ਖੇਲੋ ਇੰਡੀਆ ਪੈਰਾ ਗੇਮਜ਼ 2025 ਦਾ ਦਿੱਲੀ ਵਿੱਖੇ ਸ਼ਾਨਦਾਰ ਆਗਾਜ਼

ਮੋਗਾ 21 ਮਾਰਚ (Charanjit Singh):-ਖੇਲੋ ਇੰਡੀਆ ਪੈਰਾ ਗੇਮਜ਼ 2025 ਪੰਜਾਬ ਟੀਮ ਦੇ ਮੈਨੇਜਰ ਜਸਪ੍ਰੀਤ ਸਿੰਘ ਧਾਲੀਵਾਲ ਅਤੇ ਨੋਡਲ ਅਫਸਰ ਪ੍ਰਮੋਦ ਧੀਰ ਨੇ ਪ੍ਰੈਸ ਨੂੰ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਭਾਰਤ ਸਰਕਾਰ ਵੱਲੋਂ ਖੇਲੋ ਇੰਡੀਆ ਪੈਰਾ ਗੇਮਜ਼ 2025 ਦਾ ਅੱਜ ਸ਼ਾਨਦਾਰ ਆਗਾਜ਼ ਹੋਇਆ। ਉਹਨਾਂ ਦੱਸਿਆ ਕਿ ਨਿਊ ਦਿੱਲੀ ਵਿਖੇ 20 ਮਾਰਚ ਤੋਂ ਲੈ ਕੇ 27 ਮਾਰਚ ਤੱਕ ਹੋਣ ਜਾ ਰਹੀਆਂ ਇਹਨਾਂ ਪੈਰਾ ਖੇਡਾਂ ਵਿੱਚ ਛੇ ਪੈਰਾ ਖੇਡਾਂ ਪੈਰਾ ਬਿਡਮਿੰਟਨ ਪੈਰਾ ਪਾਵਰ ਲਿਫਟਿੰਗ ਪੈਰਾਸ਼ੂਟਿੰਗ ਪੈਰਾ ਆਰਚਰੀ ਪੈਰਾ ਅਥਲੈਟਿਕਸ ਅਤੇ ਪੈਰਾ ਟੇਬਲ ਟੈਨਿਸ ਦੇ ਮੁਕਾਬਲੇ ਕਰਵਾਏ ਜਾਣਗੇ। ਪੀਸੀਆਈ ਦੇ ਐਗਜੀਕਿਊਟਿਵ ਮੈਂਬਰ ਸ਼ਮਿੰਦਰ ਸਿੰਘ ਢਿੱਲੋ ਨੇ ਦੱਸਿਆ ਕਿ ਪੂਰੇ ਭਾਰਤ ਵਿੱਚੋਂ ਤਿੰਨ ਹਜ਼ਾਰ ਤੋਂ ਵੱਧ ਖਿਡਾਰੀ ਇੰਨਾ ਖੇਡਾਂ ਵਿੱਚ ਹਿੱਸਾ ਲੈਣ ਲਈ ਪਹੁੰਚ ਰਹੇ ਹਨ। ਪੰਜਾਬ ਤੋਂ ਵੀ ਲਗਭਗ 40 ਖਿਡਾਰੀ ਹਿੱਸਾ ਲੈਣ ਲਈ ਜਾ ਰਹੇ ਹਨ। 20 ਮਾਰਚ ਨੂੰ ਇਨਾ ਖੇਡਾਂ ਦੀ ਓਪਨਿੰਗ ਸਰਮਨੀ ਸਮਾਰੋਹ ਇੰਦਰਾ ਗਾਂਧੀ ਸਪੋਰਟਸ ਖੇਡ ਸਟੇਡੀਅਮ ਦਿੱਲੀ ਵਿਖੇ ਕੀਤਾ ਗਿਆ ਜਿਸ ਦੀ ਪ੍ਰਧਾਨਗੀ ਭਾਰਤ ਦੇ ਕੇਂਦਰੀ ਯੂਥ ਅਫ਼ੈਰਜ਼ ਐਂਡ ਖੇਡ ਮੰਤਰੀ ਡਾ ਮਨਸੁੱਖ ਮੰਡਾਵੀਆ ਅਤੇ ਕੇਂਦਰੀ ਸੋਸ਼ਲ ਜਸਟਿਸ ਐਂਡ ਇੰਪਾਵਰਮੈਂਟ ਮੰਤਰੀ ਡਾ ਵੀਰੇਂਦਰ ਕੁਮਾਰ ਨੇ ਕੀਤੀ। ਇਸ ਮੌਕੇ ਸ਼ਾਨਦਾਰ ਕੋਰੀਓਗ੍ਰਾਫੀਆਂ ਪੇਸ਼ ਕੀਤੀਆਂ ਗਈਆਂ ਤੇ ਖੇਲੋ ਇੰਡੀਆ ਐਨਥਮ ਵੀ ਰਿਲੀਜ਼ ਕੀਤਾ ਗਿਆ। ਇਸ ਮੌਕੇ ਪ੍ਰਸਿੱਧ ਗਾਇਕ ਜੋੜੀ ਮੀਤ ਬ੍ਰਦਰਜ ਨੇ ਆਪਣੀ ਪੇਸ਼ਕਾਰੀ ਕਰਕੇ ਖੂਬ ਰੰਗ ਬੰਨਿਆ। ਅੱਜ ਪੈਰਾ ਬੈਡਮਿੰਟਨ ਅਤੇ ਪੈਰਾ ਅਥਲੈਟਿਕਸ ਦੇ ਮੁਕਾਬਲੇ ਕਰਵਾਏ ਗਏ। ਪੰਜਾਬ ਦੇ ਪੈਰਾ ਖਿਡਾਰੀ ਵਿਵੇਕ ਸ਼ਰਮਾ ਨੇ 100 ਮੀਟਰ ਰੇਸ ਵਿਚ ਗੋਲਡ ਮੈਡਲ ਜਿੱਤਿਆ। ਇਸ ਮੌਕੇ ਸੀ ਡੀ ਐਮ ਰੁਪੇਸ਼ ਕੁਮਾਰ, ਪੀਪੀਐਸਏ ਦੇ ਕੋਚ ਗਗਨਦੀਪ ਸਿੰਘ, ਜੋਵਨਦੀਪ ਸਿੰਘ, ਡਾਕਟਰ ਲਕਸੀ, ਦਵਿੰਦਰ ਸਿੰਘ ਟਫੀ ਬਰਾੜ, ਗੁਰਪ੍ਰੀਤ ਸਿੰਘ ਧਾਲੀਵਾਲ,ਕੋਚ ਪਰਵਿੰਦਰ ਸਿੰਘ, ਜਗਰੂਪ ਸਿੰਘ ਸੂਬਾ, ਅਮਨਦੀਪ ਸਿੰਘ ਬਰਾੜ, ਡਾਕਟਰ ਰਮਨਦੀਪ ਸਿੰਘ ਆਦਿ ਹਾਜ਼ਰ ਸਨ।



