕਿਸਾਨ ਯੂਨੀਅਨ ਤੋਤੇਵਾਲ ਦੇ ਸੂਬਾ ਪ੍ਰਧਾਨ ਸੁੱਖ ਗਿੱਲ ਮੋਗਾ ਨੇ ਭਾਵੁਕ ਹੁੰਦਿਆਂ ਕਿਹਾ ਕੇ ਪਿਛਲੇ ਦਿਨੀ ਬਸੰਤ ਪੰਚਮੀ ਦੇ ਤਿਉਹਾਰ ਨੂੰ ਮੁੱਖ ਰੱਖਦੇ ਹੋਏ ਬੱਚਿਆਂ,ਨੌਜਵਾਨਾਂ ਅਤੇ ਕਈ ਥਾਵਾਂ ਤੇ ਸੂਝਵਾਨ ਤੇ ਸਿਆਣੇ ਲੋਕਾਂ ਨੇ ਵੀ ਚਾਈਨਾਂਡੋਰ ਖਰੀਦ ਕੇ ਪਤੰਗ ਬਾਜੀ ਕੀਤੀ ਪਰ ਸ਼ਾਇਦ ਉਹਨਾਂ ਨੂੰ ਇਹ ਅੰਦਾਜ਼ਾ ਨਈ ਸੀ ਕੇ ਕੁਝ ਸਮੇਂ ਦੀ ਖੁਸ਼ੀ ਲਈ ਕੀਤੀ ਗਈ ਪਤੰਗ ਬਾਜੀ ਨੇ ਕਈ ਮਾਸੂਮ ਬੱਚਿਆਂ,ਨੌਜਵਾਨਾਂ ਅਤੇ ਔਰਤਾਂ ਦੀ ਜਾਨ ਦੀ ਦੁਸ਼ਮਣ ਬਣ ਜਾਣਾ ਹੈ,ਸ਼ੋਸ਼ਲ ਮੀਡੀਆ ਤੇ ਆਏ ਦਿਨ ਚਾਈਨਾਂਡੋਰ ਨਾਲ ਹੋਈਆਂ ਮੌਤਾਂ ਨੇ ਪੰਜਾਬ ਦੇ ਲੋਕਾਂ ਦਾ ਦਿਲ ਦਹਿਲਾ ਕੇ ਰੱਖ ਦਿੱਤਾ,ਉਹਨਾਂ ਕਿਹਾ ਕੇ ਪੰਜਾਬ ਸਰਕਾਰ ਨੇ ਬੇਸ਼ੱਕ ਪਤੰਗਬਾਜੀ ਹੁਣ ਬਿਲਕੁਲ ਬੈਨ ਕਰ ਦਿੱਤੀ ਹੈ ਪਰ ਇਹ ਫੈਸਲਾ ਬਸੰਤ ਪੰਚਮੀ ਦੇ ਤਿਉਹਾਰ ਤੋਂ ਘੱਟੋ-ਘੱਟ ਇੱਕ ਮਹੀਨਾਂ ਪਹਿਲਾਂ ਲੈਣਾ ਚਾਈਦਾ ਸੀ ਸ਼ਾਇਦ ਜਿੰਨਾਂ ਪਰਿਵਾਰਾਂ ਦੇ ਜੀਅ ਉਹਨਾਂ ਨੂੰ ਸਦਾ ਲਈ ਛੱਡ ਗਏ ਹਨ ਉਹ ਇਸ ਦੁਨੀਆਂ ਤੋਂ ਰੁਖ਼ਸਤ ਨਾ ਹੁੰਦੇ,ਸੁੱਖ ਗਿੱਲ ਮੋਗਾ ਨੇ ਕਿਹਾ ਕੇ ਜਿੰਨਾਂ ਦੁਕਾਨਾਂ ਤੇ ਚਾਈਨਾਂਡੋਰ ਵਿਕਦੀ ਹੈ ਜਾਂ ਜਿੰਨਾਂ ਥਾਵਾਂ ਤੇ ਪੰਜਾਬ ਵਿੱਚ ਵੀ ਚਾਈਨਾਂਡੋਰ ਤਿਆਰ ਹੁੰਦੀ ਹੈ ਉਹ ਦੁਕਨਾਂ ਫੈਕਟਰੀਆਂ ਮੁਕੰਮਲ ਤੌਰ ਤੇ ਸਦਾ ਲਈ ਬੰਦ ਹੋਈਆਂ ਚਾਈਦੀਆਂ ਹਨ,ਸੂਬਾ ਪ੍ਰਧਾਨ ਸੁੱਖ ਗਿੱਲ ਮੋਗਾ ਨੇ ਪੰਜਾਬ ਅਤੇ ਕੇਂਦਰ ਸਰਕਾਰ ਤੋਂ ਮੰਗ ਕੀਤੀ ਕੇ ਜਿੰਨਾਂ ਲੋਕਾਂ ਦੀ ਰਸਤੇ ਚ ਜਾਂਦਿਆਂ ਚਾਈਨਾਂਡੋਰ ਨਾਲ ਗਲਾ ਕੱਟਕੇ ਮੌਤ ਹੋਈ ਹੈ ਉਹਨਾਂ ਦੇ ਪਰਿਵਾਰਾਂ ਨੂੰ ਢੁਕਵਾਂ ਮੁਆਵਜ਼ਾ ਦਿੱਤਾ ਜਾਵੇ ।




