ਸਾਲ 2025-26 ਦੌਰਾਨ ਮੀਡੀਆ ਨਾਲ ਸਬੰਧਤ ਵਿਅਕਤੀਆਂ ਦੇ ਨਵਿਆਏ ਜਾਣ ਵਾਲੇ ਐਕਰੀਡੇਟਡ ਕਾਰਡਾਂ ਅਤੇ ਪ੍ਰੈਸ (ਪੀਲੇ) ਸ਼ਨਾਖਤੀ ਕਾਰਡਾਂ ਲਈ ਫ਼ਾਰਮ ਜਮ੍ਹਾਂ ਕਰਵਾਉਣ ਦੀ ਆਖਰੀ ਮਿਤੀ ਵਿਚ ਵਾਧਾ ਕਰਨ ਸਬੰਧੀ ।

ਵੱਲੋਂ:-ਜ਼ਿਲ੍ਹਾ ਲੋਕ ਸੰਪਰਕ ਅਫ਼ਸਰ ਮੋਗਾ।
ਵੱਲ:- ਸਮੂਹ ਪੱਤਰਕਾਰ ਮੋਗਾ।
20 ਮਾਰਚ (ਚਰਨਜੀਤ ਸਿੰਘ)-ਮੁੱਖ ਦਫ਼ਤਰ ਦੇ ਪੱਤਰ ਨੰਬਰ I/1053204/2025 ਮਿਤੀ 12/03/2025 ਦੀਆਂ ਹਦਾਇਤਾਂ ਅਨੁਸਾਰ ਆਪ ਦੇ ਐਕਰੀਡੇਸ਼ਨ ਕਾਰਡ ਅਤੇ ਪ੍ਰੈਸ (ਪੀਲੇ) ਸਨਾਖ਼ਤੀ ਕਾਰਡ ਨਵਿਆਏ ਜਾਣੇ ਹਨ। ਇਸ ਸਬੰਧੀ ਪੱਤਰਕਾਰ ਸਾਥੀਆਂ ਦੀ ਮੰਗ ਤੇ ਅਪਲਾਈ ਕਰਨ ਦੀ ਆਖਰੀ ਮਿਤੀ 27 ਮਾਰਚ, 2025 ਤੱਕ ਅੱਗੇ ਵਧਾਈ ਜਾਂਦੀ ਹੈ। ਇੱਥੇ ਸਪੱਸ਼ਟ ਕੀਤਾ ਜਾਂਦਾ ਹੈ ਕਿ ਇਸ ਤੋਂ ਅੱਗੇ ਹੋਰ ਵਾਧਾ ਨਹੀਂ ਹੋਵੇਗਾ । ਬਿਨੈਕਾਰ ਨਿਰਧਾਰਤ ਪ੍ਰੋਫਾਰਮੇ ਵਿਚ ਆਪਣੀ ਅਰਜੀ ਦਫ਼ਤਰ ਜ਼ਿਲ੍ਹਾ ਲੋਕ ਸੰਪਰਕ ਅਫ਼ਸਰ ਮੋਗਾ, ਚੌਥੀ ਮੰਜ਼ਿਲ, ਜ਼ਿਲ੍ਹਾ ਪ੍ਰੰਬਧਕੀ ਕੰਪਲੈਕਸ (ਸਤਲੁਜ ਬਲਾਕ) ਵਿਖੇ ਮਿਤੀ 27 ਮਾਰਚ, 2025 ਤੱਕ ਦਸਤੀ ਕਿਸੇ ਵੀ ਕੰਮਕਾਜੀ ਦਿਨ ਦਫ਼ਤਰੀ ਸਮੇਂ ਅਨੁਸਾਰ ਜ਼ਮਾਂ ਕਰਵਾ ਸਕਦੇ ਹਨ। ਈ.ਮੇਲ ’ਤੇ ਪ੍ਰਾਪਤ ਅਰਜੀਆਂ ’ਤੇ ਵਿਚਾਰ ਨਹੀਂ ਕੀਤਾ ਜਾਵੇਗਾ।ਇਨ੍ਹਾਂ ਕਾਰਡਾਂ ਲਈ ਪ੍ਰਿੰਟ ਮੀਡੀਆ ਲਈ ਜ਼ਿਲ੍ਹਾ ਹੈਡਕੁਆਰਟਰ, ਤਹਿਸੀਲ, ਬਲਾਕ ਜਾਂ ਸਬ ਤਹਿਸੀਲ ’ਤੇ ਤਾਇਨਾਤ ਪੱਤਰਕਾਰ ਹੀ ਅਪਲਾਈ ਕਰ ਸਕਦੇ ਹਨ। ਜਦੋਂ ਕਿ ਟੀਵੀ ਪੱਤਰਕਾਰਾਂ ਲਈ ਕੇਵਲ ਜਿਲ਼੍ਹਾ ਹੈਡ ਕੁਆਰਟਰ ਤੇ ਹੀ ਕਾਰਡ ਬਣਨੇ ਹਨ।
ਤਾਇਨਾਤੀ ਦਾ ਸਥਾਨ ਅਰਜੀ ਅਤੇ ਅਥਾਰਟੀ ਲੈਟਰ ਵਿਚ ਸਪੱਸ਼ਟਤਾ ਨਾਲ ਦਰਸਾਇਆ ਗਿਆ ਹੋਵੇ।
- ਅਖ਼ਬਾਰ ਡੀਏਵੀਪੀ (ਸੀਬੀਸੀ) ਤੋਂ (ਪੰਜਾਬ-ਚੰਡੀਗੜ੍ਹ ਸੂਚੀ ਵਿੱਚ) ਪ੍ਰਵਾਨਿਤ ਹੋਵੇ,ਵੈਬਸਾਇਟ ਜਾਂ ਵੈਬ-ਚੈਨਲ ਸੂਚਨਾ ਤੇ ਲੋਕ ਸੰਪਰਕ ਵਿਭਾਗ, ਪੰਜਾਬ ਚੰਡੀਗੜ੍ਹ ਤੋਂ ਇਪੈਨਲਡ ਹੋਵੇ ਤੇ ਸੈਟੇਲਾਈਟ ਚੈਨਲ ਇਨਫਾਰਮੇਸ਼ਨ ਐਂਡ ਬਰਾਡ ਕਾਸਟਿੰਗ ਮੰਤਰਾਲਾ ਭਾਰਤ ਸਰਕਾਰ ਤੋਂ ਪ੍ਰਵਾਨਿਤ ਹੋਵੇ ਅਤੇ ਪੰਜਾਬ ਵਿੱਚ ਪ੍ਰਮੁਖਤਾ ਨਾਲ ਪ੍ਰਸਾਰਿਤ ਹੁੰਦਾ ਹੋਵੇ।
- ਅਖ਼ਬਾਰ ਦੇ ਕੇਸ ਵਿੱਚ ਜ਼ਿਲ੍ਹੇ ਵਿੱਚ ਅਖਬਾਰ ਦੀ ਸਰਕੁਲੇਸ਼ਨ (ਪ੍ਰਿੰਟ ਕਾਪੀ) ਹੋਣੀ ਲਾਜ਼ਮੀ ਹੈ। ਫੀਲਡ ਵਿੱਚ ਸਰਗਰਮ ਪੱਤਰਕਾਰਾਂ ਦੇ ਹੀ ਕਾਰਡ ਬਣਾਏ ਜਾਣਗੇ।
- ਬਿਨ੍ਹਾਂ ਲੋੜੀਂਦੇ ਦਸਤਾਵੇਜਾਂ ਅਤੇ ਮੀਡੀਆ ਅਦਾਰੇ ਦੀ ਅਥਾਰਟੀ ਤੋਂ ਬਿਨ੍ਹਾ ਅਰਜੀਆਂ ਪ੍ਰਾਪਤ ਨਹੀਂ ਕੀਤੀਆਂ ਜਾਣਗੀਆਂ।
- ਨਿਯਮਾਂ ਅਤੇ ਸ਼ਰਤਾਂ ਨੂੰ ਪੂਰੀਆਂ ਨਾ ਕਰਦੀਆਂ ਅਰਜੀਆਂ ਬਿਨ੍ਹਾਂ ਕਿਸੇ ਸੂਚਨਾ ਦੇ ਰੱਦ ਕਰ ਦਿੱਤੀਆਂ ਜਾਣਗੀਆਂ।
- ਨਿਰਧਾਰਤ ਮਿਤੀ ਤੋਂ ਬਾਅਦ ਪ੍ਰਾਪਤ ਅਰਜੀਆਂ ਅਤੇ ਅਧੂਰੀਆਂ ਅਰਜੀਆਂ ’ਤੇ ਵਿਚਾਰ ਨਹੀਂ ਕੀਤਾ ਜਾਵੇਗਾ।
- ਕਾਰਡ ਸਾਲ ਵਿੱਚ ਸਿਰਫ ਇਕ ਵਾਰ ਬਣਨਗੇ ਅਤੇ ਇਸ ਲਈ ਸਮੇਂ ਸਿਰ ਅਪਲਾਈ ਕਰਕੇ ਕਾਰਡ ਬਣਾ ਲਿਆ ਜਾਵੇ।
- ਸਿਆਸੀ ਸਰਗਰਮੀਆਂ ਵਿੱਚ ਹਿੱਸਾ ਲੈਣ ਵਾਲੇ ਜਾਂ ਸਿਆਸੀ ਪਾਰਟੀ ਨਾਲ ਸਬੰਧਤ ਪੱਤਰਕਾਰ ਦਾ ਕਾਰਡ ਨਹੀਂ ਬਣਾਇਆ ਜਾਵੇਗਾ। ਜੇਕਰ ਕਿਸੇ ਨੇ ਗਲਤ ਤੱਥ ਪੇਸ਼ ਕਰਕੇ ਆਪਣਾ ਕਾਰਡ ਬਣਵਾਇਆ ਤਾਂ ਇਸਤੇ ਹੋਏ ਖਰਚੇ ਦੀ ਭਰਪਾਈ ਸਬੰਧਤ ਤੋਂ ਕਰਵਾਈ ਜਾਵੇਗੀ।
- ਨਵੀਂ ਅਰਜੀ ਦੇ ਨਾਲ ਪੁਲਿਸ ਸਾਂਝ ਕੇਂਦਰ ਤੋਂ ਆਪਣੀ ਵੇਰੀਫਿਕੇਸ਼ਨ ਕਰਵਾ ਕੇ ਅਸਲ ਕਾਪੀ ਨਾਲ ਜ਼ਰੂਰ ਲਗਾਈ ਜਾਵੇ। ਪੁਰਾਣੇ ਕੇਸਾਂ ਵਿੱਚ ਵੀ ਵਿਭਾਗ ਪੁਲਿਸ ਵੈਰੀਫਿਕੇਸ਼ਨ ਕਰਵਾਉਣ ਦਾ ਹੱਕ ਰਾਖਵਾਂ ਰੱਖਦਾ ਹੈ। ਨਵੀਂ ਅਰਜੀ ਦੇ ਨਾਲ ਪ੍ਰਿੰਟ ਮੀਡੀਆ ਨਾਲ ਸਬੰਧਤ ਪੱਤਰਕਾਰ ਅਪਣੀਆਂ ਪਿਛਲੇ 06 ਮਹੀਨੇ ਦੀਆਂ ਕਲਿਪਿੰਗਜ਼ (ਅਸਲ ਕਾਪੀਆਂ) ਅਤੇ ਇਲੈਕਟ੍ਰਾਨਿਕ ਮੀਡੀਆ ਨਾਲ ਸਬੰਧਤ ਮੀਡੀਆ ਕਰਮੀ ਪਿਛਲੇ 06 ਮਹੀਨੇ ਦੀਆਂ ਵੀਡਿਓ ਕਲਿਪਸ ਪੈਨ ਡਰਾਈਵ ਵਿੱਚ ਪਾ ਕੇ ਫਾਰਮ ਨਾਲ ਨੱਥੀ ਕਰਨ ਦੀ ਖੇਚਲ ਕਰਨ ਜੀ।
- ਆਪ ਜੀ ਵੱਲੋਂ ਦਿੱਤੀ ਜਾਣ ਵਾਲੀ ਅਥਾਰਿਟੀ ਤੇ ਆਪ ਜੀ ਦਾ ਨਾਮ ਆਧਾਰ ਕਾਰਡ ਅਨੁਸਾਰ ਹੋਣਾ ਲਾਜ਼ਮੀ ਹੋਵੇ।
- ਵਿਭਾਗ ਜ਼ਰੂਰਤ ਪੈਣ ’ਤੇ ਹੋਰ ਦਸਤਾਵੇਜਾਂ ਦੀ ਮੰਗ ਵੀ ਕਰ ਸਕਦਾ ਹੈ। ਐਕਰੀਡੇਸ਼ਨ ਕਾਰਡ ਰੀਨਿਊ ਕਰਵਾਉਣ ਲਈ ਵਿਭਾਗ ਦੇ ਪੋਰਟਲ https://eservices.punjab.gov.in/ ’ਤੇ ਮਿਤੀ 27 ਮਾਰਚ, 2025 ਤੱਕ ਆਨਲਾਈਨ ਅਪਲਾਈ ਕਰਨਾ ਲਾਜ਼ਮੀ ਹੋਵੇਗਾ। ਇਸ ਸਬੰਧੀ ਹੋਰ ਜਾਣਕਾਰੀ ਲਈ ਦਫ਼ਤਰ ਦੇ ਕਰਮਚਾਰੀ ਪਰਗਟ ਸਿੰਘ ਕਲਰਕ ਫੋਨ ਨੰਬਰ 98886-18354 ’ਤੇ ਸੰਪਰਕ ਕੀਤਾ ਜਾ ਸਕਦਾ ਹੈ।
ਜ਼ਿਲ੍ਹਾ ਲੋਕ ਸੰਪਰਕ ਅਫ਼ਸਰ ਮੋਗਾ ।




