ਜੌਗਰਫ਼ੀ ਲੈਕਚਰਾਰਾਂ ਦੀਆਂ ਕੁੱਲ ਮੰਨਜ਼ੂਰ ਆਸਾਮੀਆਂ ਹੋਣਗੀਆਂ ਬਹਾਲ
*ਜੌਗਰਫ਼ੀ ਟੀਚਰਜ਼ ਯੂਨੀਅਨ ਦੀ ਡਾਇਰੈਕਟਰ ਸਿੱਖਿਆ ਨਾਲ ਹੋਈ ਮੀਟਿੰਗ*
*ਜੌਗਰਫ਼ੀ ਲੈਕਚਰਾਰਾਂ ਦੀਆਂ ਕੁੱਲ ਮੰਨਜ਼ੂਰ ਆਸਾਮੀਆਂ ਹੋਣਗੀਆਂ ਬਹਾਲ*
*ਜੌਗਰਫ਼ੀ ਟੀਚਰਜ਼ ਯੂਨੀਅਨ ਦੀ ਡਾਇਰੈਕਟਰ ਸਿੱਖਿਆ ਨਾਲ ਹੋਈ ਮੀਟਿੰਗ*
ਧਰਮਕੋਟ 28 ਮਈ (ਚਰਨਜੀਤ ਸਿੰਘ)ਪੰਜਾਬ ਸਰਕਾਰ ਵੱਲੋਂ ਅਗਸਤ 2018 ਦੇ ਗਜ਼ਟ ਨੋਟੀਫਿਕੇਸ਼ਨ ਅਨੁਸਾਰ ਸਕੂਲ ਲੈਕਚਰਾਰਾਂ ਦੀਆਂ ਕੁੱਲ ਮੰਨਜ਼ੂਰਸ਼ੁਦਾ 13252 ਆਸਾਮੀਆਂ ਵਿੱਚ਼ ਜੌਗਰਫ਼ੀ (ਭੂਗੋਲ) ਲੈਕਚਰਾਰਾਂ ਦੀਆਂ ਕੇਵਲ 357 ਆਸਾਮੀਆਂ ਹੋਣ ਕਰਕੇ, ਉਸ ਵਿੱਚੋਂ ਵੀ ਖਾਲੀ 128 ਆਸਾਮੀਆਂ ਨੂੰ ਸਕੂਲ ਸਿੱਖਿਆ ਵਿਭਾਗ (ਸੈਕੰਡਰੀ) ਪੰਜਾਬ ਵੱਲੋਂ ਈ-ਪੰਜਾਬ ਪੋਰਟਲ ‘ਤੇ ਨਾ ਦਰਸਾਉਣ ਕਰਕੇ ਇਸ ਵਿਸ਼ੇ ਦੇ ਅਧਿਆਪਕਾਂ ਦੀਆਂ ਤਰੱਕੀਆਂ ਵਿੱਚ ਰੁਕਾਵਟ ਆਉਣ, ਸਿੱਧੀ ਭਰਤੀ ਤੇ ਬਦਲੀਆਂ ਸਮੇਂ ਸਟੇਸ਼ਨ ਸ਼ੋਅ ਨਾ ਹੋਣ ਕਾਰਨ ਆ ਰਹੀਆਂ ਸਮੱਸਿਆਵਾਂ, ਪੰਜਾਬ ਦੇ 2000 ਸੈਕੰਡਰੀ ਸਕੂਲਾਂ ਵਿੱਚੋਂ 1771 ਸਕੂਲਾਂ ਦੇ ਵਿਦਿਆਰਥੀਆਂ ਦਾ ਭੂਗੋਲ ਵਿਸ਼ੇ ਦੇ ਗਿਆਨ ਤੋਂ ਵਾਂਝੇ ਹੋਣਾ ਅਤੇ ਹੋਰਨਾਂ ਮੁੱਦਿਆਂ ਨੂੰ ਲੈ ਕੇ ਜੌਗਰਫ਼ੀ ਪੋਸਟ ਗਰੈਜੂਏਟ ਟੀਚਰਜ਼ ਯੂਨੀਅਨ ਪੰਜਾਬ ਵੱਲੋਂ ਜੱਥੇਬੰਦੀ ਦੇ ਸੂਬਾ ਪ੍ਰਧਾਨ ਸੁਖਜਿੰਦਰ ਸਿੰਘ ਸੁੱਖੀ ਅਤੇ ਜਨਰਲ ਸਕੱਤਰ ਦਿਲਬਾਗ ਸਿੰਘ ਲਾਪਰਾਂ ਦੀ ਅਗਵਾਈ ਵਿੱਚ ਵਫ਼ਦ ਨੇ ਗੁਰਿੰਦਰ ਸਿੰਘ ਸੋਢੀ ਡਾਇਰੈਕਟਰ ਸਕੂਲ ਐਜੂਕੇਸ਼ਨ (ਸੈਕੰ:) ਪੰਜਾਬ ਅਤੇ ਸਹਾਇਕ ਡਾਇਰੈਕਟਰ ਪਰਮਿੰਦਰ ਕੌਰ ਚਾਹਲ ਅਤੇ ਪੀ.ਏ. ਭਾਰਤ ਭੂਸ਼ਨ ਨਾਲ ਦਿੱਤੇ ਹੋਏ ਸਮੇਂ ਅਨੁਸਾਰ ਮੀਟਿੰਗ ਕੀਤੀ। ਮੀਟਿੰਗ ਦੌਰਾਨ ਜੱਥੇਬੰਦੀ ਨੇ ਧਿਆਨ ਵਿੱਚ ਲਿਆਂਦਾ ਕਿ ਲੈਕਚਰਾਰਾਂ ਦੀਆਂ ਆਸਾਮੀਆਂ ਦੀ ਰਚਨਾ ਸਮੇਂ ਸਿੱਖਿਆ ਵਿਭਾਗ ਵੱਲੋਂ ਯੋਗ ਅਤੇ ਸਹੀ ਮਾਪਦੰਡ ਨਾ ਅਪਣਾਉਣ ਕਰਕੇ ਲੈਕਚਰਾਰਾਂ ਦੀਆਂ ਆਸਾਮੀਆਂ ਦੀ ਵਿਸਥਾਰ ਵੰਡ ਵਿੱਚ ਅਸੰਤੁਲਨ ਪੈਦਾ ਹੋਇਆ ਹੈ। ਸ਼ੋਸ਼ਲ ਸਾਇੰਸ ਵਿੱਚ ਮੈਟ੍ਰਿਕ ਪੱਧਰ ਤੱਕ 30-30 ਫੀਸਦੀ ਪਾਠਕ੍ਰਮ ਜੌਗਰਫ਼ੀ (ਭੂਗੋਲ) ਅਤੇ ਹਿਸਟਰੀ ਦਾ, 20-20 ਫੀਸਦੀ ਇਕਨਾਮਿਕਸ ਤੇ ਰਾਜਨੀਤੀ ਸ਼ਾਸ਼ਤਰ ਦਾ ਪੜ੍ਹਾਈ ਜਾਂਦਾ ਹੈ ਪਰੰਤੂ 12ਵੀਂ ਪੱਧਰ ‘ਤੇ ਲੈਕਚਰਾਰਾਂ ਦੀਆਂ ਆਸਾਮੀਆਂ ਦੀ ਵਿਸ਼ਾਵਾਰ ਵੰਡ ਸਮੇਂ ਜੌਗਰਫ਼ੀ ਵਿਸ਼ੇ ਨਾਲ ਵਿਤਕਰਾ ਕਰਦੇ ਹੋਏ ਹਿਸਟਰੀ ਦੀਆਂ 1448, ਰਾਜਨੀਤੀ ਸ਼ਾਸ਼ਤਰ ਦੀਆਂ 1425, ਅਰਥ-ਸ਼ਾਸ਼ਤਰ ਨੂੰ 1193 ਅਤੇ ਜੌਗਰਫ਼ੀ ਦੀਆਂ ਕੇਵਲ 357 ਆਸਾਮੀਆਂ ਮੰਨਜੂਰ ਕੀਤੀਆਂ ਗਈਆਂ। ਬਹੁਤ ਹੀ ਸੁਖਾਵੇਂ ਮਾਹੌਲ ਵਿੱਚ ਹੋਈ ਮੀਟਿੰਗ ਵਿੱਚ ਡਾਇਰੈਕਟਰ ਸੋਢੀ ਸਾਹਿਬ ਨੇ ਜੱਥੇਬੰਦੀ ਦੀਆਂ ਮੰਗਾਂ ਨੂੰ ਗੰਭੀਰਤਾ ਨਾਲ ਲੈਂਦੇ ਹੋਏ ਜੌਗਰਫ਼ੀ ਲੈਕਚਰਾਰਾਂ ਦੀਆਂ ਖਾਲੀ 128 ਆਸਾਮੀਅਆਂਨੂੰ ਬਹਾਲ ਕਰਨ ਦੀ ਜਿੰਮੇਵਾਰੀ ਸਹਾਇਕ ਡਾਇਰੈਕਟਰ ਸ਼੍ਰੀਮਤੀ ਪਰਮਿੰਦਰ ਕੌਰ ਚਾਹਲ ਦੀ ਲਗਾਈ। ਵਿਚਾਰ ਵਟਾਂਦਰੇ ਦੌਰਾਨ ਡਾਇਰੈਕਟਰ ਨੇ 118 ਸਕੂਲ ਆਫ਼ ਐਮੀਨੈਂਸ ਵਿੱਚ ਅਤੇ 174 ਪੀ.ਐੱਮ.ਸ਼੍ਰੀ ਸਕੂਲਾਂ ਵਿੱਚ ਜੌਗਰਫੀ ਲੈਕਚਰਾਰਾਂ ਦੀਆਂ ਆਸਾਮੀਆਂ ਦੇਣ ਦਾ ਹਾਂ ਪੱਖੀ ਹੁੰਗਾਰਾ ਭਰਿਆ। ਵੱਡੀ ਗਿਣਤੀ ਵਾਲੇ ਸ਼ਹਿਰੀ ਤੇ ਪੇਂਡੂ ਸਕੂਲਾਂ ਵਿੱਚ ਜੌਗਰਫ਼ੀ ਲੈਕਚਰਾਰਾਂ ਦੀਆਂ ਆਸਾਮੀਆਂ ਦੇਣ ‘ਤੇ ਵੀ ਵਿਚਾਰ ਹੋਇਆ। ਜੌਗਰਫ਼ੀ ਵਿਸ਼ਾ ਪੜ੍ਹਦੇ ਸਕੂਲਾਂ ਵਿੱਚ ਜੌਗਰਫ਼ੀ ਪ੍ਰਯੋਗਸ਼ਾਲਾਵਾਂ ਨੂੰ ਵੀ ਜਰੂਰੀ ਹੋਣਾ ਸਮਝਿਆ ਗਿਆ। ਮੀਟਿੰਗ ਵਿੱਚ ਸਹਿਮਤੀ ਬਣੀ ਕਿ 2018 ਤੋਂ ਪਹਿਲਾਂ ਉਹਨਾਂ ਸਕੂਲਾਂ ਦੇ ਵੇਰਵੇ ਇਕੱਤਰ ਕੀਤੇ ਜਾਣ, ਜਿੱਥੇ ਜੌਗਰਫ਼ੀ ਲੈਕਚਰਾਰਾਂ ਦੀਆਂ ਆਸਾਮੀਆਂ ਮੰਨਜ਼ੂਰ ਸਨ ਅਤੇ ਵਿਦਿਆਰਥੀ ਪੜ੍ਹਦੇ ਸਨ ਤੇ ਆਸਾਮੀ ਖਤਮ ਕਰ ਦਿੱਤੀ ਗਈ ਹੈ ਅਤੇ ਮੌਜ਼ੂਦਾ ਸਮੇਂ ਜਿੱਥੇ ਬਿਨਾਂ ਮੰਨਜੂਰ ਆਸਾਮੀ ਤੋਂ ਵਿਦਿਆਰਥੀ ਜੌਗਰਫ਼ੀ ਵਿਸ਼ਾ ਪੜ੍ਹਦੇ ਹਨ ਤਾਂ ਜੋ ਇਸ ਸਭ ਦੀ ਸਮੀਖਿਆ ਹੋ ਸਕੇ ਅਤੇ ਜੌਗਰਫ਼ੀ ਲੈਕਚਰਾਰਾਂ ਦੀਆਂ ਆਸਾਮੀਆਂ ਦੇਣ ‘ਤੇ ਡੂੰਘਾ ਵਿਚਾਰ ਕੀਤਾ ਜਾ ਸਕੇ।
ਮੀਟਿੰਗ ਦੌਰਾਨ ਵਫ਼ਦ ਵਿੱਚ ਸ਼੍ਰੀ ਸੁੱਖੀ ਤੋਂ ਇਲਾਵਾ ਦਿਲਬਾਗ ਸਿੰਘ ਲਾਪਰਾਂ ਲੁਧਿਆਣਾ, ਹਰਜੋਤ ਸਿੰਘ ਬਰਾੜ ਫਰੀਦਕੋਟ, ਮਨਦੀਪ ਸਿੰਘ ਸ਼੍ਰੀ ਮੁਕਤਸਰ ਸਾਹਿਬ, ਗਗਨਦੀਪ ਸਿੰਘ ਸੰਧੂ ਫਰੀਦਕੋਟ, ਗੁਰਸੇਵਕ ਸਿੰਘ ਅਨੰਦਪੁਰ ਸਾਹਿਬ, ਤੇਜਵਿੰਦਰ ਸਿੰਘ ਅੰਮ੍ਰਿਤਸਰ, ਜਸਮੇਲ ਸਿੰਘ ਜਲੰਧਰ, ਸਰਬਜੀਤ ਸਿੰਘ ਸੰਗਰੂਰ, ਤਰਵਿੰਦਰ ਸਿੰਘ ਪਟਿਆਲਾ ਅਤੇ ਪਰਮਜੀਤ ਸਿੰਘ ਮੁਹਾਲੀ ਨੇ ਸ਼ਮੂਲੀਅਤ ਕੀਤੀ।
ਕੈਪਸ਼ਨ: ਜੌਗਰਫ਼ੀ ਟੀਚਰਜ਼ ਯੂਨੀਅਨ ਦੇ ਆਗੂ ਡਾਇਰੈਕਟਰ ਸਿੱਖਿਆ ਗੁਰਿੰਦਰ ਸਿੰਘ ਸੋਢੀ ਤੇ ਹੋਰ ਅਧਿਕਾਰੀਆਂ ਨਾਲ ਮੀਟਿੰਗ ਦੌਰਾਨ ਮੰਗ-ਪੱਤਰ ਸੌਂਪਦੇ ਹੋਏ।




