WhatsApp Image 2024-08-10 at 5.43.20 PM
WhatsApp Image 2022-05-20 at 3.04.26 PM
WhatsApp Image 2024-08-10 at 5.24.00 PM
WhatsApp Image 2022-05-05 at 9.37.25 AM
WhatsApp Image 2022-12-03 at 3.18.40 PM
WhatsApp Image 2024-08-10 at 5.43.20 PM
Sure Visa Adds 2)
WhatsApp Image 2022-05-05 at 9.36.34 AM
WhatsApp Image 2022-05-16 at 1.37.06 PM
WhatsApp Image 2024-08-10 at 7.17.29 PM
S K Shooting 2
WhatsApp Image 2025-01-11 at 15.37.17 (1)
WhatsApp Image 2025-01-09 at 16.58.52
S K Shooting 2
ਤਾਜ਼ਾ ਖਬਰਾਂ

ਪੀ. ਐੱਮ. ਸ੍ਰੀ.ਜਵਾਹਰ ਨਵੋਦਿਆ ਵਿਦਿਆਲਿਆ, ਲੋਹਾਰਾ, ਮੋਗਾ ਵਿਖੇ ਵਿਦਿਆਰਥੀਆਂ ਵੱਲੋਂ ਗ੍ਰਾਮ ਪੰਚਾਇਤ ਸਭਾ ਦਾ ਆਯੋਜਨ:-

ਪੀ. ਐੱਮ. ਸ਼੍ਰੀ ਜਵਾਹਰ ਨਵੋਦਿਆ ਵਿਦਿਆਲਿਆ, ਲੋਹਾਰਾ, ਮੋਗਾ ਵਿਖ਼ੇ ਮਿਤੀ :-20 ਨਵੰਬਰ 2025 ਨੂੰ ਸਕੂਲ- ਪੱਧਰੀ ਗ੍ਰਾਮ ਪੰਚਾਇਤ ਸਭਾ ਰੂਪੀ ਪ੍ਰੋਗਰਾਮ ਦਾ ਸਫਲਤਾਪੂਰਵਕ ਆਯੋਜਨ ਕੀਤਾ ਗਿਆ।

WhatsApp Image 2022-05-20 at 2.57.41 PM
WhatsApp Image 2023-03-28 at 1.44.51 PM (1)
WhatsApp Image 2024-08-10 at 7.15.30 PM (4)
WhatsApp Image 2022-05-23 at 10.44.37 AM
WhatsApp Image 2022-03-17 at 5.53.21 PM (1)
WhatsApp Image 2022-05-05 at 9.09.16 AM
Sure Visa Adds (5)
Nagpal 3
WhatsApp Image 2025-01-09 at 16.59.28
WhatsApp Image 2025-01-11 at 14.26.10

ਮੋਗਾ 20 ਨਵੰਬਰ (ਚਰਨਜੀਤ ਸਿੰਘ)

ਪੀ. ਐੱਮ. ਸ਼੍ਰੀ ਜਵਾਹਰ ਨਵੋਦਿਆ ਵਿਦਿਆਲਿਆ, ਲੋਹਾਰਾ, ਮੋਗਾ ਵਿਖ਼ੇ ਮਿਤੀ :-20 ਨਵੰਬਰ 2025 ਨੂੰ ਸਕੂਲ- ਪੱਧਰੀ ਗ੍ਰਾਮ ਪੰਚਾਇਤ ਸਭਾ ਰੂਪੀ ਪ੍ਰੋਗਰਾਮ ਦਾ ਸਫਲਤਾਪੂਰਵਕ ਆਯੋਜਨ ਕੀਤਾ ਗਿਆ। ਜਿਸ ਵਿਚ ਕੁੱਲ 38 ਵਿਦਿਆਰਥੀਆਂ ਨੇ ਭਾਗ ਲਿਆ l ਮੁੱਖ ਮਹਿਮਾਨ ਵੱਜੋਂ ਲੋਹਾਰਾ ਪਿੰਡ ਦੇ ਸਰਪੰਚ ਸ੍ਰੀ ਮਤੀ ਪਰਮਜੀਤ ਕੌਰ, ਸ: ਲਖਵੀਰ ਸਿੰਘ (ਸਮਾਜਿਕ ਕਾਰਜਕਾਰਤਾ), ਗ੍ਰਾਮ ਪੰਚਾਇਤ ਮੈਬਰਾਂ ਨੇ ਸ਼ਿਰਕਤ ਕੀਤੀ। ਇਹ ਸਭਾ ਸ੍ਰੀ ਗੁਰਜੀਤ ਸਿੰਘ ਪੀ.ਜੀ.ਟੀ.ਹਿਸਟਰੀ, ਸ੍ਰੀ ਆਸ਼ੂਤੋਸ਼ ਕੁਮਾਰ ਪੀ.ਜੀ.ਟੀ.ਅਰਥਸ਼ਾਸਤਰ ਦੀ ਅਗਵਾਈ ਹੇਠ ਤਿਆਰ ਕੀਤੀ ਗਈ lਇਸ ਸਭਾ ਦਾ ਮੁੱਖ ਉਦੇਸ਼, ਜਨਤਕ ਸਮੱਸਿਆਵਾਂ ਬਾਰੇ ਚਰਚਾ ਕਰਨਾ , ਨਵੀਆਂ ਵਿਕਾਸ ਯੋਜਨਾਵਾਂ ਦਾ ਐਲਾਨ ਕਰਨਾ ਅਤੇ ਪਿੰਡ ਦੇ ਲੋਕਾਂ ਨੂੰ ਸਰਕਾਰੀ ਸਕੀਮਾਂ ਬਾਰੇ ਜਾਣਕਾਰੀ ਦੇਣਾ ਸੀ। ਸਭਾ ਵਿੱਚ ਆਏ ਪਿੰਡ ਵਾਸੀਆਂ ਦਾ ਕਿਰਦਾਰ ਨਿਭਾ ਰਹੇ ਵਿਦਿਆਰਥੀਆਂ ਨੇ ਆਪਣੀ ਸਮੱਸਿਆਵਾਂ ਪੇਸ਼ ਕੀਤੀਆਂ, ਮੁੱਖ ਤੌਰ ‘ਤੇ ਪਰਾਲੀ ਜਲਾਉਣ ਦੀ ਸੱਮਸਿਆ,ਸਿੱਖਿਆ ਨਾਲ ਸੰਬੰਧਤ ਸਮਗਰੀ ਬਾਰੇ,ਸਿਹਤ ਸੰਬੰਧੀ ਸੱਮਸਿਆ,ਪਾਣੀ ਅਤੇ ਗੰਦਗੀ, ਸਟ੍ਰੀਟ ਲਾਈਟਾਂ ਦੀ ਕਮੀ, ਅਨਾਜ ਮੰਡੀ ਦੀ ਸੱਮਸਿਆ,ਨਸ਼ੇ ਦੀ ਸੱਮਸਿਆਵਾਂ ਨੂੰ ਸਭ ਦੇ ਸਾਹਮਣੇ ਰੱਖਿਆ ਅਤੇ ਗ੍ਰਾਮ ਪੰਚਾਇਤ ਨੇ ਇਹਨਾਂ ਸੱਮਸਿਆਵਾਂ ਦੇ ਪੂਰੇ ਬਿਓਰੇ ਸਮੇਤ ਹੱਲ ਕਰਨ ਦਾ ਵਿਸ਼ਵਾਸ ਦਿਲਾਇਆl ਸਰਪੰਚ ਸਾਹਿਬਾ ਸ੍ਰੀ ਮਤੀ ਪਰਮਜੀਤ ਕੌਰ ਜੀ ਨੇ ਬੱਚਿਆਂ ਦਾ ਮਾਰਗਦਰਸ਼ਨ ਕੀਤਾ l ਅੰਤ ਵਿਚ ਵਿਦਿਆਲਿਆ ਦੇ ਉਪ ਪ੍ਰਧਾਨ ਸ਼੍ਰੀ ਸ਼ੈਲੇਸ਼ ਗੁਪਤਾ ਜੀ ਨੇ ਵਿਦਿਆਰਥੀਆਂ ਦੀ ਹੌਸਲਾ ਅਫ਼ਜਾਈ ਕਰਦੇ ਹੋਏ ਮੁੱਖ ਮਹਿਮਾਨਾਂ ਦਾ ਆਪਣੇ ਕੀਮਤੀ ਸਮੇਂ ਵਿੱਚੋਂ ਸਮਾਂ ਕੱਢ ਕੇ ਸਕੂਲ ਵਿਚ ਪਧਾਰਨ ਲਈ ਧੰਨਵਾਦ ਕੀਤਾ।

Fast News Punjab

Related Articles

Back to top button