ਸੰਗਰੂਰ ਵਿਖੇ ਜੋਨ ਪੱਧਰੀ ਨਿਰੰਕਾਰੀ ਮਹਿਲਾ ਸਮਾਗਮ ਦਾ ਆਯੋਜਨ

ਸੰਗਰੂਰ ਵਿਖੇ ਜੋਨ ਪੱਧਰੀ ਨਿਰੰਕਾਰੀ ਮਹਿਲਾ ਸਮਾਗਮ ਦਾ ਆਯੋਜਨ
“ਮਹਿਲਾਵਾਂ ਹੀ ਹਨ ਜੋ ਘਰ ਦੇ ਵਾਤਾਵਰਨ ਨੂੰ ਸੁੰਦਰ ਬਣਾ ਕੇ ਰੱਖ ਸਕਦੀਆਂ ਹਨ”
ਮੋਗਾ 12 ਜੁਲਾਈ( ਚਰਨਜੀਤ ਸਿੰਘ) ਸੰਤ ਨਿਰੰਕਾਰੀ ਮਿਸ਼ਨ ਦੇ ਸੰਗਰੂਰ ਜ਼ੋਨ ਵਲੋਂ ਸੰਗਰੂਰ ਦੇ ਮੰਦਿਰ ਸ਼੍ਰੀ ਮਹਾਂਕਾਲੀ ਪਟਿਆਲਾ ਗੇਟ ਵਿਖੇ ਜੋਨ ਪੱਧਰੀ ਮਹਿਲਾ ਸਮਾਗਮ ਕਰਵਾਇਆ ਗਿਆ। ਜਿਸ ਵਿੱਚ ਸੰਗਰੂਰ ਜੋਨ ਦੀਆਂ 33 ਬ੍ਰਾਂਚਾਂ ਤੋਂ ਹਜ਼ਾਰਾਂ ਦੀ ਗਿਣਤੀ ਵਿੱਚ ਮਹਿਲਾਵਾਂ ਨੇ ਭਾਗ ਲਿਆ। ਜਿੱਥੇ ਉਹਨਾਂ ਨੇ ਗੀਤ, ਕਵਿਤਾ, ਸਕਿਟ ਆਦਿ ਰਾਹੀਂ ਸਤਿਗੁਰੂ ਦਾ ਸੰਦੇਸ਼ ਦਿੱਤਾ।
ਸੰਤ ਨਿਰੰਕਾਰੀ ਭਵਨ ਬ੍ਰਾਂਚ ਮੋਗਾ ਦੇ ਸੰਜੋਯਕ ਰਾਕੇਸ਼ ਕੁਮਾਰ ਲੱਕੀ ਨੇ ਪ੍ਰੈਸ ਨੂੰ ਦੱਸਿਆ ਕਿ ਇਸ ਸਮਾਗਮ ਵਿੱਚ ਮੁੱਖ ਤੌਰ ਤੇ ਪਟਿਆਲਾ ਤੋਂ ਆਏ ਭੈਣ ਡਾ.ਨਿਸ਼ਾ ਦੁੱਗਲ ਜੀ ਨੇ ਸਤਿਗੁਰੂ ਮਾਤਾ ਜੀ ਦਾ ਪਾਵਨ ਸੰਦੇਸ਼ ਦਿੰਦੇ ਹੋਏ ਕਿਹਾ ਕਿ ਅੱਜ ਸੰਸਾਰ ਦੇ ਹਾਲਾਤ ਦੇਖ ਹੀ ਸਕਦੇ ਹਾਂ ਕਿ ਕਿਸ ਤਰ੍ਹਾਂ ਘਰਾਂ ਦਾ ਮਾਹੌਲ ਬਣਿਆ ਹੋਇਆ ਹੈ।ਪਰ ਨਿਰੰਕਾਰੀ ਮਿਸ਼ਨ ਦੀਆਂ ਇਹ ਭੈਣਾਂ ਸਤਿਗੁਰੂ ਮਾਤਾ ਸੁਦੀਕਸ਼ਾ ਜੀ ਮਹਾਰਾਜ ਦੇ ਸੰਦੇਸ਼ ਨੂੰ ਆਪਣੇ ਜੀਵਨ ਵਿੱਚ ਧਾਰ ਕੇ ਸਾਰੇ ਪਰਿਵਾਰ ਨਾਲ ਪਿਆਰ ਕਰਦੀਆਂ ਹਨ। ਹਰ ਇਕ ਮੈਂਬਰ ਦੀ ਸੰਭਾਲ ਕਰਦੀਆਂ ਹਨ ਕਿਉੰਕਿ ਸਤਿਗੁਰੂ ਦਾ ਐਸਾ ਹੀ ਸੰਦੇਸ਼ ਹੈ ਕਿ ਹਰ ਇਕ ਇਨਸਾਨ ਦੇ ਅੰਦਰ ਇਸ ਪਰਮਾਤਮਾ ਨੂੰ ਦੇਖਦੇ ਹੋਏ ਸਭ ਨਾਲ ਪਿਆਰ ਕਰਨਾ ਹੈ ਅਤੇ ਸੱਭ ਦਾ ਸਤਿਕਾਰ ਕਰਨਾ ਹੈ।
ਓਹਨਾਂ ਅੱਗੇ ਕਿਹਾ ਕਿ ਭਗਤੀ ਗ੍ਰਹਿਸਤੀ ਦੇ ਵਿੱਚ ਰਹਿ ਕੇ ਕਰਨੀ ਹੈ। ਜੀਵਣ ਜੀਉਣ ਦੇ ਲਈ ਸਾਨੂੰ ਅਪਣਾ ਨਜ਼ਰੀਆ ਬਦਲਣਾ ਪਵੇਗਾ। ਇਕ ਦੂਜੇ ਦਾ ਸਾਥ ਦੇਣਾ ਹੋਵੇਗਾ, ਹਰ ਇਕ ਨਾਲ ਪਿਆਰ ਕਰਨਾ ਪਵੇਗਾ। ਜੇਕਰ ਕਿਸੇ ਨੇ ਕਿਸੇ ਨੂੰ ਕੋਈ ਐਸੀ ਗੱਲ ਕਹਿ ਦਿੱਤੀ ਜੋ ਬਰਦਾਸ਼ਤ ਨਹੀਂ ਹੁੰਦੀ ਤਾਂ ਉਸ ਗੱਲ ਨੂੰ ਬਰਦਾਸ਼ਤ ਕਰਨ ਲਈ ਸਾਡੇ ਅੰਦਰ ਸਹਿਣਸ਼ਕਤੀ ਦਾ ਹੋਣਾ ਵੀ ਬਹੁਤ ਜਰੂਰੀ ਹੈ।
ਮਹਿਲਾਵਾਂ ਹੀ ਹਨ ਜੋ ਘਰ ਦੇ ਵਾਤਾਵਰਨ ਨੂੰ ਸੁੰਦਰ ਬਣਾ ਕੇ ਰੱਖ ਸਕਦੀਆਂ ਹਨ। ਕਿਸੇ ਦੂਸਰੇ ਦੀਆਂ ਗੱਲਾਂ ਵਿੱਚ ਨਾ ਆਕੇ ਬਲਕਿ ਆਪਣੀ ਸੂਝ ਬੂਝ ਦੇ ਅਨੁਸਾਰ ਪਰਿਵਾਰ ਨੂੰ ਚਲਾਉਣਾ ਹੈ। ਭਗਤੀ ਸਭ ਤੋਂ ਪਹਿਲਾ ਘਰ ਤੋਂ ਹੀ ਸ਼ੁਰੂ ਹੁੰਦੀ ਹੈ ਇਕ ਇਸਤਰੀ ਹੀ ਹੈ ਜੋ ਘਰ ਵਿੱਚ ਭਗਤੀ ਦਾ ਮਾਹੌਲ ਬਣਾ ਕੇ ਰੱਖ ਸਕਦੀ ਹੈ।
ਅੰਤ ਵਿੱਚ ਸੰਗਰੂਰ ਜੋਨ ਦੇ ਜ਼ੋਨਲ ਇੰਚਾਰਜ ਡਾ.ਵੀ.ਸੀ. ਲੂਥਰਾ ਨੇ ਭੈਣ ਨਿਸ਼ਾ ਦੁੱਗਲ ਜੀ ਦਾ ਧੰਨਵਾਦ ਕੀਤਾ ਨਾਲ ਹੀ ਸੰਗਰੂਰ ਬ੍ਰਾਂਚ ਦੇ ਸੰਯੋਜਕ ਡਾ.ਕੇ.ਸੀ.ਗੋਇਲ ਨੇ ਆਈਆਂ ਹੋਈਆਂ ਸਾਰੀਆਂ ਸੰਗਤਾਂ ਅਤੇ ਅਲਗ ਅਲਗ ਬ੍ਰਾਂਚਾਂ ਤੋਂ ਆਏ ਹੋਏ ਸੰਯੋਜਕ ਮੁਖੀਆਂ ਤੇ ਪਤਵੰਤੇ ਸੱਜਣਾਂ ਦਾ ਧੰਨਵਾਦ ਕੀਤਾ।






